ਕੋਵਿਡ-19 ਵੈਕਸੀਨ ਲਈ ਆਸਟ੍ਰੇਲੀਆ ਦੇ ਦਰਜਨਾਂ ਟਰਾਇਲ ਹੋਏ ਫੇਲ੍ਹ -ਇੱਕ ਰਿਪੋਰਟ

(ਦ ਏਜ ਮੁਤਾਬਿਕ) ਇੱਕ ਰਿਪੋਰਟ ਮੁਤਾਬਿਕ ਬਹੁਤ ਸਾਰੇ ਖੋਜਕਾਰਾਂ ਦਾ ਮੰਨਣਾ ਹੈ ਕਿ ਕੋਵਿਡ-19 ਦੇ ਇਲਾਜ ਵਾਸਤੇ ਆਸਟ੍ਰੇਲੀਆਈ ਅੰਦਰ ਕੀਤੇ ਜਾ ਰਹੇ ਦਰਜਨਾਂ ਹੀ ਟਰਾਇਲ ਫੇਲ੍ਹ ਹੋ ਕੇ ਰਹਿ ਗਏ ਹਨ ਅਤੇ ਇਸ ਦਾ ਕਾਰਨ ਕੌਮੀ ਪੱਧਰ ਉਪਰ ਮਾੜੀ ਲੀਡਰਸ਼ਿਪ ਨੂੰ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਨੇ ਕਿ ਬਹੁਤ ਸਾਰੀਆਂ ਸੰਭਾਵਿਤ ਦਵਾਈਆਂ ਨੂੰ ਲੈ ਕੇ ਅਜਿਹੇ ਟੈਸਟ ਸ਼ੁਰੂ ਕੀਤੇ ਪਰੰਤੂ ਮਰੀਜ਼ਾਂ ਦੀ ਮਿਕਦਾਰ ਬਹੁਤ ਹੀ ਸੀਮਿਤ ਹੋਣ ਕਾਰਨ ਸਾਹਮਣੇ ਇਹੋ ਆ ਰਿਹਾ ਹੈ ਕਿ ਕਿ ਜ਼ਿਆਦਾਤਰ ਟਰਾਇਲਾਂ ਦਾ ਕੋਈ ਚੰਗਾ ਨਤੀਜਾ ਨਹੀਂ ਨਿਕਲਿਆ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਅਸਲ ਵਿੱਚ ਜਦੋਂ ਦਵਾਈਆਂ ਦੀ ਕੋਈ ਖੋਜ ਜਾਂ ਟਰਾਇਲ ਕੀਤਾ ਜਾਂਦਾ ਹੈ ਤਾਂ ਬਹੁਤ ਸਾਰੇ ਮਰੀਜ਼ਾਂ ਉਪਰ ਇਸਦਾ ਉਪਚਾਰ ਕੀਤਾ ਜਾਂਦਾ ਹੈ ਅਤੇ ਨਤੀਜੇ ਹਾਸਿਲ ਕੀਤੇ ਜਾਂਦੇ ਹਨ ਅਤੇ ਇਸ ਪ੍ਰਕਿਰਿਆ ਲਈ ਘੱਟ ਤੋਂ ਘੱਟ ਵੀ ਤਿਨ ਮਹੀਨਿਆਂ ਤੋਂ ਵੀ ਜ਼ਿਆਦਾ ਦਾ ਸਮਾਂ ਚਾਹੀਦਾ ਹੁੰਦਾ ਹੈ ਕਿਸੇ ਖਾਸ ਨਤੀਜੇ ਉਪਰ ਪਹੁੰਚਣ ਲਈ। ਪ੍ਰੋਫੈਸਲ ਜੈਨੀਫਰ ਮਾਰਟਿਨ (ਨਿਊਕਾਸਲ ਯੂਨੀਵਰਸਿਟੀ)ਦਾ ਮੰਨਣਾ ਹੈ ਕਿ ਇਹ ਸੱਚ ਹੈ ਕਿ ਅਸੀਂ ਜ਼ਿਆਦਾ ਕੁੱਝ ਵੀ ਨਹੀਂ ਕਰ ਪਾਏ ਅਤੇ ਕਈ ਮਿਲੀਅਨ ਡਾਲਰਾਂ ਦੇ ਖਰਚੇ ਤੋਂ ਬਾਅਦ ਵੀ ਹਾਲੇ ਤੱਕ ਹਨੇਰੇ ਵਿੱਚ ਹੀ ਖੜ੍ਹੇ ਹਾਂ। ਜ਼ਿਕਰਯੋਗ ਹੈ ਕਿ ਹਾਲ ਦੀ ਘੜੀ ਮਹਿਜ਼ ਇੱਕ ਸਥਾਨਕ ਟਰਾਇਲ (REMAP-CAP) ਜਿਸ ਨੇ ਕਿ ਕਰੋਨਾ ਦੇ ਮਰੀਜ਼ਾਂ ਉਪਰ ਬਹੁਤ ਸਾਰੀਆਂ ਦਵਾਈਆਂ ਲੈ ਕੇ ਖੋਜ ਪੜਤਾਲ ਕੀਤੀ ਹੈ, ਇੱਕੋ ਇੱਕ ਅਜਿਹਾ ਟਰਾਇਲ ਹੈ ਜੋ ਕਿ ਕੋਵਿਡ-19 ਐਵੀਡੈਂਸ ਟਾਸਕਫੋਰਸ ਦੀਆਂ ਗਾਈਡਲਾਈਨਾਂ ਮੁਤਾਬਿਕ ਸਹੀ ਸਹੀ ਆਂਕੜੇ ਦੇਣ ਵਿੱਚ ਕਾਮਿਯਾਬ ਹੋਇਆ ਹੈ। ਪਰੰਤੂ ਇੱਥੇ ਵੀ 20 ਤੋਂ ਵੀ ਘੱਟ ਲੋਕਾਂ ਉਪਰ ਪ੍ਰੀਖਣ ਹੋਇਆ ਹੈ ਜਦੋਂ ਕਿ ਹੋਰ ਦੇਸ਼ਾਂ ਵਿੱਚ ਅਜਿਹੇ ਪ੍ਰੀਖਣ ਸਮੇਂ ਮਰੀਜ਼ਾਂ ਦਾ ਤਾਦਾਦ ਸੈਂਕੜਿਆਂ ਵਿੱਚ ਹੈ। ਪ੍ਰੋਫੈਸਰ ਜੋਸ਼ ਡੇਵਿਸ ਦਾ ਵੀ ਮੰਨਣਾ ਹੈ ਕਿ ਸਮੁੱਚੇ ਆਸਟ੍ਰੇਲੀਆ ਅੰਦਰ 30 ਤੋਂ ਵੀ ਜ਼ਿਆਦਾ ਕੋਵਿਡ-19 ਕਲਿਨੀਕਲ ਟਰਾਇਲ ਸ਼ੁਰੂ ਕੀਤੇ ਗਏ ਸਨ ਪਰੰਤੂ ਮਰੀਜ਼ਾਂ ਦੀ ਸੰਖਿਆ ਸੀਮਿਤ ਹੋਣ ਕਾਰਨ ਇਹ ਟਰਾਇਲ ਆਪਸ ਵਿੱਚ ਹੀ ਕੰਪੀਟਿਸ਼ਨ ਹੋਣ ਕਾਰਨ, ਰਲ਼ਗੱਡ ਹੋ ਕੇ ਰਹਿ ਗਏ ਹਨ ਅਤੇ ਕੋਈ ਠੋਸ ਨਤੀਜਾ ਨਹੀਂ ਨਿਕਲ ਰਿਹਾ। ਇਸ ਤੋਂ ਇਲਾਵਾ ਇੱਕ ਹੋਰ ਮੁੱਦਾ ‘ਹਾਈਡ੍ਰੋਕਸੀਕਲੋਰੋਕੁਈਨ’ ਦਾ ਵੀ ਬਣਿਆ ਹੋਇਆ ਹੈ ਜਿਸ ਦੇ ਤਹਿਤ ਘੱਟੋ ਘੱਟ 5 ਟਰਾਇਲ ਚੱਲ ਰਹੇ ਹਨ ਅਤੇ ਇਸ ਉਪਰ ਵੀ ਕਈ ਮਿਲੀਅਨ ਡਾਲਰਾਂ ਦਾ ਖਰਚਾ ਹੋ ਰਿਹਾ ਹੈ ਜਦੋਂ ਕਿ ਸੰਸਾਰ ਭਰ ਦੀਆਂ ਰਿਪੋਰਟਾਂ ਮੁਤਾਬਿਕ ਇਹ ਦਵਾਈ ਕਿਸੇ ਪਾਸਿਉਂ ਵੀ ਕੋਵਿਡ-19 ਲਈ ਕਾਰਗਰ ਨਹੀਂ ਹੈ।

Install Punjabi Akhbar App

Install
×