ਨਿਊ ਕਾਸਲ ਦੇ ਇੱਕ ਇਮਾਰਤ ਨਿਰਮਾਤਾ ਨੂੰ ਮਲਬਾ ਸੁੱਟਣ ਦੇ ਇਵਜ ਵਿੱਚ 1 ਮਿਲੀਅਨ ਡਾਲਰਾਂ ਦਾ ਜੁਰਮਾਨਾ

ਨਿਊ ਸਾਊਥ ਵੇਲਜ਼ ਦੇ ਵਾਤਾਵਰਣ ਮੰਤਰੀ ਮੈਟ ਕੀਨ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਨਿਊ ਕਾਸਲ ਵਿਚਲੀ ਇੱਕ ਇਮਾਰਤ ਨਰਮਾਣ ਕੰਪਨੀ ‘ਪ੍ਰੇਪਰਵੁੱਡ ਰਿਜ ਪ੍ਰਾਇਵੇਟ ਲਿਮਿਟੇਡ’ ਨੂੰ ਗੈਰ-ਕਾਨੂੰਨੀ ਤੌਰ ਤੇ ਐਲਮੋਰ ਵਿਲੇ ਵਿਚਲੀ ਲੇਕ ਰੋਡ ਵਿਖੇ 7,000 ਕਿਉਬਿਕ ਫੁੱਟ ਤੋਂ ਵੀ ਜ਼ਿਆਦਾ ਦਾ ਮਲਬਾ ਸੁੱਟਣ ਕਾਰਨ ਆਪਣੀ ਗਲਤੀ ਨੂੰ ਮੰਨ ਲੈਣ ਉਪਰ 1 ਮਿਲੀਅਨ ਡਾਲਰਾਂ ਤੋਂ ਵੀ ਉਪਰ ਦਾ ਜੁਰਮਾਨਾ ਕੀਤਾ ਗਿਆ ਹੈ ਅਤੇ ਇਸ ਤੋਂ ਇਲਾਵਾ 50,000 ਡਾਲਰਾਂ ਨਾਲ ਜਨਤਕ ਪੱਧਰ ਉਪਰ ਕੋਈ ਕੰਮ ਕਰਨ ਨੂੰ ਵੀ ਹਦਾਇਤ ਕੀਤੀ ਗਈ ਹੈ ਅਤੇ ਇਹ ਕੰਮ ਵਾਤਾਵਰਣ ਸਬੰਧੀ ਚਲਾਏ ਜਾ ਰਹੇ ਪ੍ਰੋਗਰਾਮਾਂ ਤਹਿਤ ਹੋ ਸਕਦੇ ਹਨ। ਹੋਰ ਗੱਲਾਂ ਮੰਨ ਲੈਣ ਤੋਂ ਇਲਾਵਾ, ਕੰਪਨੀ ਨੇ ਇਸ ਗੱਲ ਨੂੰ ਵੀ ਮੰਨਿਆ ਹੈ ਕਿ ਉਨ੍ਹਾਂ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਇਮਾਰਤਾਂ ਦਾ ਵੇਸਟ ਮਲਬਾ ਉਹ ਕਿੱਥੇ ਅਤੇ ਕਿਵੇਂ ਸੁੱਟਦੇ ਹਨ, ਇਸ ਬਾਰੇ ਆਡਿਟ ਕਰਵਾਉਣਗੇ ਅਤੇ ਇਸ ਤੋਂ ਇਲਾਵਾ ਆਪਣੇ ਸਟਾਫ ਦੇ ਨਾਲ ਮਿਲ ਕੇ ਸਰਕਾਰ ਦੁਆਰਾ ਚਲਾਏ ਜਾਣ ਵਾਲੇ ਅਜਿਹੇ ਮਦਦਗਾਰ ਪ੍ਰੋਗਰਾਮਾਂ ਅਤੇ ਸੈਮੀਨਾਰਾਂ ਵਿੱਚ ਵੀ ਹਿੱਸਾ ਲੈਣਗੇ।
ਜ਼ਿਕਰਯੋਗ ਹੈ ਕਿ ਸਮੇਂ ਸਮੇਂ ਤੇ ਰਾਜ ਸਰਕਾਰ ਵੱਲੋਂ ਅਜਿਹੇ ਕਈ ਪ੍ਰੋਗਰਾਮ ਅਤੇ ਸੈਮੀਨਾਰ ਕਰਵਾਏ ਜਾਂਦੇ ਹਨ ਜਿਸ ਵਿੱਚ ਕਿ ਅਜਿਹੇ ਕੰਮਾਂ ਆਦਿ ਨੂੰ ਸਹੀ-ਬੱਧ ਤਰੀਕਿਆਂ ਨਾਲ ਕਰਨ ਅਤੇ ਕਿਸੇ ਕਿਸਮ ਦਾ ਵਾਤਾਵਰਣ ਸਬੰਧੀ ਖ਼ਤਰਾ ਨਾ ਬਣਾਉਣ ਬਾਰੇ ਹਦਾਇਤਾਂ ਕੀਤੀਆਂ ਜਾਂਦੀਆਂ ਹਨ ਅਤੇ ਲੋਕਾਂ ਨੂੰ ਇਸ ਵੱਲ ਪ੍ਰੇਰਿਤ ਕਰਨ ਲਈ ਵੱਖਰੇ ਵੱਖਰੇ ਸੈਮੀਨਾਰ ਵੀ ਕਰਵਾਏ ਜਾਂਦੇ ਹਨ।
ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ http://www.epa.nsw.gov.au/legislation/prosguid.htm ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×