ਨਿਊ ਸਾਊਥ ਵੇਲਜ਼ -ਸਕੂਲੀ ਬੱਚਿਆਂ ਲਈ 150 ਡਾਲਰਾਂ ਦਾ ਬੈਕ-ਟੂ-ਸਕੂਲ ਵਾਉਚਰ ਜਾਰੀ

ਰਾਜ ਸਰਕਾਰ ਵੱਲੋਂ ਪੇਸ਼ ਕੀਤੇ ਗਏ ਅੱਜ ਦੇ ਬਜਟ ਦੌਰਾਨ, ਛੋਟੇ ਸਕੂਲੀ ਬੱਚਿਆਂ ਵਾਸਤੇ ਖਾਸ ਤੌਰ ਤੇ ਐਲਾਨ ਕੀਤਾ ਗਿਆ ਅਤੇ ਪ੍ਰੀਮੀਅਰ ਡੋਮਿਨਿਕ ਪੈਰੋਟੈਟ ਨੇ ਇਸ ਬਾਬਤ ਦੱਸਿਆ ਕਿ ਛੋਟੇ ਸਕੂਲੀ ਬੱਚਿਆਂ ਨੂੰ 150 ਡਾਲਰਾਂ ਦੇ ਵਾਊਚਰ ਦਿੱਤੇ ਜਾਣਗੇ। ਅਤੇ ਇਸ ਨਾਲ ਬੱਚਿਆਂ ਦੇ ਮਾਪਿਆਂ ਉਪਰ ਥੋੜ੍ਹਾ ਮਾਲ਼ੀ ਬੋਝ ਘਟੇਗਾ।
ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਹਰ ਬੱਚਾ ਸਕੂਲ ਵਿੱਚ ਆਪਣੇ ਜੀਵਨ ਦੀਆਂ ਸਿਖਲਾਈਆਂ ਦੀ ਸ਼ਰੂਆਤ ਕਰੇ ਅਤੇ ਆਪਣਾ ਭਵਿੱਖ ਉਜਵੱਲ ਬਣਾਏ। ਇਸ ਦੇ ਨਾਲ ਹੀ ਜੇਕਰ ਹਫ਼ਤੇ ਦੇ ਅਖੀਰ ਵਿੱਚ ਬੱਚੇ ਜਾਂ ਮਾਪਿਆਂ ਦੇ ਜੇਬ੍ਹ ਵਿੱਚ ਕੁੱਝ ਮਾਲ਼ੀ ਸਹਾਇਤਾ ਪੈ ਜਾਵੇ ਤਾਂ ਇਸ ਨਾਲ ਤਾਂ ਬਹੁਤ ਸਾਰੇ ਮਸਲੇ ਹੱਲ ਕੀਤੇ ਜਾ ਸਕਦੇ ਹਨ।