ਨਿਊਜ਼ੀਲੈਂਡ ਚ ਦੀਵਾਲੀ ਮੇਲੇ ਸ਼ੁਰੂ

ਆਕਲੈਂਡ ਇੰਡੀਅਨ ਰੀਟੇਲਰਜ਼ ਐਸੋਸੀਏਸ਼ਨ ਵੱਲੋਂ ਦੀਵਾਲੀ ਮੇਲੇ ‘ਚ ਭਾਰਤੀ ਅਤੇ ਕੀਵੀ ਸਭਿਆਚਾਰਕ ਰੰਗਾਂ ਦੀ ਝਲਕ

(ਆਕਲੈਂਡ ਦੀਵਾਲੀ ਮੇਲੇ ਵਿਚ ਪੁੱਜੇ ਭਾਰਤੀ ਲੋਕ)
(ਆਕਲੈਂਡ ਦੀਵਾਲੀ ਮੇਲੇ ਵਿਚ ਪੁੱਜੇ ਭਾਰਤੀ ਲੋਕ)

ਆਕਲੈਂਡ 6 ਅਕਤੂਬਰ  (ਹਰਜਿੰਦਰ ਸਿੰਘ ਬਸਿਆਲਾ) – ਅੱਜ ਚਾਰਲਸ ਸਟ੍ਰੀਟ ਪਾਪਾਟੋਏਟੋਏ ਵਿਖੇ ਆਕਲੈਂਡ ਇੰਡੀਅਨ ਰੀਟੇਲਰਜ਼ ਐਸੋਸੀਏਸ਼ਨ ਵੱਲੋਂ ਦਿਵਾਲੀ ਮੇਲਾ-2018 ਕਰਵਾਇਆ ਗਿਆ। ਦੁਪਹਿਰ 2 ਵਜੇ ਸ਼ੁਰੂ ਹੋਏ ਇਸ ਮੇਲੇ ਦੇ ਵਿਚ ਜਿੱਥੇ ਭਾਰਤੀ ਲੋਕਾਂ ਦੀ ਵੱਡੀ ਤਾਦਾਦ ਸੀ ਉਥੇ ਸਥਾਨਕ ਲੋਕ ਵੀ ਪੂਰਾ ਅਨੰਦ ਮਾਨਣ ਪਹੁੰਚੇ ਸਨ। ਆਕਲੈਂਡ ਦੇ ਮੇਅਰ ਸ੍ਰੀ ਫਿਲ ਗੌਫ ਨੇ ਇਸ ਮੇਲੇ ਦਾ ਉਦਘਾਟਨ ਕੀਤਾ ਜਦ ਕਿ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ, ਸਾਂਸਦ ਡਾ. ਪਰਮਜੀਤ ਪਰਮਾਰ, ਸ੍ਰੀਮਤੀ ਜੂਠਿਤ ਕੌਲਿਨ, ਮਲੀਸ਼ਾ ਲੀ, ਸਾਂਸਦ ਪ੍ਰਿਅੰਕਾ ਰਾਧਾ ਕ੍ਰਿਸ਼ਨਾ, ਇੰਡੀਅਨ ਕੌਂਸਲੇਟ ਸ੍ਰੀ ਭਵ ਢਿੱਲੋਂ ਅਤੇ ਲੇਬਰ ਪਾਰਟੀ ਦੀ ਪੰਜਾਬਣ ਨੇਤਾ ਬਲਜੀਤ ਕੌਰ ਪੰਨੂ ਵੀ ਪਹੁੰਚੀ  ਸੀ।

