ਆਯੁਰਵੈਦਿਕ ਅਤੇ ਯੂਨਾਨੀ ਇਲਾਜ ਪ੍ਰਣਾਲੀ ਦੇ ਪ੍ਰਸਿੱਧ ਡਾਕਟਰ ਅਜੀਤ ਸਿੰਘ ਕੂਨਰ ਦਾ ਕੈਨੇਡਾ ਦੇ ਸਰੀ ’ਚ ਦਿਹਾਂਤ

ਨਿਊਯਾਰਕ/ ਸਰੀ —ਕਰਮਪਾਲ ਸਿੰਘ ਦੁਸ਼ਾਂਝ, (ਕੇ.ਪੀ. ਸਿੰਘ) ਡਾਇਰੈਕਟਰ ਕੇ.ਪੀ ਐਸਟਰੋ -ਰਿਸਰਚ ਸੈਂਟਰ , ਨੂਰਮਹਿਲ ( ਜਲੰਧਰ)  ਜੋ ਅੱਜਕਲ ਅਮਰੀਕਾ ਆਏ ਹੋਏ ਹਨ ਨੇ ਬੜੇ ਦੁੱਖੀ  ਹਿਰਦੇ ਨਾਲ  ਜਾਣਕਾਰੀ  ਦਿੰਦਿਆਂਦੱਸਿਆ ਕਿ ਉਹਨਾਂ ਦੇ ਬਹੁਤ ਹੀ ਸਤਿਕਾਰਯੋਗ ਮਾਮਾ ਜੀ ਸ. ਅਜੀਤ ਸਿੰਘ ਕੂਨਰ ਪਿਛਲਾ ਪਿਛੋਕੜ (ਧਨੀ ਪਿੰਡ ), ਜਲੰਧਰ ਜੋ  ਕੈਨੇਡਾ ਦੇ ਸ਼ਹਿਰ ਸਰ੍ਹੀ ਵਿਖੇਂ ਰਹਿ ਰਹਿ ਰਹੇ ਸਨ। ਬੀਤੇਂ ਦਿਨ ਅਕਾਲ ਚਲਾਣਾ ਕਰ ਗਏ। ਕੇ.ਪੀ. ਸਿੰਘ ਨੇ ਦੱਸਿਆ ਕਿ ਰਿਸ਼ਤੇ ਵਿੱਚੋਂ  ਉਹ ਉਹਨਾਂ ਦੇ ਮਾਮਾ ਜੀ ਸਨ। ਅਤੇ  ਪਿਛਲੇ ਦੋ ਕੁ ਮਹੀਨੇ ਦੇ ਸਮੇਂ ਤੋਂ ਉਹ  ਬਿਮਾਰ ਚੱਲੇ ਆ ਰਹੇ ਸਨ। ਅਤੇ ਉਹ ਇੱਕ ਵੱਡੇ ਜ਼ਿਮੀਂਦਾਰ ਅਤੇ ਐਨ.ਆਰ.ਆਈ ਹੋਣ ਦੇ ਨਾਲ ਹੀ ਆਯੁਰਵੈਦਿਕ ਅਤੇ ਯੂਨਾਨੀ ਇਲਾਜ ਪ੍ਰਣਾਲੀ ਦੇ ਵਿਸ਼ਵ ਪ੍ਰਸਿੱਧ ਡਾਕਟਰ ਵੀ ਸਨ। ਉਹਨਾਂ ਨੂੰ ਇਹ ਦਾਤ ਆਪਣੇ ਪਿਤਾ ਸ. ਸ਼ਿਵ ਸਿੰਘ ਵੈਦ ਪਾਸੋਂ ਵਿਰਾਸਤ ਵਿੱਚ ਮਿਲੀ ਸੀ ਅਤੇ ਉਹਨਾਂ ਨੇ ਹੁਣ ਤੱਕ ਸੰਸਾਰ ਭਰ ਵਿੱਚ ਲੱਖਾਂ ਹੀ ਲੋੜਵੰਦ ਰੋਗੀਆਂ ਨੂੰ ਨਵਾਂ ਜੀਵਨ ਪ੍ਰਦਾਨ ਕੀਤਾ ਸੀ ।ਪਰ ਲੱਗਦਾ ਹੈ ਕਿ ਉਹਨਾਂ ਦੀ ਮੌਤ ਦੇ ਨਾਲ ਹੀ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਸ. ਅਜੀਤ ਸਿੰਘ ਦਾ  ਪਿਛਲਾ ਪਿੰਡ ਭਾਵੇਂ ਜਿਲ੍ਹਾ ਜਲੰਧਰ ਚ’ ਧੰਨੀ ਪਿੰਡ ਸੀ । ਉਹਨਾਂ ਨੇ ਸ਼ੁਰੂ ਤੋਂ ਹੀ ਆਪਣੇ ਹੋਰਨਾਂ ਪੰਜ ਭਰਾਵਾਂ ਦੇ ਨਾਲ ਮਿਲ ਕੇ ਯੂ.ਪੀ. ਦੇ ਨੈਣੀਤਾਲ ਅਤੇ ਹਰਿਆਣੇ ਦੇ ਫਤਿਹਾਬਾਦ ਇਲਾਕੇ ਵਿੱਚ ਜ਼ਮੀਨਾਂ ਆਬਾਦ ਕੀਤੀਆਂ ਅਤੇ ਹੁਣ ਇੱਕ ਲੰਬੇ ਅਰਸੇ ਤੋਂ ਜਿਲ੍ਹਾ ਜਲੰਧਰ  ਦੇ ਪਿੰਡ ਤਲ਼ਵਣ ਪਿੰਡ ਵਿੱਚ ਸੈੱਟ ਹੋ ਗਏ ਸਨ ਜਿੱਥੇ ਉਹਨਾਂ ਨੇ ਖ਼ੁਦ ਨੂੰ ਅਤੇ ਆਪਣੇ ਬਾਕੀ ਸਾਰੇ ਭੈਣ-ਭਰਾਵਾਂ ਨੂੰ ਵੱਡੇ ਸਨਮਾਨਿਤ ਲੈਂਡਲਾਰਡਾਂ ਵਜੋਂ ਸਥਾਪਿਤ ਕੀਤਾ ਜਿਹਨਾਂ ਵਿੱਚ ਸਾਡਾ ਪਰਿਵਾਰ ਵੀ ਸ਼ਾਮਲ ਹੈ। ਉਹਨਾਂ ਭਰੇ ਮਨ ਨਾਲ ਦੱਸਿਆ ਕਿ ਹਾਲ਼ਾਂਕਿ ਸਾਡੇ ਆਪਣੇ ਮੰਮੀ-ਡੈਡੀ ਪਹਿਲਾਂ ਹੀ ਸੁਰਗਵਾਸ ਹੋ ਚੁੱਕੇ ਸਨ ਪਰ ਸਾਨੂੰ ਦੋਹਾਂ ਭਰਾਵਾਂ ਨੂੰ ਇਹ ਮਹਿਸੂਸ ਹੋ ਰਿਹਾ ਹੈ ਮਾਮਾ ਜੀ ਦਾ ਦੁਨੀਆ ਤੋ ਜਾਣ ਨਾਲ ਜਿਵੇਂ ਅਸੀਂ ਪੂਰੀ ਤਰ੍ਹਾਂ ਨਾਲ ਯਤੀਮ ਹੋ ਗਏ  ਹਾਂ ।

Install Punjabi Akhbar App

Install
×