ਪੋਰਟ ਕੈਂਬਲਾ ਵਿਚਲੇ ਕਮਿਊਨਿਟੀ ਨਿਵੇਸ਼ ਦੇ ਚੌਥੇ ਪੜਾਅ ਲਈ 2.1 ਮਿਲੀਅਨ ਡਾਲਰਾਂ ਦਾ ਫੰਡ ਜਾਰੀ

ਸਥਾਨਕ ਸਰਕਾਰਾਂ ਦੇ ਮੰਤਰੀ ਅਤੇ ਸਾਊਥ ਕੋਸਟ ਤੋਂ ਐਮ.ਪੀ. ਸ਼ੈਲੀ ਹੈਂਕਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਨਿਊ ਸਾਊਥ ਵੇਲਜ਼ ਸਰਕਾਰ ਨੇ ਪੋਰਟ ਕੈਂਬਲਾ ਲਈ ਕਮਿਊਨਿਟੀ ਨਿਵੇਸ਼ ਫੰਡ ਦੇ ਚੌਥੇ ਪੜਾਅ ਲਈ 2.1 ਮਿਲੀਅਨ ਡਾਲਰਾਂ ਦਾ ਫੰਡ ਜਾਰੀ ਕੀਤਾ ਹੈ ਅਤੇ ਇਸ ਦੇ ਤਹਿਤ ਉਕਤ ਖੇਤਰ ਵਿੱਚ 15 ਅਜਿਹੇ ਪ੍ਰਾਜੈਕਟ ਚਲਾਏ ਜਾਣਗੇ ਜਿਨ੍ਹਾਂ ਨਾਲ ਕਿ ਸਥਾਨਕ ਲੋਕਾਂ ਨੂੰ ਰੌਜ਼ਗਾਰ ਦੇ ਨਾਲ ਖੇਤਰ ਦੀ ਉਨਤੀ ਅਤੇ ਸਰਕਾਰ ਦੀ ਅਰਥ ਵਿੱਵਸਥਾ ਵਿੱਚ ਵੀ ਇਸ ਨਾਲ ਯੋਗਦਾਨ ਪਵੇਗਾ। ਇਸ ਰਾਹੀਂ ਇੱਕ ਨਵਾਂ ਮੈਰੀਨ ਨਾਲ ਸਬੰਧਤ ਸੇਵਾਵਾਂ ਲਈ ਆਪਾਤਕਾਲੀਨ ਹੱਬ ਬਣਾਇਆ ਜਾਵੇਗਾ ਅਤੇ ਇਸਤੋਂ ਇਲਾਵਾ ਪੋਰਟ ਕੈਂਬਲਾ ਦੇ ਸਵਿਮਿੰਗ ਪੂਲ ਵਿਚਲੇ ਕਮਰਿਆਂ ਦੀ ਮੁਰੰਮਤ ਜਾਂ ਨਵੇਂ ਬਣਾਏ ਜਾਣਗੇ ਅਤੇ ਡਾਰਸੀ ਵੈਂਟਵਰਥ ਪਾਰਕ ਓਵਲ ਵਿਚ ਦਰਸ਼ਕਾਂ ਦੇ ਬੈਠਣ ਲਈ ਨਵੀਆਂ ਕੁਰਸੀਆਂ ਆਦਿ ਲਗਾਈਆਂ ਜਾਣਗੀਆਂ।
ਤਰਤੀਬ ਵਾਰੀ ਖਰਚਾ ਇਸ ਪ੍ਰਕਾਰ ਕੀਤਾ ਜਾਣਾ ਹੈ:
ਬਰੇਕਵਾਟਰ ਬੈਟਰੀ ਮਿਲਟਰੀ ਮਿਜ਼ੀਅਮ ਅਪਗ੍ਰੇਡ ਪੜਾਅ 2 ਪ੍ਰੋਜੈਕਟ $133,812
ਕਲੀਵਰ ਅਤੇ ਕੋ ਫੂਡ ਮੈਨੂਫੈਕਚਰਿੰਗ ਅਪਗ੍ਰੇਡ ਪ੍ਰੋਜੈਕਟ – $16,301
ਕੋਰੇਗਾਸ ਹਾਈਡ੍ਰੋਜਨ ਰੀਫਿਲਿੰਗ ਸਟੇਸ਼ਨ ਪ੍ਰੋਜੈਕਟ- $500,000
ਡਾਰਸੀ ਵੇਨਵਰਥ ਪਾਰਕ ਓਵਲ ਗ੍ਰੈਂਡਸਟੈਂਡ ਬੈਠਣ ਦਾ ਪ੍ਰਾਜੈਕਟ – $16,245
ਫਿਸ਼ਰਮੈਨਸ ਬੀਚ ਐਕਸੈਸ ਅਪਗ੍ਰੇਡ ਪ੍ਰੋਜੈਕਟ – $117,000
ਇੰਡਸਟਰੀ ਵਿਜ਼ਟਿਰ ਸੈਂਟਰ ਅਪਗ੍ਰੇਡ ਸਟੇਜ ਦੋ – $94,606