ਮੇਲੇ ਦੇ ਵਿਚ ਭਾਰਤੀ ਅਤੇ ਕੀਵੀ ਸਭਿਆਚਾਰਕ ਰੰਗ ਭਰੇ ਗਏ ਤਾਂ ਕਿ ਇਹ ਇਹ ਦੀਵਾਲੀ ਮੇਲਾ ਨਿਊਜ਼ੀਲੈਂਡ ਦਾ ਤਿਉਹਾਰ ਹੀ ਬਣਦਾ ਚਲਾ ਜਾਵੇ। ਭਾਰਤ ਤੋਂ ਵਿਸ਼ੇਸ਼ ਤੌਰ ‘ਤੇ ਕਾਮੇਡੀਅਨ ਪਰਵਿੰਦਰ ਸਿੰਘ ਨੇ ਲੋਕਾਂ ਨੂੰ ਖੂਬ ਹਸਾਇਆ ਜਦ ਕਿ ਵਾਇਰੂਆ ਓਟਾਰੰਗੀ ਕਿਡਜ਼ ਡਾਂਸ, ਚਾਈਨੀਜ਼ ਗਰੁਪ ਦਾ ਡਾਂਸ, ਤੇਲੰਗਾਨਾ ਨ੍ਰਿਤ, ਵਿਰਸਾ ਅਕੈਡਮੀ ਦੇ ਬੱਚੇ, ਰਾਧਿਕਾ ਅਤੇ ਛਾਇਆ, ਡ੍ਰੈਗਨ ਡਾਂਸ, ਗਿੱਧਾ, ਰੇਡੀਓ ਤਰਾਨਾ ਟੀਮ, ਜਯੋਤੀ ਵਿਰਕ ਨੇ ਗੀਤ, ਮਾਓਰੀ ਹਾਕਾ, ਭਾਰਤ ਨਾਟਿਅਮ, ਵੋਮੈਨ ਕੇਅਰ ਦੀ  ਭੰਗੜਾ ਟੀਮ, ਵਿਰਸਾ ਅਕੈਡਮੀ ਦੀਆਂ ਕੁੜੀਆਂ, ਨੱਚਦਾ ਪੰਜਾਬ, ਰੇਡੀਓ ਸਾਡੇ ਆਲਾ ਅਤੇ ਹੋਰ ਕਈ ਸਾਰੇ ਕਲਾਕਾਰਾਂ ਨੇ ਆਪਣੀਆਂ-ਆਪਣੀਆਂ ਆਈਟਮਾਂ ਪੇਸ਼ ਕੀਤੀਆਂ। ਲੋਕਾਂ ਲਈ ਲੱਕੀ ਡ੍ਰਾਅ ਕੱਢੇ ਗਏ। ਰੋਟਰੀ ਕਲੱਬ ਇੰਟਰਨੈਸ਼ਨਲ ਪਾਪਾਟੋਏਟੋਏ ਵੱਲੋਂ ਫ੍ਰੀ ਭੋਜਨ ਵੰਡਿਆ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਪ੍ਰੀਤ ਹੋਰਾਂ ਨੇ ਆਏ ਦਰਸ਼ਕਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਨਵਤੇਜ ਰੰਧਾਵਾ ਹੋਰਾਂ ਸਟੇਜ ਸੰਭਾਲੀ ਹੋਈ ਸੀ ਜਦ ਕਿ ਹਰਪਾਲ ਸਿੰਘ ਪਾਲ ਹੋਰਾਂ ਨੇ ਸਾਊਂਡ ਕੰਟਰੋਲ ਕੀਤਾ ਹੋਇਆ ਸੀ। ਖੁੱਲ੍ਹੇ ਪੰਡਾਲ ਦੇ ਵਿਚ ਵੱਖ-ਵੱਖ ਵਸਤਾਂ ਦੇ ਸਟਾਲ ਸਨ। ਡੋਸਾ, ਗੋਲ ਗੱਪੇ, ਕੁਲਫੀਆਂ ਅਤੇ ਹੋਰ ਕਾਫੀ ਕੁਝ ਸ਼ਾਮਿਲ ਸੀ।

Welcome to Punjabi Akhbar

Install Punjabi Akhbar
×