ਕਲ਼ਾ ਅਤੇ ਸਭਿਆਚਾਰ ਖੇਤਰ ਲਈ ਨਿਊ ਸਾਊਥ ਵੇਲਜ਼ ਸਰਕਾਰ ਦੀ ਇੱਕ ਹੋਰ ਮਦਦ ਦੇ ਐਲਾਨ

ਕਲ਼ਾ ਆਦਿ ਵਾਲੇ ਵਿਭਾਗਾਂ ਦੇ ਮੰਤਰੀ ਡਾਨ ਹਾਰਵਿਨ ਨੇ ਇੱਕ ਜਾਣਕਾਰੀ ਰਾਹੀਂ ਦੱਸਿਆ ਹੈ ਕਿ ਗਲੈਡੀਜ਼ ਬਰਜਿਕਲੀਅਨ ਸਰਕਾਰ ਨੇ ਕਲ਼ਾ ਅਤੇ ਸਭਿਆਚਾਰ (ਕਲ਼ਾ, ਸਕਰੀਨ, ਸਭਿਆਚਾਰਕ ਅਦਾਰੇ) ਰਾਹੀਂ ਲੋਕਾਂ ਦਾ ਮਨੋਰੰਜਨ ਅਤੇ ਅਜਿਹੇ ਕਲ਼ਾਕਾਰਾਂ ਅਤੇ ਅਦਾਰਿਆਂ ਦੀ ਮਦਦ ਦਾ ਐਲਾਨ ਕੀਤਾ ਹੈ ਜੋ ਕਿ ਖੇਤਰ ਵਿੱਚ ਕਾਰਜਰਤ ਹਨ। ਇਸ ਵਾਸਤੇ ਸਰਕਾਰ ਨੇ 300,000 ਡਾਲਰਾਂ ਦੀ ਮਦਦ ਲਈ ਫੰਡ ਜਾਰੀ ਕੀਤੇ ਹਨ ਜੋ ਕਿ ਕਲ਼ਾ ਆਦਿ ਨਾਲ ਜੁੜੇ ਲੋਕਾਂ ਵਿਚ ਕੈਰੀਅਰ ਨੂੰ ਵਧਾਉਣ ਅਤੇ ਹੋਰ ਪ੍ਰਫੁਲਿਤ ਕਰਨ ਲਈ ਵਰਤੇ ਜਾ ਸਕਦੇ ਹਨ। ਅਜਿਹੇ ਅਦਾਰੇ ਜੋ ਕਿ ਅਜਿਹੀਆਂ ਗਤੀਵਿਧੀਆਂ ਦੇ ਆਯੋਜਕ ਹਨ, ਨੂੰ ਇਸ ਵਾਸਤੇ ਅਪਲਾਈ ਕਰਨ ਲਈ ਕਿਹਾ ਗਿਆ ਹੈ ਅਤੇ ਇਸ ਖੇਤਰ ਵਿਚਲੇ ਇੱਕ ਜਾਂ ਇੱਕ ਤੋਂ ਛੇ ਅਜਿਹੀਆਂ ਗਤੀਵਿਧੀਆਂ ਦੀ ਵਿਸਥਾਰ ਸਹਿਤ ਜਾਣਕਾਰੀ ਮੰਗੀ ਗਈ ਹੈ।
ਉਕਤ ਸਕੀਮ ਨੂੰ ‘ਦ ਸਰਵਿਸ ਨੀਡਜ਼ ਸਟ੍ਰੈਟਜਿਕ ਫੰਡ’ ਦਾ ਨਾਮ ਦਿੱਤਾ ਗਿਆ ਹੈ ਅਤੇ ਇਸ ਰਾਹੀਂ ਅਜਿਹੇ ਅਦਾਰੇ ਉਕਤ ਪ੍ਰ਼ੋਗਰਾਮਾਂ ਦੇ ਆਯੋਜਨ ਕਰਕੇ ਜਿੱਥੇ ਲੋਕਾਂ ਦਾ ਮਨੋਰੰਜਨ ਕਰ ਸਕਦੇ ਹਨ, ਉਥੇ ਹੀ ਅਜਿਹੇ ਕਲਾਕਾਰਾਂ ਆਦਿ ਦੀ ਮਾਲੀ ਮਦਦ ਹੋਣ ਦੇ ਨਾਲ ਨਾਲ ਰਾਜ ਸਰਕਾਰ ਦੀ ਅਰਥ ਵਿਵਸਥਾ ਵਿੱਚ ਵੀ ਯੋਗਦਾਨ ਪਾਉਂਦੇ ਹਨ।
ਸਾਲ 2021 ਦੇ ਉਕਤ ਪ੍ਰੋਗਰਾਮਾਂ ਲਈ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ ਅਤੇ ਅਰਜ਼ੀਆਂ ਲੈਣ ਲਈ ਆਖਰੀ ਤਾਰੀਖ ਮਈ 18 (ਦਿਨ ਮੰਗਲਵਾਰ) ਨੂੰ ਸ਼ਾਮ ਦੇ 5 ਵਜੇ ਤੱਕ ਮਿੱਥੀ ਗਈ ਹੈ। ਇਸ ਵਾਸਤੇ ਆਉਣ ਵਾਲੀ ਅਪ੍ਰੈਲ ਦੀ 19 ਤਾਰੀਖ ਨੂੰ ਸਵੇਰੇ 10:00 ਵਜੇ ਇੱਕ ਵੈਬੀਨਾਰ ਵੀ ਕੀਤਾ ਜਾ ਰਿਹਾ ਹੈ ਜਿਸ ਰਾਹੀਂ ਕਿ ਸਵਾਲ ਜਵਾਬ ਕੀਤੇ ਜਾ ਸਕਣਗੇ।
ਜ਼ਿਆਦਾ ਜਾਣਕਾਰੀ ਵਾਸਤੇ ਸਰਕਾਰ ਦੀ ਵੈਬਸਾਈਟ www.create.nsw.gov.au ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×