ਨੈਸ਼ਨਲ ਬੁਕ ਟਰੱਸਟ ਵੱਲੋਂ ਡਾ. ਦਰਸ਼ਨ ਸਿੰਘ ‘ਆਸ਼ਟ’ ਦੀ ਬਾਲ ਪੁਸਤਕ ਦਾ ਦੇ 5ਵੇਂ ਐਡੀਸ਼ਨ ਦਾ ਲੋਕ-ਅਰਪਣ

photo book released

ਪੰਜਾਬੀ ਦੇ ਜਾਣੇ ਪਛਾਣੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਸਾਹਿਤ ਅਕਾਦਮੀ ਐਵਾਰਡੀ ਡਾ. ਦਰਸ਼ਨ ਸਿੰਘ ‘ਆਸ਼ਟ’ (ਪੰਜਾਬੀ ਯੂਨੀਵਰਸਿਟੀ ਪਟਿਆਲਾ) ਦੀ ਬਾਲ ਪੁਸਤਕ ‘ਮਿਹਨਤ ਕੀ ਕਮਾਈ ਕਾ ਸੁਖ ਪੁਸਤਕ’, ਦੇ 5ਵੇਂ ਐਡੀਸ਼ਨ ਦਾ ਲੋਕ ਅਰਪਣ ਨੈਸ਼ਨਲ ਬੁਕ ਟਰੱਸਟ, ਦਿੱਲੀ ਵਿਖੇ ਕੀਤਾ ਗਿਆ। ਇਹ ਪੁਸਤਕ ਪਹਿਲਾਂ ਪੰਜਾਬੀ ਭਾਸ਼ਾ ਵਿਚ ‘ਮਿਹਨਤ ਦੀ ਕਮਾਈ ਦਾ ਸੁੱਖ’ ਸਿਰਲੇਖ ਅਧੀਨ ਪ੍ਰਕਾਸ਼ਿਤ ਕੀਤੀ ਗਈ ਸੀ। ਟਰੱਸਟ ਦੀ ਡਾਇਰੈਕਟਰ ਸ੍ਰੀਮਤੀ ਰੀਟਾ ਚੌਧਰੀ ਦੀ ਅਗਵਾਈ ਅਧੀਨ ਕਾਰਜ ਕਰ ਰਹੇ ਟਰੱਸਟ ਦੀ ਸਹਾਇਕ ਸੰਪਾਦਕ ਪੰਜਾਬੀ ਸ੍ਰੀਮਤੀ ਨਵਜੋਤ ਕੌਰ ਨੇ ਕਿਹਾ ਕਿ ਉਹਨਾਂ ਦੇ ਵਿਭਾਗ ਲਈ ਇਹ ਮਾਣ ਵਾਲੀ ਗੱਲ ਹੈ ਕਿ ਕੇਵਲ ਪੰਜ ਕੁ ਸਾਲ ਦੇ ਅਰਸੇ ਵਿਚ ਹੀ ਡਾ. ਆਸ਼ਟ ਦੀ ਇਸ ਬਾਲ ਸਾਹਿਤ ਪੁਸਤਕ ਦੇ 5ਵੇਂ ਐਡੀਸ਼ਨ ਦੀਆਂ ਹਜ਼ਾਰਾਂ ਕਾਪੀਆਂ ਦਾ ਪੁਨਰ-ਪ੍ਰਕਾਸ਼ਨ ਕੀਤਾ ਗਿਆ ਹੈ ਅਤੇ ਇਹ ਪੁਸਤਕ ਸਮੁੱਚੇ ਭਾਰਤ ਦੇ ਪ੍ਰਾਂਤਾਂ ਵਿਸ਼ੇਸ਼ ਕਰਕੇ ਉਤਰ ਪ੍ਰਦੇਸ਼ ਦੇ ਬਾਲ ਪਾਠਕਾਂ ਵਿਚ ਭੇਜੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਰੰਗਦਾਰ ਅਤੇ ਆਰਟ ਪੇਪਰ ਉਪਰ ਛਾਪੀ ਇਸ ਪੁਸਤਕ ਨੂੰ ਪਹਿਲਾਂ ਵੱਡੀ ਗਿਣਤੀ ਵਿਚ ਪੰਜਾਬੀ ਭਾਸ਼ਾ ਵਿਚ ਛਾਪਿਆ ਜਾ ਚੁੱਕਾ ਹੈ। ਇਸ ਅਵਸਰ ਤੇ ਡਾ. ‘ਆਸ਼ਟ’ ਨੇ ਕਿਹਾ ਕਿ ਨੈਸ਼ਨਲ ਬੁਕ ਟਰੱਸਟ, ਇੰਡੀਆ ਨਵੀਂ ਦਿੱਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਟਰੱਸਟ ਨੇ ਬਾਲ ਸਾਹਿਤ ਨੂੰ ਬਣਦਾ ਸਥਾਨ ਦਿਵਾ ਕੇ ਇਸ ਖੇਤਰ ਦੀ ਪ੍ਰਮਾਣਿਕਤਾ ਨੂੰ ਸਿੱਧ ਕੀਤਾ ਹੈ। ਨੈਸ਼ਨਲ ਬੁਕ ਟਰੱਸਟ ਦੇ ਸੰਪਾਦਕ ਅਤੇ ਡਾ. ਕਮਲੇਸ਼ ਸਹਾਇਕ ਸੰਪਾਦਕ (ਹਿੰਦੀ),ਸ੍ਰੀਮਤੀ ਸੁਰੇਖਾ ਸਚਦੇਵਾ ਸਹਾਇਕ ਸੰਪਾਦਕ (ਅੰਗਰੇਜ਼ੀ) ਨੇ ਡਾ. ਆਸ਼ਟ ਨੂੰ ਵਿਸ਼ੇਸ਼ ਵਧਾਈ ਦਿੱਤੀ ਜ਼ਿਕਰਯੋਗ ਹੈ ਕਿ ਇਹ ਪੁਸਤਕ ਹੋਰਨਾਂ ਭਾਰਤੀ ਭਾਸ਼ਾਵਾਂ ਵਿਚ ਵੀ ਛਾਪਣ ਦੀ ਵਿਉਂਤ ਹੈ।

ਇਸ ਅਵਸਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਅਤੇ ਸਟੇਟ ਐਵਾਰਡੀ ਡਾ. ਰਾਜਵੰਤ ਕੌਰ ਪੰਜਾਬੀ, ਖੋਜਾਰਥੀ ਸੁਖਵਿੰਦਰ ਸਿੰਘ ਸਮੇਤ ਵਿਭਾਗ ਦੇ ਕਈ ਹੋਰ ਅਧਿਕਾਰੀ ਅਤੇ ਹੋਰਨਾਂ ਭਾਸ਼ਾਵਾਂ ਦੇ ਸਹਾਇਕ ਸੰਪਾਦਕ ਆਦਿ ਵੀ ਸ਼ਾਮਿਲ ਸਨ।

Install Punjabi Akhbar App

Install
×