ਬਿਮਾਰੀਆਂ ਤੋਂ ਬਚਣ ਲਈ ਕਿਸਾਨਾਂ ਨੂੰ ਘਰੇਲੂ ਬਗੀਚੀ ਵਿਚ ਸਬਜ਼ੀਆਂ ਦੀ ਕੁਦਰਤੀ ਖੇਤੀ ਦੀ ਲੋੜ- ਖੇਤੀ ਮਾਹਿਰ ਅਰਬਿੰਦ ਸਿੰਘ ਧੂਤ

ਕਰੋਨਾ ਮਹਾਮਾਰੀ ਦੋਰਾਨ ਲੋਕਾਂ ਦੇ ਜਿੰਦਗੀ ਪ੍ਰਤੀ ਨਜ਼ਰੀਏ ਅਤੇ ਸੋਚ ਵਿਚ ਉਸਾਰੂ ਬਦਲਾਅ ਆਏ ਹਨ। ਅਜਿਹੇ ਹੀ ਬਦਲਵੇਂ ਨਜ਼ਰੀਏ ਨਾਲ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਧੂਤ ਕਲਾਂ ਦੇ ਜੰਮਪਲ ਨੌਜਵਾਨ ਖੇਤੀ ਮਾਹਰ ਅਰਬਿੰਦ ਸਿੰਘ ਧੂਤ ਨੇ ਕਿਸਾਨਾਂ ਨੂੰ ਆਪਣੇ ਘਰ ਲਈ ਲੋੜੀਂਦੀਆਂ ਸਬਜ਼ੀਆਂ ਅਤੇ ਮੌਸਮੀ ਫ਼ਲ ਆਪਣੇ ਹੱਥੀ, ਕੁਦਰਤੀ ਖੇਤੀ ਜ਼ਰੀਏ ਅਤੇ ਰਸਾਇਣ ਮੁਕਤ ਤਰੀਕੇ ਨਾਲ ਉਗਾਉਣ ਲਈ ਪ੍ਰੇਰਿਆ ਹੈ ਅੱਜ ਕ੍ਰਿਸ਼ੀ ਜਾਗਰਨ ਪੰਜਾਬ ਦੇ ਫੇਸਬੁਕ ਪੇਜ ਤੋਂ ਲਾਈਵ ਹੋ ਕੇ ਨੌਜਵਾਨ ਖੇਤੀ ਮਾਹਿਰ ਅਰਬਿੰਦ ਸਿੰਘ ਨੇ ਪੰਜਾਬ ਦੇ ਕਿਸਾਨਾਂ ਨਾਲ ਇੰਟਰਨੈੱਟ ਰਾਹੀਂ ਜੁੜਦਿਆਂ ਦੱਸਿਆ ਕਿ ਕਰੋਨਾ ਵਰਗੀ ਮਹਾਮਾਰੀ ਨੇ ਪੂਰੀ ਦੁਨੀਆ ਪ੍ਰਭਾਵਿਤ ਕੀਤੀ ਹੈ ਅਤੇ ਇਸ ਨਾਲ ਪਹਿਲਾਂ ਤੋਂ ਹੀ ਕਰਜੇ ਵਧਦੇ ਜਾਣ ਅਤੇ ਫਸਲਾਂ ਦੇ ਝਾੜ ਘਟਦੇ ਜਾਣ ਨਾਲ ਖੇਤੀ ਖੇਤਰ ਵਿਚ ਆਰਥਿਕ ਸੰਕਟ ਹੋਇਆ ਹੈ, ਉੱਤੋਂ ਖੇਤੀ ਦੀ ਲਾਗਤ ਅਤੇ ਖਾਦਾਂ ਦੀ ਖਪਤ ਵਾਧੇ ਨੇ ਵੀ ਖੇਤੀ ਨੂੰ ਘਾਟੇ ਦੇ ਸੌਦੇ ਵੱਲ ਅਤੇ ਪੰਜਾਬੀਆਂ ਨੂੰ ਬਿਮਾਰੀਆਂ ਵੱਲ ਧੱਕਿਆ ਹੈ।
