ਰੱਖਿਆ ਮੰਤਰੀ ਵੱਲੋਂ 3.5 ਬਿਲੀਅਨ ਡਾਲਰਾਂ ਦਾ ਮਿਜ਼ਾਇਲ ਪੈਕੇਜ

ਮਾਮਲਾ ਇੰਡੋ-ਪੈਸਿਫਿਕ ਖੇਤਰ ਵਿਚਲੀ ਸੁਰੱਖਿਆ ਦਾ

ਰੱਖਿਆ ਮੰਤਰੀ ਪੀਟਰ ਡਟਨ ਦਾ ਦਾਅਵਾ ਹੈ ਕਿ ਇੰਡੋ-ਪੈਸਿਫਿਕ ਖੇਤਰ ਵਿੱਚ ਜਦੋਂ ਦੀ ਚੀਨ ਨੇ ਆਪਣੀਆਂ ਕਾਰਗੁਜ਼ਾਰੀਆਂ ਵਧਾਉਣੀਆਂ ਸ਼ੁਰੂ ਕੀਤੀਆਂ ਹਨ ਤਾਂ ਇਸ ਨਾਲ ਸਿੱਧੇ ਤੌਰ ਤੇ ਆਸਟ੍ਰੇਲੀਆ ਦੀ ਸੁਰੱਖਿਆ ਉਪਰ ਖ਼ਤਰੇ ਮੰਡਰਾਉਣ ਲੱਗ ਪਏ ਹਨ ਅਤੇ ਇਸ ਦੇ ਤਹਿਤ, ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਨੂੰ ਕਿਸੇ ਵੀ ਸਥਿਤੀ ਵਾਸਤੇ ਤਿਆਰ ਰੱਖਿਆ ਜਾ ਰਿਹਾ ਹੈ ਅਤੇ ਹਵਾਈ ਸੈਨਾ, ਸਮੁੰਦਰੀ ਸੈਨਾ ਅਤੇ ਆਰਮੀ ਦੇ ਲੜਾਕੂ ਜਹਾਜ਼ਾਂ ਨੂੰ 900 ਕਿਲੋਮੀਟਰ ਤੱਕ ਮਾਰ ਕਰਨ ਵਾਲੀਆਂ ਆਧੁਨਿਕ ਮਿਜ਼ਾਈਲਾਂ ਨਾਲ ਲੈਸ ਕਰਨ ਹਿਤ 3.5 ਬਿਲੀਅਨ ਡਾਲਰਾਂ ਦਾ ਇੱਕ ਪੈਕੇਜ ਜਾਰੀ ਕੀਤਾ ਗਿਆ ਹੈ।
ਇਸ ਦੇ ਤਹਿਤ ਅਮਰੀਕੀ ਕੰਪਨੀਆਂ ਰੇਥਿਅਨ ਅਤੇ ਲਾਕਹੀਡ ਮਾਰਟਿਨ ਵੱਲੋਂ ਤਿਆਰ ਕੀਤੇ ਗਏ ਆਧੁਨਿਕ ਹਥਿਆਰਾਂ ਦੀ ਖਰੀਦ ਕੀਤੀ ਜਾ ਰਹੀ ਹੈ।
ਰੱਖਿਆ ਮੰਤਰੀ ਨੇ ਪਰਮਾਣੂ ਯੁਕਤ ਪਣਡੁੱਬੀਆਂ ਵਾਲੇ ਪ੍ਰਾਜੈਕਟ ਨੂੰ ਵੀ ਸਮੇਂ ਤੋਂ ਪਹਿਲਾਂ ਅਤੇ ਤੇਜ਼ੀ ਨਾਲ ਪੂਰਾ ਕਰਨ ਲਈ ਤਿਆਰੀਆਂ ਵਿੱਢ ਦਿੱਤੀਆਂ ਹਨ ਅਤੇ ਜਿਹੜਾ ਸਮਾਂ 2030 ਦਾ ਮਿਥਿਆ ਗਿਆ ਸੀ, ਹੁਣ ਇਹ ਇਸਤੋਂ ਬਹੁਤ ਪਹਿਲਾਂ ਹੀ ਆਸਟ੍ਰੇਲੀਆਈ ਸਮੁੰਦਰਾਂ ਵਿੱਚ ਤਾਇਨਾਤ ਹੋ ਜਾਣਗੀਆਂ।

Install Punjabi Akhbar App

Install
×