-ਦਿਵਾਲੀ ਤੇ ਵਿਸ਼ੇਸ਼-

ਪਰਸੋਂ ਮੈਂ ਇਕ ਦੋਸਤ ਦੀ ਦੁਕਾਨ ਤੇ ਗਿਆ। ਉੱਥੇ ਦੋ ਕੁ ਘੰਟੇ ਬੈਠਾ ਰਿਹਾ। ਕਈ ਗੱਲਾਂ ਕਰਨ ਵਾਲੀਆਂ ਸਨ।  ਦੋ ਕੁ ਵਾਰ ਚਾਹ ਵੀ ਪੀਤੀ । ਇਸੇ ਦੌਰਾਨ ਦੋ ਵਾਰੀ ਮੰਗਤੇ ਵੀ ਆਏ। ਮੇਰੇ ਦੋਸਤ ਨੇ ਦੋਨਾਂ  ਨੂੰ ੧੦-੧੦ ਰੁਪਏ ਦਿੱਤੇ। ਮੈਂ ਮੰਗਣ ਨੂੰ ਚੰਗਾ ਨਹੀਂ ਸਮਝਦਾ ਹਾਂ, ਪਰ ਮੈਂ ਚੁੱਪ ਰਿਹਾ । ਤੁਰਨ ਲੱਗਾ ਤਾਂ ਇਕ ਮੰਗਤਾ ਹੋਰ ਆ ਗਿਆ। ਦੋਸਤ ਨੇ ਫੇਰ ੧੦ ਰੁਪਏ ਦੇ ਦਿੱਤੇ। ਹੁਣ ਮੈਂਥੋਂ ਰਿਹਾ ਨਾ ਗਿਆ ਤੇ ਮੈਂ ਲੈਕਚਰ ਝਾੜ ਦਿੱਤਾ। ਉਹ ਪਹਿਲੋਂ ਚੁੱਪ ਚਾਪ ਸੁਣਦਾ ਰਿਹਾ ਤੇ ਫੇਰ ਬੋਲਿਆ, ‘ ਲੱਖ ਲੱਖ ਸ਼ੁਕਰ ਹੈ ਕੁਦਰਤ ਦਾ ਕਿ ਮੈਂ, ਮੰਗਣ ਵਾਲੇ ਦੀ ਥਾਂ ਤੇ ਨਹੀਂ ਖੜਾ’।
-ਜਨਮੇਜਾ ਸਿੰਘ ਜੌਹਲ

Install Punjabi Akhbar App

Install
×