ਅਰਬਿੰਦ ਸਿੰਘ ਜਿਨਹਾਂ ਬੀ.ਐਸ.ਸੀ. ਐਗਰੀਕਲਚਰ ਦੀ ਡਿਗਰੀ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਤੋਂ ਅੱਵਲ ਦਰਜੇ ਵਿਚ ਪ੍ਰਾਪਤ ਕੀਤੀ ਹੈ, ਨੇ ਕਿਸਾਨਾਂ ਲਈ ਆਪਣੀ ਘਰੇਲੂ ਬਗੀਚੀ ਵਿਚ ਰੁੱਤ ਦੀਆਂ ਸਬਜੀਆਂ ਅਤੇ ਫ਼ਲ ਕੁਦਰਤੀ ਖੇਤੀ ਵਿਧੀ ਨਾਲ ਅਤੇ ਰਸਾਇਣਾਂ ਮੁਕਤ ਬੀਜਣ ਲਈ ਪ੍ਰੇਰਿਆ ਹੈ। ਉਨਹਾਂ ਆਖਿਆ ਕਿ ਖੇਤੀ ਵਿਚ ਕੀਟਨਾਸ਼ਕਾਂ ਅਤੇ ਹੋਰ ਰਸਾਇਣਾਂ ਦੀ ਲਗਾਤਾਰ ਵਰਤੋਂ ਨਾਲ ਪੰਜਾਬੀਆਂ ਵਿਚ ਬਲੱਡ ਪ੍ਰੈਸ਼ਰ, ਯੂਰਿਕ ਐਸਿਡ, ਡਾਇਬਿਟੀਜ, ਕੈਂਸਰ ਅਤੇ ਸਾਹ ਅਤੇ ਚਮੜੀ ਦੀਆਂ ਬਿਮਾਰੀਆਂ ਵਿਚ ਹੋ ਰਹੇ ਵਾਧੇ ਨੂੰ ਦੇਖਦਿਆਂ ਕੁਦਰਤੀ ਖੇਤੀ ਵੱਲ ਕੀਤਾ ਰੁਖ ਹੀ ਸਾਨੂੰ ਤੰਦਰੁਸਤੀ ਅਤੇ ਮਾਨਸਿਕ ਸਕੂਨ ਦੇ ਰਾਹ ਵੱਲ ਲਿਜਾ ਸਕਦਾ ਹੈ। ਕਰੋਨਾ ਮਹਾਮਾਰੀ ਦੌਰਾਨ ਨੌਜਵਾਨ ਇਸ ਸ਼ੌਕ ਨਾਲ ਜੁੜ ਕੇ ਆਪਣਾ ਸਮਾਂ ਲਾਹੇਵੰਦ ਬਣਾ ਸਕਦੇ ਹਨ।
ਉਨਹਾਂ ਦੱਸਿਆ ਕਿ ਕਿਸਾਨ ਜਾਂ ਘਰੇਲੂ ਬਗੀਚੀ ਦਾ ਸ਼ੌਕੀਨ ਸਿਰਫ 100 ਰੁਪਏ ਦੇ ਬੀਜ ਲੈ ਕੇ ਥੋੜ੍ਹੀ ਖੇਚਲ ਨਾਲ 12-15 ਮੈਂਬਰਾਂ ਦੇ ਵੱਡੇ ਪਰਿਵਾਰ ਲਈ ਗਰਮੀ ਦੀ ਰੁੱਤ ਦੀਆਂ ਭਰਭੁਰ ਸਬਜੀਆਂ ਦੀ ਰੋਜਾਨਾ ਲੋੜ ਪੂਰੀ ਕਰ ਸਕਦਾ ਹੈ ਜਿਸ ਵਿਚ ਕੱਦੂ ਜਾਤੀ ਦੀਆਂ ਸਬਜੀਆ, ਖੀਰੇ, ਤਰ, ਕਰੇਲੇ, ਬੈਂਗਣ ਅਤੇ ਭਿੰਡੀਆਂ ਆਦਿ ਉਗਾ ਸਕਦਾ ਹੈ ਉਨਹਾਂ ਦੱਸਿਆ ਕਿ ਘਰਦੀ ਉਗਾਈ ਹਲਦੀ ਅਤੇ ਕਮਾਦ ਸੀ.ਓ. ਜੇ. 85 ਤੋਂ ਬਣੇ ਗੁੜ ਦਾ ਸੁਆਦ ਹੀ ਵੱਖਰਾ ਹੈ। ਉਨਹਾਂ ਹੁਸ਼ਿਆਰਪੁਰ ਅੰਬਾਂ ਦੀ ਧਰਤ ਹੋਣ ਕਰਕੇ ਘਰਦੇ ਅੰਬਾਂ ਦਾ ਅਚਾਰ ਸਮੇਤ ਹੋਰ ਉਪਜਾਂ ਵੀ ਪ੍ਰਦਰਸ਼ਤ ਕੀਤੀਆਂ।
