ਡਾ. ਦਰਸ਼ਨ ਸਿੰਘ ‘ਆਸ਼ਟ’ ਚੌਥੀ ਵਾਰ ਸਰਬਸੰਮਤੀ ਨਾਲ ਪੰਜਾਬੀ ਸਾਹਿੱਤ ਸਭਾ (ਰਜਿ.) ਪਟਿਆਲਾ ਦੇ ਪ੍ਰਧਾਨ ਚੁਣੇ ਗਏ

photo dr darshan singh aasht chothi var pardhanਸਾਹਿਤ ਅਕਾਡਮੀ ਅਵਾਰਡੀ ਡਾ. ਦਰਸ਼ਨ ਸਿੰਘ ‘ਆਸ਼ਟ’ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਨੂੰ  ਦੋ ਸਾਲ 2016-17 ਲਈ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਦਾ ਚੌਥੀ ਵਾਰੀ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਹੈ। ਉਘੇ ਲੇਖਕਾਂ ਸ. ਕੁਲਵੰਤ ਸਿੰਘ ਸਮੇਤ ਡਾ. ਗੁਰਬਚਨ ਸਿੰਘ ਰਾਹੀ, ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ, ਪ੍ਰੋ. ਸੁਭਾਸ਼ ਸ਼ਰਮਾ ਅਤੇ ਸ.ਅਤਿੰਦਰਪਾਲ ਸਿੰਘ ਨੇ ਡਾ. ਆਸ਼ਟ ਦੇ ਨਾਂ ਨੂੰ ਪ੍ਰਵਾਨਗੀ ਦਿੱਤੀ ਜਿਸ ਨੂੰ ਸਮੂਹ ਲੇਖਕਾਂ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ। ਇਸ ਮੌਕੇ ਡਾ. ਦਰਸ਼ਨ ਸਿੰਘ ਆਸ਼ਟ ਨੇ ਆਪਣੀ ਸਮੁੱਚੀ ਕਾਰਜਕਾਰਨੀ ਟੀਮ ਨੂੰ ਮੁੜ ਸਰਬਸੰਮਤੀ ਨਾਲ ਚੁਣੇ ਜਾਣ ਤੇ ਸਭਾ ਦੇ 150 ਲਿਖਾਰੀ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਟੀਮ ਨਾਲ ਮਾਂ ਬੋਲੀ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਲਈ ਯੋਗਦਾਨ ਪਾਉਣ ਲਈ ਨਵੀਂ ਪੀੜ੍ਹੀ ਲਈ ਸਾਹਿਤ ਰਚਨਾ ਵਰਕਸ਼ਾਪਾਂ ਦਾ ਆਯੋਜਨ ਕਰਨ ਦੀਆਂ ਵਿਸ਼ੇਸ਼ ਕੋਸ਼ਿਸ਼ਾਂ ਕਰਨਗੇ।
