ਨਿਊਯਾਰਕ ਦੇ ਵੱਖ ਵੱਖ ਹਿੱਸਿਆਂ ਤੋਂ ਆਏ ਸਿੱਖਾਂ ਨੇ ਗੁਰੂ ਨਾਨਕ ਦੇਵ ਜੀ ਤੇ ਪਹਿਲੀ ਵਾਰ ਬਣ ਰਹੀ ਦਸਤਾਵੇਜੀ ਫਿਲਮ ਲਈ ਇਕ ਲੱਖ ਡਾਲਰ ਇਕੱਠੇ ਕੀਤੇ 

IMG_9805

ਨਿਊਯਾਰਕ ,20 ਮਾਰਚ — ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ  ਦੇ ਮੈਂਬਰਾਂ ਨੇ ਗੁਰੂ ਨਾਨਕ ਦੇਵ ਜੀ ਤੇ ਬਣ ਰਹੀ ਦਸਤਾਵੇਜ਼ੀ ਫ਼ਿਲਮ ਦੇ  ਕਾਰਜ ਲਈ ਆਪਣੇ ਉਤਸ਼ਾਹ ਨੂੰ ਦਰਸਾਉਂਦਿਆਂ ਹੋਏ ਨੈਸ਼ਨਲ ਸਿੱਖ ਕੈਂਪੇਨ ਵਲੋ ਇਹ ਡਾਕੂਮੈਂਟਰੀ ਦਾ ਸਮਰਥਨ ਕੀਤਾ। ਇਸ ਫ਼ਿਲਮ ਦੇ ਪ੍ਰੀਮੀਅਰ ਸ਼ੋਅ ਅਮਰੀਕਾ ਅਤੇ ਦੁਨੀਆਂ ਦੇ ਹੋਰ ਹਿੱਸਿਆਂ ਵਿਚ ਆਯੋਜਿਤ ਕਰਨ ਬਾਰੇ ਵੀ ਵਿਉਤ  ਬਣ ਰਹੀ ਹੈ।ਬੱਚਿਆਂ ਨੇ ਗੱਤਕਾ ਸ਼ੋਅ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਸਿੱਖੀ ਲਈ ਆਪਣੇ ਪਿਆਰ ਅਤੇ ਜਨੂੰਨ ਦਾ ਪ੍ਰਗਟਾ ਕੀਤਾ। ਦੂਜੀ ਪੀੜ੍ਹੀ ਅਮਰੀਕਨ ਜਵਾਨ ਸਿੱਖ ਨੌਜਵਾਨਾਂ ਨੇ ਵੀ ਇਸ ਪ੍ਰੋਜੈਕਟ ਲਈ ਆਪਣੇ ਉਤਸ਼ਾਹ ਅਤੇ ਸਮਰਥਨ ਦਾ ਪ੍ਰਗਟਾਵਾ ਕੀਤਾ। ਤਰਲੋਕ ਚੁੱਗ, ਜੋ ਕਿ ਪੰਜਾਬੀ ਚੁਟਕਲਿਆਂ ਕਰਕੇ ਮਸ਼ਹੂਰ ਹਨ, ਖਾਸ ਤੌਰ’ ਤੇ ਕੈਲਗਰੀ, ਕਨੇਡਾ ਤੋਂ ਆਏ ਸਨ ਅਤੇ ਉਹਨਾਂ ਨੇ ਸਾਰਿਆਂ ਨੂੰ ਖੁਸ਼ ਕੀਤਾ।