ਅਰਬਿੰਦ ਸਿੰਘ ਯੂਨੀਵਰਸਿਟੀ ਵਿਚ ਪੜ੍ਹਦਿਆਂ ਹੀ ਖੇਤੀ ਸਾਇੰਸ ਕਲੱਬ ਦੇ ਚੇਅਰਪਰਸ ਹੁੰਦਿਆ ਖੁੰਭ, ਹਲਦੀ ਅਤੇ ਸ਼ਹਿਦ ਦੀ ਪੈਦਾਵਾਰ ਅਤੇ ਪ੍ਰੋਸੈਸਿੰਗ ਸਬੰਧੀ ਅਨੇਕਾਂ ਵਾਰ ਸਿਖਲਾਈ ਲੈ ਚੁੱਕੇ ਹਨ ਅਤੇ ਹੁਣ ਤੱਕ 50 ਪਰਿਵਾਰਾਂ ਨੂੰ ਘਰੇਲੂ ਬਗੀਚੀ ਉਗਾੳਣ ਵੱਲ ਪ੍ਰੇਰਿਤ ਕਰ ਚੁੱਕੇ ਹਨ। ਪਿਤਾ ਪੁਰਖੀ ਖੇਤੀ ਕਿੱਤੇ ਵਿਚ ਉਹ ਆਪਣੇ ਪਿਤਾ ਸ. ਬਲੀ ਸਿੰਘ ਧੂਤ , ਅਤੇ ਪਿੰਡ ਧੂਤ ਕਲਾਂ ਦਾ ਨਾਂ ਚਮਕਾਉਣ ਦੇ ਨਾਲ ਪਿੰਡ ਦੇ ਕੈਨੇਡਾ-ਅਮਰੀਕਾਂ ਵਿਚ ਵਸਦੇ ਸੈਂਕੜੇ ਪਰਿਵਾਰਾਂ ਲਈ ਵੀ ਮਾਣ ਦਾ ਸਬੱਬ ਬਣੇ ਹਨ। ਅੰਤ ਵਿਚ ਉਨਹਾਂ ਸਭਨਾਂ ਦਾ ਅਭਾਰੀ ਹੁੰਦਿਆਂ ਕਰੋਨਾ ਮਹਾਮਾਰੀ ਤੋਂ ਬਚਾਅ ਲਈ ਜਰੂਰੀ ਸਾਵਧਾਨੀਆਂ ਦੀ ਵਰਤੋਂ ਕਰਦੇ ਰਹਿਣ ਲਈ ਵੀ ਆਖਿਆ। ਲਾਈਵ ਦੌਰਾਨ ਦਰਸ਼ਕ ਕਿਸਾਨਾਂ ਦੇ ਸ਼ੰਕੇ ਤੇ ਸਵਾਲ ਵੀ ਹੱਲ ਕੀਤੇ ਗਏ। ਅੰਤ ਵਿਚ ਇਸ ਉਤਸ਼ਾਹੀ ਖੇਤੀ ਮਾਹਰ ਨੇ ਕ੍ਰਿਸ਼ੀ ਜਾਗਰਨ ਟੀਮ ਦਾ ਵੀ ਸ਼ੁਕਰੀਆ ਅਦਾ ਕੀਤਾ। ਉਨਹਾਂ ਦਾ ਮੋਬ; ਨੰ. 81463-23104 ਹੈ।

(ਪਰਮਜੀਤ ਸਿੰਘ ਬਾਗੜੀਆ) paramjit.bagrria@gmail.com

Install Punjabi Akhbar App

Install
×