ਨਿਊ ਸਾਊਥ ਵੇਲਜ਼ ਵਿੱਚ ਇਸ ਸਾਲ ਦੀ ਡੇਅ ਲਾਈਟ ਸੇਵਿੰਗ ਦਾ ਐਲਾਨ

ਅਟਾਰਨੀ ਜਨਰਲ ਮਾਰਕ ਸਪੀਕਮੈਨ ਨੇ ਆਉਣ ਵਾਲੀ ਅਕਤੂਬਰ ਦੀ 3 ਤਾਰੀਖ ਤੋਂ ਨਿਊ ਸਾਊਥ ਵੇਲਜ਼ ਵਿੱਚ ਡੇਅ ਲਾਈਟ ਸੇਵਿੰਗ ਦਾ ਐਲਾਨ ਕਰਦਿਆਂ ਕਿਹਾ ਕਿ 3 ਅਕਤੂਬਰ 2 ਏ.ਐਮ. ਨੂੰ ਰਾਜ ਵਿਚਲੀਆਂ ਘੜੀਆਂ ਦਾ ਸਮਾਂ ਇੱਕ ਘੰਟਾ ਅੱਗੇ ਹੋ ਜਾਵੇਗਾ ਪਰੰਤੂ ਲੋਕਾਂ ਨੂੰ ਅਪੀਲ ਹੈ ਕਿ ਰਾਜ ਦੀਆਂ ਮੌਜੂਦਾ ਸਥਿਤੀਆਂ ਨੂੰ ਦੇਖਦਿਆਂ ਆਪਣੀਆਂ ਸ਼ਾਮਾਂ ਨੂੰ ਮਾਨਣ ਦਾ ਸਮਾਂ ਘੱਟ ਹੀ ਰੱਖਣ ਅਤੇ ਜਲਦੀ ਤੋਂ ਜਲਦੀ ਆਪਣੇ ਘਰਾਂ ਵਿੱਚ ਪਰਤਣ ਨੂੰ ਹੀ ਪਹਿਲ ਦੇਣ।
ਜ਼ਿਕਰਯੋਗ ਹੈ ਕਿ ਅਕਤੂਬਰ ਦੇ ਪਹਿਲੇ ਐਤਵਾਰ ਨੂੰ ਹਰ ਸਾਲ ਘੜੀਆਂ ਨੂੰ ਇੱਕ ਘੰਟਾ ਅੱਗੇ ਕਰ ਲਿਆ ਜਾਂਦਾ ਹੈ ਅਤੇ ਇਹ ਸਮਾਂ ਅਪ੍ਰੈਲ ਮਹੀਨੇ ਦੇ ਪਹਿਲੇ ਐਤਵਾਰ ਤੱਕ ਚਲਦਾ ਹੈ।
ਵਿਕਟੌਰੀਆ, ਦੱਖਣੀ-ਆਸਟ੍ਰੇਲੀਆ, ਤਸਮਾਨੀਆ ਅਤੇ ਏ.ਸੀ.ਟੀ. ਵਿੱਚ ਉਕਤ ਸਮਾਂ ਬਰਾਬਰ ਦਾ ਹੀ ਲਾਗੂ ਹੁੰਦਾ ਹੈ ਪਰੰਤੂ ਕੁਈਨਜ਼ਲੈਂਡ, ਪੱਛਮੀ ਆਸਟ੍ਰੇਲੀਆ ਅਤੇ ਐਨ.ਟੀ. ਵਿੱਚ ਅਜਿਹਾ ਲਾਗੂ ਨਹੀਂ ਹੁੰਦਾ।
ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×