ਡਾ. ਰਾਜਵੰਤ ਸਿੰਘ ਵਾਸ਼ਿੰਗਟਮ ਨੇ ਦਸਤਾਵੇਜ਼ੀ ਫ਼ਿਲਮ ਦੀ ਯੋਜਨਾ ‘ਤੇ ਇਕ ਵਿਸਥਾਰਤ ਪੇਸ਼ਕਾਰੀ ਦਿੱਤੀ। ਉਹਨਾਂ ਨੇ ਕਿਹਾ, “ਇਸ  ਫ਼ਿਲਮ ਦਾ ਉਦੇਸ਼ ਪੂਰੇ ਦੇਸ਼ ਵਿਚ ਅਮਰੀਕੀਆਂ ਤੱਕ ਗੁਰੂ ਨਾਨਕ ਦਾ ਸੰਦੇਸ਼ ਪਹੁੰਚਾਉਣਾ ਹੈ। ਇਸ ਤੋਂ ਇਲਾਵਾ ਐਨ.ਐਸ.ਸੀ. ਇਸ ਸਾਲ ਗੁਰੂ ਨਾਨਕ ਦੇਵ ਜੀ ਦੀ 550 ਵੀਂ ਜਨਮ ਵਰ੍ਹੇਗੰਢ ਦੇ ਦੌਰਾਨ ਸੋਸ਼ਲ ਮੀਡੀਆ ਵਿਚ ਪੂਰੀ ਤਰ੍ਹਾਂ ਪ੍ਰਚਾਰ ਮੁਹਿੰਮ ਬਾਰੇ ਵੀ ਪਲੈਨ ਬਣਾਏ  ਜਾ  ਰਹੇ  ਹਨ।”ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਦੇ ਮਾਸਟਰ ਮਹਿੰਦਰ ਸਿੰਘ ਨੇ ਕਿਹਾ, “ਹਰੇਕ ਸਿੱਖ ਗੁਰੂ ਨਾਨਕ ਦੇਵ ਦੁਆਰਾ ਬਹੁਤ ਡੂੰਘਾ ਪ੍ਰੇਰਿਤ ਹੈ ਅਤੇ ਸਾਨੂੰ ਇਸ ਮਹੱਤਵਪੂਰਨ ਸਾਲ ਦੌਰਾਨ ਇਸ  ਮਹਾਨ  ਕਾਰਜ  ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੇ ਅਮਰੀਕੀ ਮਿੱਤਰਾਂ ਨੂੰ ਗੁਰੂ ਨਾਨਕ ਜੀ ਬਾਰੇਤਸ ਸਕੀਏ। ਸਿੱਖ  ਨੇਤਾ ਰਘਬੀਰ ਸਿੰਘ ਸੁਭਾਨਪੁਰ ਨੇ ਕਿਹਾ, “ਅਸੀਂ ਖੁਸ਼ ਹਾਂ ਕਿ ਭਾਰਤ ਅਤੇ ਪਾਕਿਸਤਾਨ ਇਸ ਮਹੱਤਵਪੂਰਨ ਵਰ੍ਹੇਗੰਢ ਦੇ ਦੌਰਾਨ ਦੋ ਦੇਸ਼ਾਂ ਵਿਚਾਲੇ ਇਕ ਕੋਰੀਡੋਰ ਬਣਾ ਰਹੇ ਹਨ ਅਤੇ ਇਸੇ ਤਰ੍ਹਾਂ ਇਹ ਮਹੱਤਵਪੂਰਨ ਹੈ ਕਿ ਅਸੀਂ ਇਸ ਸਮੇਂ ਦੌਰਾਨ ਸਿੱਖ ਭਾਈਚਾਰੇ ਅਤੇ ਹੋਰ ਭਾਈਚਾਰਿਆਂ ਵਿਚਕਾਰ ਸਮਝ ਦੇ ਵੀ ਪੁਲ ਬਣਾਇਏ। ਇਹ ਦਸਤਾਵੇਜ਼ੀ ਫ਼ਿਲਮ ਸਾਨੂੰ ਇਸ ਟੀਚੇ ਨੂੰ ਪ੍ਰਾਪਤ ਕਰਨ ਵਿਚ ਮਦਦ ਕਰੇਗੀ।” ਗੁਰਦੁਆਰਾ ਸਾਹਿਬ ਦੇ ਉਪ ਪ੍ਰਧਾਨ ਜੁਗਵਿੰਦਰ ਸਿੰਘ ਨੇ ਕਿਹਾ, “ਅਮਰੀਕਾ ਵਿਚ ਸਿੱਖਾਂ ਦੀ ਅਗਲੀ ਪੀੜ੍ਹੀ ਲਈ ਇਹ ਪ੍ਰੋਜੈਕਟ ਬਹੁਤ ਮਦਦਗਾਰ ਹੋਵੇਗਾ ਜੋ ਕਿ ਸਿੱਖ ਧਰਮ ਬਾਰੇ ਅਗਿਆਨਤਾ ਕਾਰਨ ਸਕੂਲਾਂ ਵਿਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ.”ਇਕ ਨੌਜਵਾਨ ਕਾਰਕੁੰਨ ਮਨਮੀਤ ਕੌਰ ਨੇ ਕਿਹਾ, “ਗੁਰੂ ਨਾਨਕ ਅਤੇ ਸਿੱਖ ਧਰਮ ਬਾਰੇ ਕੋਈ ਨਹੀਂ ਜਾਣਦਾ। ਇਸ ਸਾਲ ਲੋਕਾਂ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਅਸੀਂ ਕੌਣ ਹਾਂ ਅਤੇ ਗੁਰੂ ਨਾਨਕ ਦਾ ਸੰਦੇਸ਼ ਕੀ ਹੈ.”ਗਿਆਨੀ ਜਸਪਾਲ ਸਿੰਘ, ਮੱਖਣ ਸ਼ਾਹ ਲੋਬਾਆ ਦੇ ਗੁਰਦੁਆਰੇ ਦੀ ਗ੍ਰੰਥੀ ਨੇ ਕਿਹਾ, “ਸਾਨੂੰ ਸਾਰੇ ਸਿੱਖ ਜਗਤ ਨੂੰ ਇਕੱਠਿਆਂ ਹੋਕੇ ਗੁਰੂ ਨਾਨਕ ਸਾਹਿਬ ਬਾਰੇ ਵੱਧ ਤੋਂ ਵੱਧ ਅਜੋਕੇ ਢੰਗ ਤਰੀਕਿਆਂ ਨਾਲ ਪ੍ਰਚਾਰ ਕਰਨਾ ਚਾਹਿਦਾ ਹੈ।”

