ਹੱਦ ਹੋ ਗਈ…ਅਖੇ ‘ਗੌਡ’ ਨੂੰ ਮੰਨਦਾ? ਤਾਂ ਆਹ ਲੈ ਫਿਰ…..

ਭਾਰਤੀ ਪੀਜ਼ਾ ਅਤੇ ਟੇਕਅਵੇਅ ਸਟੋਰ ਦੇ ਇਕ ਸ਼ੈਫ ਨੂੰ ਸ਼ਰਾਬੀ ਨੇ ਰਸੋਈ ਅੰਦਰ ਜਾ ਮਾਰਿਆ ਥੱਪੜ

ਔਕਲੈਂਡ :-ਸ਼ਨੀਵਾਰ ਸ਼ਾਮ ਹੇਲਨਜ਼ਵਿਲ ਫਾਇਰ ਐਂਡ ਸਲਾਈਸ ਇੰਡੀਅਨ ਟੇਕਅਵੇਅ ਉਤੇ ਇਕ ਸ਼ਰਾਬੀ ਕਾਊਂਟਰ ਉਤੇ ਆਇਆ ਜੋ ਕਿ ਸ਼ਰਾਬੀ ਲੱਗ ਰਿਹਾ ਸੀ, ਉਸਦੇ ਹੱਥ ਵਿਚ ਬੀਅਰ ਸੀ ਅਤੇ ਆਪਣੇ ਖਾਣੇ ਬਾਰੇ ਪੁੱਛ ਰਿਹਾ ਸੀ। ਇਸ ਦੌਰਾਨ ਮਾਲਕ ਅਨੁੱਜ ਜਾਂਗਰਾ ਨੇ ਉਸ ਵਿਅਕਤੀ ਨੂੰ ਕਿਹਾ ਕਿ ਤੁਸੀਂ ਥੋੜ੍ਹੀ ਦੇਰ ਬਾਹਰ ਉਡੀਕ ਕਰੋ ਤਾਂ ਕਿ ਬਾਕੀ ਗਾਹਕ ਪ੍ਰੇਸ਼ਾਨ ਨਾ ਹੋਣ। ਮਾਲਕ 5 ਕੁ ਮਿੰਟ ਲਈ ਬਾਹਰ ਗਿਆ ਤਾਂ ਇਸ ਦੌਰਾਨ ਸ਼ੈਫ ਕਾਜ਼ੀ ਸ਼ੋਇਬ ਨੂੰ ਪੁੱਛਦਾ ਹੈ ਕਿ ‘ਕੀ ਤੁਸੀਂ ਗੌਡ ਨੂੰ ਮੰਨਦੇ ਹੋ?’ ਸ਼ੈਫ ਨੇ ਕਿਹਾ ਕਿ ਉਹ ਮੁਸਲਿਮ ਹੈ ਅਤੇ ਅੱਲਾ ਦੇ ਵਿਚ ਵਿਸ਼ਵਾਸ਼ ਰੱਖਦਾ ਹੈ। ਇਹ ਸੁਣ ਕੇ ਉਹ ਸ਼ਰਾਬੀ ਰਸੋਈ (ਕਿਚਨ) ਦੇ ਵਿਚ ਦਾਖਲ ਹੁੰਦਾ ਹੈ ਅਤੇ ਸ਼ੈਫ ਦੇ ਚਿਹਰੇ ਉਤੇ ਘਸੁੰਨ ਮਾਰ ਦਿੰਦਾ ਹੈ ਅਤੇ ਪਸਲੀਆਂ ਭੰਨ ਦਿੰਦਾ ਹੈ। ਸ਼ੈਫ ਦੇ ਨੱਕ ਅਤੇ ਮੂੰਹ ਵਿਚੋਂ ਖੂਨ ਨਿਕਲਣ ਲੱਗ ਪੈਂਦਾ ਹੈ ਅਤੇ ਉਹ ਲਾਗੇ ਹੀ ਪੈਟਰੋਲ ਸਟੇਸ਼ਨ ਵੱਲ ਬਚਾਅ ਲਈ ਭੱਜਦਾ ਹੈ। ਇਕ ਹੋਰ ਕਰਮਚਾਰੀ ਭਵਦੀਪ ਸਿੰਘ ਵੀ ਬਚਾਅ ਦੇ ਲਈ ਪੰਪ ਵੱਲ ਭੱਜਿਆ। ਉਹ ਸ਼ਰਾਬੀ ਉਨ੍ਹਾਂ ਦੇ ਮਗਰ ਵੀ ਭੱਜਿਆ। ਪੁਲਿਸ ਨੂੰ ਬੁਲਾਇਆ ਗਿਆ। ਹੁਣ ਪੁਲਿਸ ਨੇ ਇਕ 28 ਸਾਲਾ ਵਿਅਕਤੀ ਨੂੰ ਫੜਿਆ ਹੈ ਜਿਸ ਨੂੰ ਕੱਲ੍ਹ ਨਾਰਥ ਸ਼ੋਰ ਜ਼ਿਲ੍ਹਾ ਅਦਾਲਤ ਦੇ ਵਿਚ ਪੇਸ਼ ਕੀਤਾ ਜਾਵੇਗਾ। ਇਹ ਤਾਂ ਹੱਦ ਹੀ ਹੋ ਗਈ ਹੈ ਕਿ ਜੇਕਰ ਕੋਈ ਈਸ਼ਵਰ ਨੂੰ ਮੰਨਦਾ ਹੈ ਤਾਂ ਵੀ ਕਿਸੀ ਨੂੰ ਪ੍ਰੇਸ਼ਾਨੀ ਹੋ ਰਹੀ ਹੈ।

Install Punjabi Akhbar App

Install
×