ਰਾਬਰਟ ਵਾਡਰਾ-ਡੀ.ਐਲ.ਐਫ. ਸੌਦੇ ਨਾਲ ਜੁੜੇ ਮਹੱਤਵਪੂਰਨ ਦਸਤਾਵੇਜ ਗਾਇਬ

wadraਆਈ.ਏ.ਐਸ. ਅਧਿਕਾਰੀ ਅਸ਼ੋਕ ਖੇਮਕਾ ਵਲੋਂ ਦਾਇਰ ਇਕ ਆਰ.ਟੀ.ਆਈ. ਦੇ ਜਰੀਏ ਖੁਲਾਸਾ ਹੋਇਆ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਅਤੇ ਡੀ.ਐਲ.ਐਫ. ਵਿਚਕਾਰ ਜਮੀਨ ਸੌਦੇ ਦੀ ਜਾਂਚ ਨਾਲ ਜੁੜੇ ਅਹਿਮ ਦਸਤਾਵੇਜ਼ ਗਾਇਬ ਹੋ ਗਏ ਹਨ ਅਤੇ ਹੁਣ ਖੇਮਕਾ ਨੇ ਹਰਿਆਣਾ ਸਰਕਾਰ ਤੋਂ ਇਸ ਮਾਮਲੇ ‘ਚ ਜਲਦ ਹੀ ਮਾਮਲਾ ਦਰਜ ਕਰਾਉਣ ਦੀ ਮੰਗ ਕੀਤੀ ਹੈ। ਡੀ. ਐਲ. ਐਫ. ਅਤੇ ਵਾਡਰਾ ਵਿਚਕਾਰ ਹੋਏ ਜਮੀਨ ਸੌਦੇ ਨੂੰ ਰੱਦ ਕਰਨ ਦੇ ਮਾਮਲੇ ‘ਚ ਖੇਮਕਾ ਦੇ ਖਿਲਾਫ ਦੋਸ਼ ਪੱਤਰ ਨਾਲ ਜੁੜੀ ਇਸ ਆਰ. ਟੀ.ਆਈ. ਤੋਂ ਪਤਾ ਚੱਲਿਆ ਕਿ ਖੇਮਕਾ ਦੀ ਕਾਰਵਾਈ ਅਤੇ ਉਨ੍ਹਾਂ ਵਲੋਂ ਉਠਾਏ ਗਏ ਏਤਰਾਜ ਦੀ ਜਾਂਚ ਲਈ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਦੇ ਗਠਨ ਨਾਲ ਜੁੜੇ ਦਸਾਤਵੇਜ਼ ਗਾਇਬ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦਸਾਤਵੇਜ਼ਾਂ ਤੋਂ ਇਹ ਪਤਾ ਚਲਦਾ ਸੀ ਕਿ ਕਿਨ੍ਹਾਂ ਅਧਿਕਾਰਾਂ ਤਹਿਤ ਉਸ ਸਮੇਂ ਹੁੱਡਾ ਸਰਕਾਰ ਨੇ ਇਹ ਕਮੇਟੀ ਬਣਾਈ ਸੀ। ਖੇਮਕਾ ਨੇ ਇਸ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ ਅਤੇ ਉਹ ਪਿਛਲੀ ਸਰਕਾਰ ਦੇ ਉਨ੍ਹਾਂ ਅਫ਼ਸਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ। ਜਿਨ੍ਹਾਂ ਕੋਲ ਇਹ ਫਾਈਲ ਸੀ।