ਡੋਮੀਨਿਕ ਪੈਰੋਟੈਟ ਨਿਊ ਸਾਊਥ ਵੇਲਜ਼ ਦੇ ਬਣਨਗੇ 46ਵੇਂ ਪ੍ਰੀਮੀਅਰ

ਡੋਮਿਨਿਕ ਬਣੇ ਰਾਜ ਦੇ ਸਭ ਤੋਂ ਛੋਟੀ ਉਮਰ ਦੇ ਪ੍ਰੀਮੀਅਰ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਦੇ ਅਸਤੀਫ਼ਾ ਦੇਣ ਕਾਰਨ, ਨਿਊ ਸਾਊਥ ਵੇਲਜ਼ ਦੀ ਰਾਜਨੀਤੀ ਵਿੱਚ ਅਚਾਨਕ ਮੋੜ ਆਇਆ ਅਤੇ ਲਗਾਤਾਰ 100 ਦਿਨਾਂ ਤੋਂ ਵੀ ਜ਼ਿਆਦਾ ਸਮਾਂ ਲਾਕਡਾਊਨ ਅਤੇ ਹੋਰ ਕਰੋਨਾ ਖ਼ਿਲਾਫ਼ ਪਾਬੰਧੀਆਂ ਝੇਲ ਰਹੇ ਨਿਊ ਸਾਊਥ ਵੇਲਜ਼ ਰਾਜ ਵਿੱਚ ਅਚਾਨਕ ਨਵੀਂ ਉਥਲ ਪੁਥਲ ਸ਼ੁਰੂ ਹੋ ਗਈ ਅਤੇ ਸਾਬਕਾ ਪ੍ਰੀਮੀਅਰ ਤੋਂ ਬਾਅਦ ਨਵਾਂ ਪ੍ਰੀਮੀਅਰ ਚੁਣਨ ਦੀ ਕਵਾਇਦ ਸ਼ੁਰੂ ਕੀਤੀ ਗਈ।
ਅੱਜ ਸਵੇਰ ਸਾਰ ਹੀ ਮੌਜੂਦਾ ਖ਼ਜ਼ਾਨਚੀ ਡੋਮੀਨਿਕ ਪੈਰੋਟੈਟ ਦਾ ਨਾਮ, ਪਾਰਟੀ ਦੀ ਦੀ ਹੋਈ ਮੀਟਿੰਗ ਦੌਰਾਨ ਬੈਲਟ ਵੋਟਾਂ ਰਾਹੀਂ ਚੁਣਿਆ ਗਿਆ ਅਤੇ 39 ਸਾਲਾਂ ਦੇ ਪੈਰੋਟੈਟ ਨੂੰ ਨਿਊ ਸਾਊਥ ਵੇਲਜ਼ ਰਾਜ ਦਾ 46ਵਾਂ ਪ੍ਰੀਮੀਅਰ ਦੇ ਅਹੁਦੇ ਵਾਸਤੇ ਉਨਾਂ ਦਾ ਨਾਮ ਐਲਾਨ ਦਿੱਤਾ ਗਿਆ।
ਇਸ ਦੇ ਨਾਲ ਹੀ ਵਧੀਕ ਲਿਬਰਲ ਨੇਤਾ ਵਜੋਂ ਪੱਛਮੀ ਸਿਡਨੀ ਤੋਂ ਮੰਤਰੀ ਸਟੁਅਰਟ ਆਇਰਜ਼ ਦੇ ਨਾਮ ਦੀ ਚੋਣ ਕਰਕੇ ਉਸ ਅਹੁਦੇ ਦਾ ਵੀ ਐਲਾਨ ਕੀਤਾ ਗਿਆ ਅਤੇ ਸਟੁਅਰਟ ਆਇਰਜ਼ ਨੂੰ ਵਧੀਕ ਲਿਬਰਲ ਨੇਤਾ ਥਾਪਿਆ ਗਿਆ ਹੈ।

Install Punjabi Akhbar App

Install
×