ਸਿਡਨੀ ਵਿੱਚ ਚੋਰ-ਚੋਰਨੀ ਗ੍ਰਿਫ਼ਤਾਰ: ਚੋਰੀ ਦੀਆਂ ਦਰਜਨਾਂ ਵਸਤੂਆਂ ਬਰਾਮਦ

ਨਿਊ ਸਾਊਥ ਪੁਲਿਸ ਨੇ ਸਿਡਨੀ ਸੀ.ਬੀ.ਡੀ. ਖੇਤਰ ਦੇ ਰਿਹਾਇਸ਼ੀ ਘਰਾਂ ਵਿੱਚੋਂ ਚੋਰੀ ਕੀਤੀਆਂ ਗਈਆਂ ਦਰਜਨਾਂ ਵਸਤੂਆਂ ਬਰਾਮਦ ਕੀਤੀਆਂ ਹਨ ਅਤੇ ਇਸ ਜੁਰਮ ਦੇ ਤਹਿਤ ਇੱਕ ਚੋਰ ਅਤੇ ਇੱਕ ਚੋਰਨੀ ਦੀ ਗ੍ਰਿਫ਼ਤਾਰੀ ਵੀ ਪੁਲਿਸ ਵੱਲੋਂ ਕਰ ਲਈ ਗਈ ਹੈ।
ਬਰਾਮਦ ਕੀਤੀਆਂ ਗਈਆਂ ਵਸਤੂਆਂ ਵਿੱਚ ਦੋ ਇਲੈਕਟ੍ਰਿਕ ਬਾਈਕ ਹਨ ਜੋ ਕਿ ਬੀਤੇ ਦਿਨ ਹੀ ਪਾਇਮੌਂਟ ਦੇ ਸਾਂਡਰਸ ਸਟ੍ਰੀਟ ਦੇ ਇੱਕ ਘਰ ਵਿੱਚੋਂ ਹੀ ਚੁਰਾਈਆਂ ਗਈਆਂ ਸਨ ਅਤੇ ਇਸ ਚੋਰੀ ਦੀ ਤਹਿਕੀਕਾਤ ਕਰਦਿਆਂ ਪੁਲਿਸ ਦੇ ਹੱਥ ਹੋਰ ਬਹੁਤ ਸਾਰੀਆਂ ਚੋਰੀ ਦੀਆਂ ਵਸਤੂਆਂ ਲੱਗ ਗਈਆਂ ਜਿਨ੍ਹਾਂ ਵਿੱਚ ਕਿ ਖਾਣ-ਪੀਣ ਦੀਆਂ ਵਸਤੂਆਂ ਦੇ ਨਾਲ ਨਾਲ ਗੋਲੀ-ਸਿੱਕਾ, ਦਵਾਈਆਂ ਜਿਨ੍ਹਾਂ ਵਿੱਚ ਗ਼ੈਰ-ਕਾਨੂੰਨੀ ਦਵਾਈਆਂ ਆਦਿ ਵੀ ਹਨ, ਕ੍ਰੈਡਿਟ ਕਾਰਡ, ਬੱਚਿਆਂ ਦੇ ਖਿਡੌਣੇ ਅਤੇ ਵੀਡੀਓ ਗੇਮਾਂ, ਬੂਟ ਅਤੇ ਕਈ ਤਰਾ੍ਹਂ ਦੇ ਨਕਲੀ ਪਿਸਤੌਲਾਂ ਅਤੇ ਬੰਦੂਕਾਂ ਆਦਿ ਅਤੇ ਹੋਰ ਵੀ ਬਹੁਤ ਕੁੱਝ ਸ਼ਾਮਿਲ ਹਨ।
ਇਸ ਸਬੰਧੀ ਪੁਲਿਸ ਨੇ ਇੱਕ 37 ਸਾਲਾਂ ਦੇ ਵਿਅਕਤੀ ਅਤੇ 36 ਸਾਲਾਂ ਦੀ ਮਹਿਲਾ ਨੂੰ ਗ੍ਰਿਫ਼ਤਾਰ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।