ਨਿਊਜ਼ੀਲੈਂਡ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਵਿਖੇ ਸਿੱਖ ਅਰਦਾਸ ਦੇ ਬਾਅਦ ਪੜ੍ਹਿਆ ਜਾਂਦਾ ਦੋਹਰਾ ਚਰਚਾ ‘ਚ

ਨਿਊਜ਼ੀਲੈਂਡ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਪਾਟੋਏਟੋਏ ਵਿਖੇ ਬੀਤੇ ਕੁਝ ਮਹੀਨਿਆਂ ਤੋਂ ਸਿੱਖ ਅਰਦਾਸ ਦੇ ਬਾਅਦ ਪੜ੍ਹਿਆ ਜਾਂਦਾ ਦੋਹਰਾ ਇਤਿਹਾਸਕ ਰਚਨਾ ਦੇ ਹਵਾਲੇ ਨਾਲ ਕੁਝ ਬਦਲ ਕੇ ਪੜ੍ਹਿਆ ਜਾਂਦਾ ਹੈ। ਪ੍ਰਚਲਤ ਪ੍ਰਥਾ ਅਨੁਸਾਰ ‘ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਹੇ ਖੋਜ ਸ਼ਬਦ ਮੇਂ ਲੇਹ’£ ਪਰ ਹੁਣ ਇਸ ਨੂੰ ਨਵੇਂ ਰੂਪ ਵਿਚ ‘ ਪੰਥ ਖਾਲਸਾ ਮਾਨੀਏ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਹਿਹ ਖੋਜ ਸ਼ਬਦ ਮੇਂ ਲੇਹ’। ਗੁਰਦੁਆਰਾ ਸਾਹਿਬ ਤੋਂ ਸਕੱਤਰ ਸ. ਚਮਕੌਰ ਸਿੰਘ ਹੋਰਾਂ ਗੱਲਬਾਤ ਦੱਸਿਆ ਕਿ ਇਸ ਦੋਹਰੇ ਨੂੰ ਪੜ੍ਹਨਾ ਸ਼ੁਰੂ ਕਰਨ ਵੇਲੇ ਉਘੇ ਸਿੱਖ ਪ੍ਰਚਾਰਕ ਭਾਈ ਅਮਰੀਕ ਸਿੰਘ ਹੋਰਾਂ ਨਾਲ ਵੀ ਵਿਚਾਰ ਕੀਤਾ ਗਿਆ ਸੀ। ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਦੀ ਲਿਖਤ ਦੇ ਵਿਚ ਅਜਿਹਾ ਲਿਖਿਆ ਹੋਣਾ ਦੱਸਿਆ ਗਿਆ ਹੈ। ਜਦੋਂ ਉਨ੍ਹਾਂ ਨੂੰ ਇਹ ਪੁਛਿਆ ਗਿਆ ਕਿ ਇਸ ਬਾਬਤ ਕੋਈ ਤੁਹਾਡੀ ਚਿੱਠੀ ਪੱਤਰ ਸ੍ਰੀ ਅਕਾਲ ਤਖਤ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਨਾਲ ਹੋਇਆ ਤਾਂ ਉਨ੍ਹਾਂ ਕਿਹਾ ਕਿ ਇਹ ਰਹਿਤ ਮਰਿਯਾਦਾ ਦੇ ਵਿਚ ਸ਼ਾਮਿਲ ਹੀ ਨਹੀਂ ਹੈ ਤਾਂ ਉਹ ਇਸ ਉਤੇ ਕੋਈ ਦਿਸ਼ਾ-ਨਿਰਦੇਸ਼ ਕਿਵੇਂ ਦੇ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਵੱਖ-ਵੱਖ ਸੰਪਰਦਾਵਾਂ ਦੇ ਵਿਚ ਅਰਦਾਸ ਬਾਅਦ ਵੱਖ-ਵੱਖ ਦੋਹੇ ਪਹਿਲਾਂ ਵੀ ਪੜ੍ਹੇ ਜਾਂਦੇ ਹਨ ਅਤੇ ਪੜ੍ਹੇ ਜਾ ਰਹੇ ਹਨ।
ਇਸ ਪੱਤਰਕਾਰ ਵੱਲੋਂ ਇੰਟਰਨੈਟ ਉਤੇ ਜਦੋਂ ਭਾਈ ਪ੍ਰਹਿਲਾਦ ਸਿੰਘ ਦੇ ਲਿਖੇ ਇਸ ਦੋਹਰੇ ਉਤੇ ਨਿਗਾ ਮਾਰੀ ਗਈ ਤਾਂ 24ਵੇਂ ਪਦ ਉਤੇ  ‘ਗੁਰੂ ਖਾਲਸਾ ਮਾਨੀਅਹਿ, ਪਰਗਟ ਗੁਰੂ ਕੀ ਦੇਹ, ਜੋ ਸਿਖ ਮੋ ਮਿਲਬੋ ਚਹਿਹ, ਖੋਜ ਇਨਹੁ ਮਹਿ ਲੇਹੁ।।24।। ਲਿਖਿਆ ਮਿਲਦਾ ਹੈ। ਜੇਕਰ ਉਪਰੋਕਤ ਨਵੇਂ ਪੜ੍ਹੇ ਜਾਂਦੇ ਦੋਹੇ ਨੂੰ ਵੀ ਵੇਖੀਏ ਤਾਂ ਇਹ ਵੀ ਇਨ-ਬਿਨ ਉਸ ਤਰ੍ਹਾਂ ਨਹੀਂ ਪੜ੍ਹਿਆ ਗਿਆ ਜਿਸ ਤਰ੍ਹਾਂ ਭਾਈ ਪ੍ਰਹਿਲਾਦ ਸਿੰਘ ਹੋਰਾਂ ਦਾ ਲਿਖਿਆ ਮਿਲਦਾ ਹੈ।
ਰੇਡੀਓ ਉਤੇ ਹੋਏ ਵਾਰਤਾਲਾਪ: ਇਸ ਦੋਹਰੇ ਨੂੰ ਲੈ ਕੇ ਸ਼ੋਸ਼ਲ ਮੀਡੀਏ ਉਤੇ ਇਕ ਵੀਡੀਓ ਫੈਲ ਰਹੀ ਹੈ ਜਿਸ ਦੇ ਵਿਚ ਗ੍ਰੰਥੀ ਸਿੰਘ ਅਰਦਾਸ ਕਰਦੇ ਹੋਏ ਵੇਖੇ ਜਾ ਸਕਦੇ ਹਨ। ਇਸ ਵੀਡੀਓ ਨੂੰ ਲੈ ਕੇ ਕਈ ਵੈਬਸਾਈਟਾਂ ਉਤੇ ਪ੍ਰਤੀਕਰਮ ਹੋ ਰਹੇ ਹਨ। ਨਿਊਜ਼ੀਲੈਂਡ ਦੇ ਕਮਿਊਨਿਟੀ ਰੇਡੀਓ 104.6 ਐਫ. ਐਮ. ਦੇ ਇਕ ਪ੍ਰੋਗਰਾਮ ‘ਨੱਚਦਾ ਪੰਜਾਬ’ ਉਤੇ ਵੀ ਇਸ ਮਾਮਲੇ ਉਤੇ ਟਾਕ-ਸ਼ੋਅ ਹੋਇਆ।
ਕੀ ਹੈ ਰਵਾਇਤ: ਦਰਪਣ ਸਿੱਖ ਰਹਿਤ ਮਰਿਯਾਦਾ (ਭਾਈ ਗੁਰਬਖਸ਼ ਸਿੰਘ ਗੁਲਸ਼ਨ) ਦੀ ਲਿਖੀ ਕਿਤਾਬ ਵਿਚ ਕੁਝ ਇਸ ਤਰ੍ਹਾਂ ਲਿਖਿਆ ਗਿਆ ਹੈ: ” ਆਮ ਤੌਰ ‘ਤੇ ਗੁਰਦੁਆਰਿਆਂ ਅਤੇ ਦੀਵਾਨਾਂ ਵਿਚ ਜੈਕਾਰੇ ਤੋਂ ਪਹਿਲਾਂ ਕੁਝ ਦੋਹਰੇ ਪੜ੍ਹਨ ਦੀ ਰਵਾਇਤ ਵੀ ਹੈ। ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ‘ਤੇ ਕੇਵਲ ਤਿੰਨ ਦੋਹਰੇ ਪੜ੍ਹੇ ਜਾਂਦੇ ਹਨ, ਇਸ ਲਈ ਪ੍ਰਚਲਿਤ ਜਾਣ ਕੇ ਬਹੁਤੇ ਸਥਾਨਾਂ ‘ਤੇ ਵੀ ਇਹੀ ਤਿੰਨੇ ਦੋਹਰੇ ਪੜ੍ਹੇ ਜਾਂਦੇ ਹਨ:

ਆਗਿਆ ਭਈ ਅਕਾਲ ਕੀ, ਤਬੀ ਚਲਾਯੋ ਪੰਥ
ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨਯੋ ਗ੍ਰੰਥ
ਗੁਰੂ ਗ੍ਰੰਥ ਜੀ ਮਾਨਯੋ, ਪ੍ਰਗਟ ਗੁਰਾਂ ਕੀ ਦੇਹ
ਜੋ ਪ੍ਰਭ ਕੋ ਮਿਲਬੋ ਚਹੈ, ਖੋਜ ਸ਼ਬਦ ਮਹਿ ਲੇਹ
ਰਾਜ ਕਰੇਗਾ ਖਾਲਸਾ, ਆਕੀ ਰਹੈ ਨਾ ਕੋਇ
ਖੁਆਰ ਹੋਇ ਸਭ ਮਿਲੇਂਗੇ, ਬਚੇ ਸਰਨ ਜੋ ਹੋਇ

ਧਿਆਨ ਰੱਖਣਯੋਗ ਹੈ ਕਿ ਇਹ ਦੋਹਰੇ ਗੁਰੂ ਸਾਹਿਬ ਦੇ ਉਚਾਰਨ ਕੀਤੇ ਹੋਏ ਨਹੀਂ ਹਨ, ਜਿਸ ਕਰਕੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਂ ਦਸਮ ਗ੍ਰੰਥ ਵਿਚ ਦਰਜ ਨਹੀਂ ਹਨ।
ਪਹਿਲੇ ਦੋ ਦੋਹਰੇ ਗਿਆਨ ਗਿਆਨ ਸਿੰਘ ਜੀ ਰਚਿਤ ‘ਪੰਥ ਪ੍ਰਕਾਸ਼’ ਵਿਚੋਂ ਹਨ ਤੀਜਾ ਦੋਹਰਾ ਭਾਈ ਨੰਦ ਲਾਲ ਜੀ ਰਚਿਤ ਰਹਿਤਨਾਮੇ ਵਿਚ ਦਰਜ ਮਿਲਦਾ ਹੈ।

Install Punjabi Akhbar App

Install
×