ਕੁਲੀ ਬੇਅ ਓਵਲ ਲਾਈਟਿੰਗ ਅਪਗ੍ਰੇਡ ਪ੍ਰੋਜੈਕਟ $22,500
ਪੋਰਟ ਕੈਂਬਲਾ ਆਦਿਵਾਸੀ ਡੌਟ ਆਰਟ ਮੁਰਲ ਪ੍ਰੋਜੈਕਟ – $25,000
ਪੋਰਟ ਕੈਂਬਲਾ ਗੇਟਵੇ ਰੇਲ ਬੁਨਿਆਦੀ ਢਾਂਚੇ ਦਾ ਅਪਗ੍ਰੇਡ ਪ੍ਰੋਜੈਕਟ – $100,000
ਪੋਰਟ ਕੈਂਬਲਾ ਸਮੁੰਦਰੀ ਸੇਵਾਵਾਂ ਹੱਬ ਪ੍ਰੋਜੈਕਟ – $260,324
ਪੋਰਟ ਕੈਂਬਲਾ ਸਰਫ ਲਾਈਫਸੈਵਿੰਗ ਕਲੱਬ ਹਾਉਸ ਅਪਗ੍ਰੇਡ ਪੜਾਅ 2 ਪ੍ਰੋਜੈਕਟ – $93,850
ਪੋਰਟ ਕੈਂਬਲਾ ਪੂਲ ਸਹੂਲਤਾਂ ਅਪਗ੍ਰੇਡ ਪ੍ਰੋਜੈਕਟ – $30,000
ਅੰਤਮ ਸੰਸਕਾਰ ਵਿਸਥਾਰ ਪ੍ਰਾਜੈਕਟ ਤਹਿਤ ਟੈਂਡਰ – $347,050
ਵੈਦਰਆਲ ਪਾਰਕ ਲਾਈਟਿੰਗ ਅਪਗ੍ਰੇਡ ਪ੍ਰੋਜੈਕਟ – $200,000
ਵਾਂਡਰਵਾਲ ਪੋਰਟ ਕੈਂਬਲਾ 2021 ਪ੍ਰੋਜੈਕਟ $155,250
ਕੁੱਲ ਰਕਮ = $2,111,938

ਵਧੀਕ ਪ੍ਰੀਮੀਅਰ ਅਤੇ ਖੇਤਰੀ ਰਾਜ ਮੰਤਰੀ ਜੋਹਨ ਬੈਰੀਲੈਰੋ ਨੇ ਕਿਹਾ ਕਿ ਰਾਜ ਸਰਕਾਰ ਦੇ ਉਦਮ ਸਦਕਾ ਉਕਤ ਖੇਤਰ ਲਈ 8 ਮਿਲੀਅਨ ਤੱਕ ਦੇ ਫੰਡ ਹੁਣ ਤੱਕ ਜਾਰੀ ਕੀਤੇ ਜਾ ਚੁਕੇ ਹਨ ਜਿਨ੍ਹਾਂ ਨਾਲ ਕਿ 57 ਪ੍ਰਾਜੈਕਟਾਂ ਦਾ ਪ੍ਰਾਵਧਾਨ ਚਲਾਇਆ ਜਾ ਰਿਹਾ ਹੈ।
ਇਲਾਵਾਰ ਤੋਂ ਕੰਮ ਧੰਦਿਆਂ ਵਾਲੇ ਵਿਭਾਗ ਦੇ ਕਾਰਜਕਾਰੀ ਨਿਰਦੇਸ਼ਕ ਐਡਮ ਜ਼ਾਰਥ ਨੇ ਸਰਕਾਰ ਦੇ ਇਸ ਕੰਮ ਲਈ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਨਾਲ ਜਿੱਥੇ ਸੈਰ-ਸਪਾਟੇ ਵਿੱਚ ਵਾਧਾ ਹੋਵੇਗਾ ਉਥੇ ਸਥਾਨਕ ਲੋਕਾਂ ਨੂੰ ਰੌਜ਼ਗਾਰ ਦੇ ਨਵੇਂ ਸਾਧਨ ਵੀ ਮਿਲਣਗੇ ਅਤੇ ਰਾਜ ਸਰਕਾਰ ਨੂੰ ਵੀ ਮਾਲੀਏ ਦੀ ਮਦਦ ਪ੍ਰਦਾਨ ਹੋਵੇਗੀ।
ਜ਼ਿਅਦਾ ਜਾਣਕਾਰੀ ਵਾਸਤੇ ਸਰਕਾਰ ਦੀ ਵੈਬਸਾਈਟ www.nsw.gov.au/pkcif ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×