ਇਸ ਸਭਾ ਦੇ ਸਭਾ ਦੇ ਮੁੱਖ ਸਰਪ੍ਰਸਤ ਪ੍ਰੋ. ਕਿਰਪਾਲ ਸਿੰਘ ਕਸੇਲ ਅਤੇ ਸ. ਕੁਲਵੰਤ ਸਿੰਘ ਚੁਣੇ ਗਏ ਜਦੋਂ ਕਿ ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਰਾਣਾ, ਜਨਰਲ ਸਕੱਤਰ ਬਾਬੂ ਸਿੰਘ ਰੈਹਲ, ਪ੍ਰੈਸ ਸਕੱਤਰ ਦਵਿੰਦਰ ਪਟਿਆਲਵੀ ਅਤੇ ਵਿੱਤ ਸਕੱਤਰ ਸੁਖਦੇਵ ਸਿੰਘ ਚਹਿਲ ਨੂੰ ਚੁਣਿਆ ਗਿਆ ਹੈ। ਸਭਾ ਨਾਲ ਜੁੜੇ ਵਿਦਵਾਨਾਂ ਵਿਚੋਂ ਪ੍ਰੋ. ਕੁਲਵੰਤ ਸਿੰਘ ਗਰੇਵਾਲ, ਡਾ. ਗੁਰਬਚਨ ਸਿੰਘ ਰਾਹੀ, ਡਾ. ਅਮਰ ਕੋਮਲ, ਉਜਾਗਰ ਸਿੰਘ, ਗੀਤਕਾਰ ਗਿੱਲ ਸੁਰਜੀਤ, ਡਾ. ਹਰਜੀਤ ਸਿੰਘ ਸੱਧਰ, ਬੀ.ਐਸ.ਰਤਨ, ਡਾ. ਤਰਲੋਕ ਸਿੰਘ ਆਨੰਦ, ਪ੍ਰੋ.ਐਸ.ਸੀ.ਸ਼ਰਮਾ, ਕੈਪਟਨ ਮਹਿੰਦਰ ਸਿੰਘ, ਸੁਖਦੇਵ ਸਿੰਘ ਸ਼ਾਂਤ,ਅੰਮ੍ਰਿਤਬੀਰ ਸਿੰਘ ਗੁਲਾਟੀ ਅਤੇ ਸੁਖਮਿੰਦਰ ਸੇਖੋਂ ਸਲਾਹਕਾਰ ਵਜੋਂ ਲਏ ਗਏ। ਡਾ. ਰਾਜਵੰਤ ਕੌਰ ਪੰਜਾਬੀ, ਡਾ. ਅਰਵਿੰਦਰ ਕੌਰ ਕਾਕੜਾ, ਸੁਖਦੇਵ ਸਿੰਘ ਸ਼ਾਂਤ, ਮਨਜੀਤ ਪੱਟੀ,  ਰਘਬੀਰ ਸਿੰਘ ਮਹਿਮੀ ਉਪ ਪ੍ਰਧਾਨ ਵਜੋਂ ਚੁਣੇ ਗਏ। ਨਵਦੀਪ ਸਿੰਘ ਮੁੰਡੀ, ਕੁਲਵੰਤ ਸਿੰਘ ਨਾਰੀਕੇ, ਡਾ. ਜੀ.ਐਸ.ਆਨੰਦ, ਗੁਰਚਰਨ ਸਿੰਘ ਪੱਬਾਰਾਲੀ ਸਕੱਤਰ ਵਜੋਂ ਅਤੇ ਰਵੇਲ ਸਿੰਘ ਭਿੰਡਰ,ਬਲਵਿੰਦਰ ਸਿੰਘ ਭੱਟੀ, ਪ੍ਰੀਤਮ ਪ੍ਰਵਾਸੀ, ਸੰਯੁਕਤ ਸਕੱਤਰ ਵਜੋਂ ਨਾਮਜ਼ਦ ਹੋਏ।