ਕਮਿਊਨਿਟੀ ਦੇ ਯੁਵਾ ਨੇਤਾ ਸਿਮਰਜੀਤ ਸਿੰਘ ਨੇ ਕਿਹਾ, “ਗੁਰੂ ਨਾਨਕ ਦੇਵ ਜੀ ਤੇ ਇਕ ਡੌਕੂਮੈਂਟਰੀ ਬਣਾਉਣਾ ਸਿੱਖ ਧਰਮ ਦਾ ਹੈ ਅਤੇ ਇਸਦਾ ਪੂਰਾ ਸਮਰਥਨ ਕਰਦਿਆਂ ਕਿਹਾ ਕਿ ਹਰ ਗੁਰਦੁਆਰੇ  ਨੂੰ  ਇਸ ਕਾਰਜ ਵਿੱਚ ਹਿੱਸਾ ਪਾਉਣਾ ਚਾਹਿਦਾ ਹੈ।”ਗੁਰਦੁਆਰੇ ਦੇ ਸਕੱਤਰ ਹਿੰਮਤ ਸਿੰਘ ਮਹਿਮਦਪੁਰ ਨੇ ਇਸ ਸਮੂੰਹ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਪ੍ਰੋਜੈਕਟ ਦਾ ਸਮਰਥਨ ਕੀਤਾ।

ਗੁਰਮੇਜ ਸਿੰਘ, ਸਤਨਾਮ ਸਿੰਘ, ਪ੍ਰੀਤਮ ਸਿੰਘ ਗਿਲਜੀਆਂ, ਸਤਨਾਮ ਸਿੰਘ, ਬੇਗੋਵਾਲ ਸੇਵਾ ਸੁਸਾਇਟੀ ਦੇ ਪਰਮਜੀਤ ਸਿੰਘ ਬੇਗੋਵਾਲ ਨੇ ਆਪਣੇ  ਵਿਚਾਰ ਰੱਖੇ। ਦਲੇਰ ਸਿੰਘ ਨੇ ਗੱਤਕਾ ਸ਼ੋ ਦਾ ਆਯੋਜਨ ਕੀਤਾ। 20 ਤੋਂ ਵੱਧ ਨੌਜਵਾਨਾਂ ਨੇ ਆਪਣੇ ਗੱਤਕਾ ਦੇ ਹੁਨਰ, ਸਿੱਖ ਮਾਰਸ਼ਲ ਆਰਟ ਪ੍ਰਦਰਸ਼ਿਤ ਕੀਤੇ।

Install Punjabi Akhbar App

Install
×