ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਦੀ ਦੇਖਭਾਲ ਆਦਿ ਲਈ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਵਾਧੂ 82.8 ਮਿਲੀਅਨ ਡਾਲਰਾਂ ਦਾ ਬਜਟ ਜਾਰੀ

ਰਾਜ ਦੇ ਖ਼ਜ਼ਾਨਾ ਮੰਤਰੀ ਡੋਮਿਨਿਕ ਪੈਰੋਟੈਟ ਨੇ ਜਾਣਕਾਰੀ ਰਾਹੀਂ ਦੱਸਿਆ ਕਿ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਦੀ ਦੇਖਭਾਲ ਆਦਿ ਲਈ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਵਾਧੂ 82.8 ਮਿਲੀਅਨ ਡਾਲਰਾਂ ਦਾ ਬਜਟ ਜਾਰੀ ਕੀਤਾ ਗਿਆ ਹੈ ਜਿਸ ਨਾਲ ਕਿ ਅਜਿਹੇ ਮਰੀਜ਼ਾਂ ਦੀ ਦੇਖਭਾਲ ਅਤੇ ਇਲਾਜ ਵਿੱਚ ਭਾਰੀ ਮਦਦ ਮਿਲੇਗੀ।
ਉਨ੍ਹਾਂ ਕਿਹਾ ਕਿ ਉਕਤ ਰਕਮ, ਸਾਲ 2021-22 ਵਿੱਚ ਜਾਰੀ ਕੀਤੇ ਜਾ ਰਹੇ 220 ਮਿਲੀਅਨ ਡਾਲਰਾਂ ਤੋਂ ਵੱਖਰੀ ਹੈ ਜੋ ਕਿ ਸਰਕਾਰ ਹਰ ਸਾਲ ਹੀ ਉਕਤ ਕੰਮਾਂ ਵਾਸਤੇ ਜਾਰੀ ਕਰਦੀ ਹੈ।
ਸਿਹਤ ਮੰਤਰੀ ਬਰੈਡ ਹੈਜ਼ਰਡ ਨੇ ਇਸ ਬਾਬਤ ਦੱਸਿਆ ਕਿ 82.8 ਮਿਲੀਅਨ ਦੇ ਬਜਟ ਤਹਿਤ ਜਿਹੜੇ ਕੰਮ ਕੀਤੇ ਜਾਣਗੇ ਉਹ ਇਸ ਪ੍ਰਕਾਰ ਹਨ:
ਸਿਹਤ ਕਰਮਚਾਰੀਆਂ, ਮੈਡੀਕਲ ਸਟਾਫ ਆਦਿ ਵਿੱਚ 120 ਦੇ ਕਰੀਬ ਪੂਰੇ ਸਮੇਂ ਤੇ ਕੰਮ ਕਰਨ ਵਾਲੇ ਮੁਲਾਜ਼ਮ ਭਰਤੀ ਕੀਤੇ ਜਾਣਗੇ; ਮਰੀਜ਼ਾਂ ਦੀ ਸਿਹਤਯਾਬੀ ਵਾਸਤੇ ਹੋਰ ਇੰਤਜ਼ਾਮ ਕੀਤੇ ਜਾਣਗੇ -ਭਾਵੇਂ ਉਹ ਹਸਪਤਾਲਾਂ ਅੰਦਰ ਹੋਣ ਅਤੇ ਜਾਂ ਫੇਰ ਆਪਣੇ ਘਰਾਂ ਅੰਦਰ ਹੀ ਜ਼ੇਰੇ ਇਲਾਜ ਹੋਣ; ਅਜਿਹੇ ਮਰੀਜ਼ਾਂ ਪ੍ਰਤੀ, ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਅਤੇ ਜਾਂ ਫੇਰ ਉਨ੍ਹਾਂ ਦੀ ਦੇਖਭਾਲ ਆਦਿ ਕਰਨ ਵਾਲਿਆਂ ਵਾਸਤੇ ਵੀ ਮਦਦਾਂ ਦੇ ਐਲਾਨ ਇਸ ਤਹਿਤ ਕੀਤੇ ਜਾਣਗੇ।

Install Punjabi Akhbar App

Install
×