ਨਿਊਜ਼ੀਲੈਂਡ ਪੰਜਾਬੀ ਭਾਈਚਾਰੇ ਅਤੇ ਪੰਜਾਬੀ ਮੀਡੀਆ ਦਾ ਉਦਮ: ਨੇਪਾਲ ਦੇ ਭੁਚਾਲ ਪੀੜ੍ਹਤਾਂ ਦੀ ਸਹਾਇਤਾ ਲਈ ਇਕੱਤਰ 12553 ਡਾਲਰ ਰਾਸ਼ੀ

ਪੰਜਾਬੀ ਮੀਡੀਆ ਅਤੇ ਨਿਊਜ਼ੀਲੈਂਡ ਵਸਦੇ ਪੰਜਾਬੀ ਭਾਈਚਾਰੇ ਨੇ ਇਕ ਸਾਂਝਾ ਉਦਮ ਕਰਕੇ ਨੇਪਾਲ ਦੇ ਵਿਚ ਪਿਛਲੇ ਮਹੀਨੇ 25 ਅਪ੍ਰੈਲ ਨੂੰ ਆਏ ਜਬਰਦਸਤ ਭੁਚਾਲ ਦੇ ਨਾਲ ਨੁਕਸਾਨੇ ਗਏ ਲੋਕਾਂ ਨੂੰ ਰਾਹਤ ਦੇਣ ਲਈ ਸਹਾਇਤਾ ਰਾਸ਼ੀ ਦੀ ਇਕੱਤਰ ਕੀਤੀ ਹੈ। ਹੁਣ ਤੱਕ 12553 ਡਾਲਰ ਦੀ ਰਾਸ਼ੀ ਇਕੱਤਰ ਹੋਈ ਹੈ। ਇਹ ਰਾਸ਼ੀ ਜਿੱਥੇ ਸੁਪਰੀਮ ਸਿੱਖ ਸੁਸਾਇਟੀ ਨੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ, ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਉਟਾਹੂਹੂ, ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਐਵਨਡੇਲ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਕੱਤਰ ਕੀਤੀ ਉਥੇ ਗੁਰਦੁਆਰਾ ਨਾਨਕਸਰ ਠਾਠ ਵਿਖੇ ਵੀ ਸੰਗਤ ਨੇ ਸਹਿਯੋਗ ਦਿੱਤਾ। ਪੰਜਾਬੀ ਮੀਡੀਆ ਕਰਮੀਆਂ ਵੱਲੋਂ ਵੱਖ-ਵੱਖ ਥਾਵਾਂ ਉਤੇ ਦਾਨ ਬਾਕਸ ਰੱਖਕੇ ਸਹਾਇਤਾ ਰਾਸ਼ੀ ਇਕੱਤਰ ਕੀਤੀ ਗਈ। 1500 ਡਾਲਰ ਡਾ. ਪ੍ਰਦੀਪ ਸਿੰਘ ਜੋ ਕਿ ਟੌਰੰਗਾ ਸ਼ਹਿਰ ਤੋਂ ਨੇਪਾਲ ਪੀੜ੍ਹਤਾਂ ਦੀ ਸਹਾਇਤਾ ਵਾਸਤੇ ਪਹੁੰਚੇ ਸਨ, ਰਾਹੀਂ ਪਹਿਲਾਂ ਖਰਚਿਆ ਜਾ ਚੁੱਕਾ ਹੈ। ਸਾਰੇ ਉਦਮੀਆਂ ਨੇ ਸਮੂਹ ਸੰਗਤ ਦਾ ਦਿਲੋਂ ਧੰਨਵਾਦ ਕੀਤਾ ਹੈ।

Install Punjabi Akhbar App

Install
×