ਜੋਕੋਵਿਚ ਨੇ ਰਿਕਾਰਡ 8ਵੀਂ ਵਾਰ ਜਿੱਤਿਆ ਆਸਟਰੇਲਿਅਨ ਓਪਨ; ਮਿਲੇ 20 ਕਰੋੜ ਰੁਪਏ, ਬਣ ਗਏ ਵਿਸ਼ਵ ਦੇ ਨੰਬਰ-1

ਵਿਸ਼ਵ ਨੰਬਰ-2 ਨੋਵਾਕ ਜੋਕੋਵਿਚ ਨੇ ਐਤਵਾਰ ਨੂੰ ਵਿਸ਼ਵ ਨੰਬਰ-5 ਡਾਮਿਨਿਕ ਥੀਮ ਨੂੰ ਹਰਾ ਕੇ ਰਿਕਾਰਡ 8ਵੀਂ ਵਾਰ ਆਸਟਰੇਲਿਅਨ ਓਪਨ ਖਿਤਾਬ ਅਤੇ ਕਰੀਬ 20 ਕਰੋੜ ਰੁਪਿਆਂ ਦੀ ਇਨਾਮੀ ਰਾਸ਼ੀ ਆਪਣੇ ਨਾਮ ਕਰ ਲਈ। ਇਸਦੇ ਨਾਲ ਰਾਫੇਲ ਨਡਾਲ (12 ਫਰੇਂਚ ਓਪਨ) ਅਤੇ ਰਾਜਰ ਫੇਡਰਰ (8 ਵਿੰਬਲਡਨ) ਦੇ ਨਾਲ ਜੋਕੋਵਿਚ ਇੱਕ ਹੀ ਗਰੈਂਡ ਸਲੈਮ ਦੇ ਘੱਟ ਤੋਂ ਘੱਟ 8 ਖਿਤਾਬ ਜਿੱਤਣ ਵਾਲੇ ਤੀਸਰੇ ਪੁਰਸ਼ ਖਿਡਾਰੀ ਬਣ ਗਏ ਹਨ।