ਡੋਵਾਲ ਵੱਲੋਂ ਅਮਰੀਕੀ ਰੱਖਿਆ ਮੰਤਰੀ ਚੱਕ ਹੇਗਲ ਨਾਲ ਸੁਰੱਖਿਆ ਸਹਿਯੋਗ ਮੁੱਦੇ ‘ਤੇ ਗੱਲਬਾਤ

doval

ਭਾਰਤੀ ਸਰੁੱਖਿਆ ਸਲਾਹਕਾਰ ਅਜੀਤ ਡੋਵਾਲ ਇਥੇ ਅਮਰੀਕਾ ਰੱਖਿਆ ਮੰਤਰੀ ਚੱਕ ਹੇਗਲ ਨਾਲ ਭਾਰਤ-ਅਮਰੀਕਾ ਵਿਚਾਲੇ ਰਣਨੀਤਕ ਭਾਈਵਾਲੀ ਵਧਾਉਣ ਅੱਤੇ ਦੁਵੱਲੇ ਸੁਰੱਖਿਆ ਸਹਿਯੋਗ ਦੇ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ। ਪੈਂਟਾਗਨ ਦੇ ਪ੍ਰੈਸ ਸਕੱਤਰ ਜਾਹਨ ਕਿਰਬੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੱਤੀ ਕਿ ਦੋਵਾਂ ਮੁਲਕਾਂ ਨੇ ਭਵਿੱਖ ਵਿਚ ਸੁਰੱਖਿਆ ਸਹਿਯੋਗ ਨੂੰ ਸਿਖ਼ਰ ‘ਤੇ ਲਿਜਾਣ , ਭਾਰਤ-ਅਮਰੀਕਾ ਸੁਰੱਖਿਆ ਹਿੱਤਾਂ ਅਤੇ ਰਣਨੀਤਕ ਭਾਈਵਾਲੀ ਸਬੰਧੀ ਆਪਣੀ ਪ੍ਰਤੀਬੱਧਤਾ ਨੂੰ ਮਜ਼ਬੂਤ ਕਰਨ ਦੇ ਮੁੱਦਿਆਂ ‘ਤੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ। ਹੇਗਲ ਤੇ ਡੋਵਾਲ ਨੇ ਅਫ਼ਗਾਨਿਸਤਾਨ ਵਿਚ ਤਾਜ਼ਾ ਬਦਲੇ ਸਮੀਕਰਨ ਅਤੇ ਖਿੱਤੇ ਵਿਚ ਸੁਰੱਖਿਆ ਅਤੇ ਵਿਕਾਸ ਮਾਮਲਿਆਂ ਸਬੰਧੀ ਸਹਿਯੋਗ ਨੂੰ ਵਧਾਉਣ ‘ਤੇ ਜ਼ੋਰ ਦਿੱਤਾ। ਇਸ ਮੌਕੇ ਹੇਗਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਨਾਲ ਦੋਵਾਂ ਮੁਲਕਾਂ ਵਿਚਕਾਰ ਸਬੰਧਾਂ ਨੂੰ ਵੱਡੀ ਸਫ਼ਲਤਾ ਮਿਲੀ ਹੈ।

Install Punjabi Akhbar App

Install
×