ਹੋਟਲ ਡਿਟੈਂਸ਼ਨ ਸੈਂਟਰਾਂ ਵਿੱਚੋਂ ਛੱਡੇ ਗਏ ਦਰਜਨਾਂ ਆਦਮੀ -ਪਰਦੇ ਪਿੱਛੇ ਚੱਲ ਰਹੀ ਅਣਮਿੱਥੇ ਸਮੇਂ ਲਈ ਲੜਾਈ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਫੈਡਰਲ ਇਮੀਗ੍ਰੇਸ਼ਨ ਅਤੇ ਸੀਮਾਵਾਂ ਦੀ ਸੁਰੱਖਿਆ ਵਾਲੇ ਵਿਭਾਗਾਂ ਦੇ ਮੰਤਰੀ ਸ੍ਰੀ ਪੀਟਰ ਡਟਨ ਦਾ ਦਾਅਵਾ ਹੈ ਕਿ ਬੀਤੇ ਕੁੱਝ ਦਿਨਾਂ ਅੰਦਰ ਹੀ ਦੇਸ਼ ਦੇ ਡਿਟੈਂਸ਼ਨ ਸੈਂਟਰਾਂ ਵਿੱਚੋਂ 60 ਬੰਧੀਆਂ ਨੂੰ ਆਜ਼ਾਦ ਕਰਕੇ ਆਸਟ੍ਰੇਲੀਆ ਦੀ ਧਰਤੀ ਉਪਰ ਥੋੜ੍ਹੇ ਸਮੇਂ ਦੇ ਵੀਜ਼ੇ ਪ੍ਰਦਾਨ ਕੀਤੇ ਗਏ ਹਨ ਅਤੇ ਇਹ ਸਭ ਇਸ ਲਈ ਕੀਤਾ ਗਿਆ ਕਿ ਇਨ੍ਹਾਂ ਦੇ ਰੱਖ-ਰਖਾਉ ਉਪਰ ਬਹੁਤ ਜ਼ਿਆਦਾ ਖਰਚਾ ਆ ਰਿਹਾ ਸੀ ਅਤੇ ਇਸ ਵਾਸਤੇ ਇਨ੍ਹਾਂ ਨੂੰ ਰਿਹਾ ਕਰਨ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਸੀ ਪਰੰਤੂ ਅਜਿਹੇ ਮਾਮਲਿਆਂ ਸਬੰਧੀ ਵਕੀਲਾਂ ਨੂੰ ਇਹ ਗੱਲ ਹਜਮ ਨਹੀਂ ਹੋ ਰਹੀ ਅਤੇ ਉਹ ਚਾਹੁੰਦੇ ਹਨ ਕਿ ਸਰਕਾਰ ਇਸ ਦਾ ਅਸਲ ਸੱਚ ਦੱਸੇ ਕਿ ਆਖਿਰ ਪਰਦਾਦਾਰੀ ਕਿਉਂ ਹੋ ਰਹੀ ਹੈ….? ਅਤੇ ਇਨ੍ਹਾਂ ਕੁੱਝ ਕੁ ਬੰਧੀਆਂ ਨੂੰ ਛੱਡਣ ਪਿੱਛੇ ਆਖਿਰ ਸਰਕਾਰ ਦਾ ਅਸਲ ਮਕਸਦ ਹੈ ਕੀ….? ਜ਼ਿਕਰਯੋਗ ਹੈ ਕਿ ਬੀਤੇ ਦਿਨੀਂ 20 ਜਨਵਵਰੀ ਨੂੰ 26 ਅਜਿਹੇ ਬੰਧਕਾਂ ਨੂੰ ਮੈਲਬੋਰਨ ਦੇ ਪਾਰਕ ਹੋਟਲ ਵਿੱਚੋਂ ਛੱਡਿਆ ਗਿਆ ਅਤੇ ਇਸਤੋਂ ਫੌਰਨ ਬਾਅਦ ਹੀ 20 ਦੇ ਨੇੜੇ ਕੁੱਝ ਅਜਿਹੇ ਬੰਧਕਾਂ ਨੂੰ 6 ਮਹੀਨੇ ਦਾ ਆਰਜ਼ੀ ਵੀਜ਼ਾ ਦੇ ਕੇ ਛੱਡਿਆ ਗਿਆ ਅਤੇ ਫੇਰ ਮੈਲਬੋਰਨ ਦੇ ਇਮੀਗ੍ਰੇਸ਼ਨ ਟ੍ਰਾਂਜਿਟ ਅਕਾਮੋਡੇਸ਼ਨ ਵਿੱਚੋਂ ਵੀ 12 ਅਜਿਹੇ ਹੀ ਬੰਧਕਾਂ ਦੀ ਰਿਹਾਈ ਕੀਤੀ ਗਈ। ਇਹ ਲੋਕ ਉਹ ਸਨ ਜਿਹੜੇ ਕਿ 192 ਅਜਿਹੇ ਸ਼ਰਣਾਰਥੀਆਂ ਵਿੱਚ ਸ਼ਾਮਿਲ ਸਨ ਜਿਨ੍ਹਾਂ ਨੂੰ ਪਾਪੂਆ ਨਿਊ ਗੁਇਨਾ ਅਤੇ ਨੂਰੂ ਤੋਂ ਮੈਡਵੈਕ ਕਾਨੂੰਨਾਂ (ਫਰਵਰੀ 2019 ਨੂੰ ਪਾਸ ਕੀਤੇ ਗਏ) ਕਾਨੂੰਨਾਂ ਅਧੀਨ ਲਿਆਇਆ ਗਿਆ ਸੀ ਅਤੇ ਹੁਣ ਇਹ ਕਾਨੂੰਨ ਵਾਪਿਸ ਵੀ ਲਏ ਜਾ ਚੁਕੇ ਹਨ। ਅਸਲ ਵਿੱਚ ਥੋੜ੍ਹੇ ਸਮ੍ਹੇ ਲਈ ਕਾਰਜਰਤ ਰਹੇ ਮੈਡਵੇਕ ਕਾਨੂੰਨਾਂ ਤਹਿਤ ਡਾਕਟਰਾਂ ਨੂੰ ਅਜਿਹੀਆਂ ਸ਼ਕਤੀਆਂ ਦਿੱਤੀਆਂ ਗਈਆਂ ਸਨ ਕਿ ਉਹ ਕਿਸੇ ਵੀ ਬੰਧਕ ਦਾ ਮੈਡੀਕਲ ਚੈਕਅਪ ਕਰਕੇ ਉਸਨੂੰ ਰਿਪੋਰਟ ਦੇ ਆਧਾਰ ਤੇ ਆਸਟ੍ਰੇਲੀਆ ਦੀ ਧਰਤੀ ਅੰਦਰ ਆਉਣ ਦੀ ਇਜਾਜ਼ਤ ਦਿੰਦੇ ਸਨ। ਇਨ੍ਹਾਂ ਛੱਡੇ ਗਏ ਬੰਧਕਾਂ ਵਿੱਚ ਇੱਕ ਅਜਿਹਾ ਬੰਧਕ ਮੁਸਤਫਾ ਐਜ਼ੀਮਿਤਾਬਰ ਵੀ ਹੈ ਜੋ ਕਿ ਬੀਤੇ ਕਈ ਸਾਲਾਂ (2737 ਦਿਨਾਂ) ਤੋਂ ਕਈ ਥਾਵਾਂ ਉਪਰ ਬਣਾਏ ਗਏ ਬੰਧਕ ਘਰਾਂ ਅੰਦਰ ਰੱਖਿਆ ਗਿਆ ਸੀ। ਇਨਾ੍ਹਂ ਮਾਮਲਿਆਂ ਵਿੱਚ ਰੁਝੇ ਕੁੱਝ ਵਕੀਲਾਂ ਦਾ ਕਹਿਣਾ ਹੈ ਕਿ ਅਸਲ ਵਿੱਚ ਕਾਨੂੰਨ ਮੁਤਾਬਿਕ ਤਾਂ ਕਿਸੇ ਅਜਿਹੇ ਵਿਅਕਤੀ ਨੂੰ ਮਾਈਗ੍ਰੇਸ਼ਨ ਐਕਟ ਦੇ ਅਧੀਨ ਹੀ ਬੰਧੀ ਬਣਾ ਕੇ ਰੱਖਿਆ ਜਾ ਸਕਦਾ ਹੈ ਅਤੇ ਉਸਦਾ ਕਾਰਨ ਦੱਸਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਇਸ ਵਾਸਤੇ ਕੁੱਝ ਸਮਾਂ ਵੀ ਲੱਗਦਾ ਹੀ ਹੈ ਪਰੰਤੂ ਬੀਤੇ ਸਾਲ ਜਿਹੜੇ ਬੰਧਕ ਰਿਹਾ ਕੀਤੇ ਗਏ ਉਨ੍ਹਾਂ ਨੂੰ ਬੰਧਕ ਹੋਇਆਂ ਤਾਂ ਹਾਲੇ ਕੁੱਝ ਹੀ ਸਮਾਂ ਹੋਇਆ ਸੀ ਅਤੇ ਹਾਲੇ ਉਨ੍ਹਾਂ ਦੇ ਮਾਮਲੇ ਕੀ ਅਦਾਲਤਾਂ ਵਿੱਚ ਲੰਬਿਤ ਸਨ। ਵਕੀਲਾਂ ਦਾ ਇਹ ਵੀ ਮੰਨਣਾ ਹੈ ਕਿ ਜਦੋਂ 12 ਆਦਮੀ ਹਾਲੇ ਵੀ ਮੈਲਬੋਰਨ ਦੇ ਪਾਰਕ ਹੋਟਲ ਵਿੱਚ, ਅਤੇ ਬ੍ਰਿਸਬੇਨ ਦੇ ਕੰਗਾਰੂ ਪੁਆਇੰਟ ਹੋਟਲ ਡਿਟੈਂਸ਼ਨ ਸੈਂਟਰ ਵਿੱਚ ਕਈ ਬੰਧਕ ਹਨ ਤਾਂ ਜਿਹੜੇ ਛੱਡੇ ਗਏ ਹਨ ਉਨ੍ਹਾਂ ਦਾ ਅਸਲ ਕਾਰਨ ਕੀ ਹੈ….? ਅਤੇ ਜਿਹੜੇ ਬੰਧਕ ਹਨ ਉਹ ਹਾਲੇ ਤੱਕ ਬੰਧਕ ਕਿਉਂ ਹਨ….? ਇਹ ਸਰਕਾਰ ਦੇ ਅਣਦੱਸੇ ਪ੍ਰਸ਼ਨ ਹਨ।

Welcome to Punjabi Akhbar

Install Punjabi Akhbar
×
Enable Notifications    OK No thanks