ਸਰਦੂਲ ਸਿੰਘ ਭੱਲਾ, ਗਜਾਦੀਨ ਪੱਬੀ, ਹਰਗੁਣਪ੍ਰੀਤ ਸਿੰਘ ਵਿਸ਼ੇਸ਼ ਸੰਯੁਕਤ ਸਕੱਤਰ ਚੁਣੇ ਗਏ। ਸਭਾ ਦੀ ਕਾਰਜਕਾਰਨੀ ਵਿਚ ਗੁਰਬਚਨ ਸਿੰਘ ਵਿਰਦੀ, ਇਕਬਾਲ ਸਿੰਘ ਵੰਤਾ,ਗੁਰਚਰਨ ਸਿੰਘ ਚੌਹਾਨ, ਪ੍ਰਿੰਸੀਪਲ ਸੋਹਨ ਗੁਪਤਾ, ਅਜੀਤ ਸਿੰਘ ਰਾਹੀ, ਬਲਬੀਰ ਸਿੰਘ ਦਿਲਦਾਰ, ਐਮ.ਐਸ.ਜੱਗੀ, ਹਰਬੰਸ ਸਿੰਘ ਮਾਣਕਪੁਰੀ, ਚਰਨ ਪਪਰਾਲਵੀ, ਬਲਬੀਰ ਜਲਾਲਾਬਾਦੀ, ਅੰਗਰੇਜ਼ ਕਲੇਰ, ਕ੍ਰਿਸ਼ਨ ਲਾਲ ਧੀਮਾਨ, ਅਸ਼ੋਕ ਗੁਪਤਾ, ਦਰਸ਼ਨ ਸਿੰਘ, ਜੀ.ਐਸ.ਮੀਤ ਪਾਤੜਾਂ,ਹਰੀਦੱਤ ਹਬੀਬ, ਫਤਹਿਜੀਤ ਸਿੰਘ, ਸੁਖਵਿੰਦਰ ਸਿੰਘ ਚਹਿਲ, ਗੁਰਦਰਸ਼ਨ ਗੁਸੀਲ, ਕਰਨ, ਯੂ.ਐਸ.ਆਤਿਸ਼, ਕੇ.ਸੀ.ਸੂਦ ਅਤੇ ਨਰਿੰਦਰਪਾਲ ਸਿੰਘ ਸੋਮਾ ਚੁਣੇ ਗਏ।ਰੇਡੀਓ ਸੰਚਾਰ ਸਾਧਨ ਪ੍ਰਣਾਲੀ ਮੈਂਬਰਾਂ ਵਿਚ ਪਰਮਜੀਤ ਸਿੰਘ ਪਰਵਾਨਾ ਅਤੇ ਪ੍ਰੀਤਮਹਿੰਦਰ ਸਿੰਘ ਸੇਖੋਂ ਨੂੰ ਸ਼ਾਮਿਲ ਕੀਤਾ ਗਿਆ। ਵਿਸ਼ੇਸ਼  ਨਾਰੀ ਮੈਂਬਰ ਵਜੋਂ ਸਤਨਾਮ ਕੌਰ ਚੌਹਾਨ, ਸੁਰਿੰਦਰ ਕੌਰ ਬਾੜਾ, ਮੈਡਮ ਜੌਹਰੀ, ਹਰਜਿੰਦਰ ਕੌਰ ਰਾਜਪੁਰਾ, ਡਾ. ਗੁਰਕੀਰਤ ਕੌਰ, ਅਮਰਜੀਤ ਕੌਰ ਮਾਨ, ਕਮਲ ਸੇਖੋਂ, ਡਾ. ਇੰਦਰਪਾਲ ਕੌਰ, ਗੁਰਵਿੰਦਰ ਕੌਰ ਅਤੇ ਸਜਨੀ ਆਦਿ ਚੁਣੇ ਗਏ। ਐਡਵੋਕੇਟ ਦਲੀਪ ਸਿੰਘ ਵਾਸਨ ਨੂੰ ਸਭਾ ਦਾ ਕਾਨੂੰਨੀ ਸਲਾਹਕਾਰ ਥਾਪਿਆ ਗਿਆ।ਇਸ ਦੌਰਾਨ ਇੰਜੀਨੀਅਰ ਜੁਗਰਾਜ ਸਿੰਘ, ਕਮਲਜੀਤ ਕੌਰ, ਪ੍ਰਿੰਸੀਪਲ ਦਲੀਪ ਸਿੰਘ ਨਿਰਮਾਣ, ਸ੍ਰੀ ਸ਼ਰਵਣ ਕੁਮਾਰ ਵਰਮਾ, ਜਗਪਾਲ ਸਿੰਘ ਚਹਿਲ, ਕਰਨੈਲ ਸਿੰਘ,ਸੁਖਦੇਵ ਕੌਰ, ਦਲੀਪ ਸਿੰਘ ਆਦਿ ਨੇ ਵੀ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ।