ਸਿਡਨੀ ਦੇ ਮੈਕੁਆਇਰ ਪਾਰਕ ਵਿਖੇ 264 ਮਿਲੀਅਨ ਡਾਲਰਾਂ ਦੀ ਲਾਗਤ ਨਾਲ ਬਣੇਗਾ ਨਵਾਂ ਡਾਟਾ ਸੈਂਟਰ

ਪਲਾਨਿੰਗ ਅਤੇ ਜਨਤਕ ਥਾਂਵਾਂ ਦੇ ਮੰਤਰੀ ਰਾਬ ਸਟੋਕਸ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਰਾਜ ਸਰਕਾਰ ਨੇ ਰਾਈਡ ਖੇਤਰ ਵਿੱਚਲੇ 264 ਮਿਲੀਅਨ ਡਾਲਰਾਂ ਦੇ ਨਿਵੇਸ਼ ਨਾਲ ਬਣਨ ਵਾਲੇ ਨਵੇਂ ਡਾਟਾ ਸੈਂਟਰ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਨਾਲ ਸਥਾਨਕ ਖੇਤਰ ਵਿੱਚ 450 ਨਵੇਂ ਰੌਜ਼ਗਾਰ ਦੇ ਸਾਧਨ ਮੁਹੱਈਆ ਹੋਣਗੇ।
ਰਾਈਡ ਖੇਤਰ ਤੋਂ ਐਮ.ਪੀ. ਵਿਕਟਰ ਡੋਮੀਨੈਲੋ ਨੇ ਇਸ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਰਾਜ ਸਰਕਾਰ ਦੇ ਇਸ ਉਤਮ ਕਾਰਜ ਲਈ ਧੰਨਵਾਦੀ ਹਨ ਅਤੇ ਇਸ ਨਾਲ ਸਥਾਨਕ ਕਾਰੋਬਾਰ ਵਿੱਚ ਚੋਖਾ ਇਜ਼ਾਫ਼ਾ ਹੋਵੇਗਾ।
ਉਕਤ ਕਾਰਜ ਲਈ 400 ਦੇ ਕਰੀਬ ਤਾਂ ਉਸਾਰੀ ਲਈ ਰੌਜ਼ਗਾਰ ਉਪਲੱਭਧ ਹੋਣਗੇ ਜਦੋਂ ਕਿ 50 ਦੇ ਕਰੀਬ ਇਸ ਨਾਲ ਆਪ੍ਰੇਸ਼ਨਲ ਰੌਜ਼ਗਾਰ ਵੀ ਮੁਹੱਈਆ ਕਰਵਾਏ ਜਾਣਗੇ।
ਇਸ ਪ੍ਰਾਜੈਕਟ ਦੀ ਸ਼ੁਰੂਆਤ ਇਸੇ ਸਾਲ ਸਤੰਬਰ ਦੇ ਮਹੀਨੇ ਵਿੱਚ ਹੋਵੇਗੀ ਅਤੇ ਇਸ ਨੂੰ 2023 ਦੇ ਮਾਰਚ ਮਹੀਨੇ ਤੱਕ ਚਾਲੂ ਕਰ ਲਿਆ ਜਾਵੇਗਾ।

Install Punjabi Akhbar App

Install
×