ਸਭਿਆਚਾਰ ਅਤੇ ਧਰਮ ਦਾ ਪ੍ਰਤੀਕ ਹੋ ਨਿਬੜਿਆ ਨਾਰਵੇ ਦਾ ਦੀਵਾਲੀ ਮੇਲਾ

mandeep03
ਸੁੱਕਰਵਾਰ ਦੀ ਸਾਮ ਇੰਡੀਅਨ ਨਾਰਵਿਜਨ ਕਮਿਊਨਟੀ ਅਤੇ ਸਹੀਦ ਊਧਮ ਸਿੰਘ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਸਮੂਹ ਭਾਰਤੀਆਂ ਵੱਲੋਂ ਦੀਵਾਲੀ ਦਾ ਸਮਾਗਮ ਲਅਿਰ ਸਕੂਗਨ ਵਿਖੇ ਮਨਾਇਆ ਗਿਆ। ਦੀਵਾਲੀ ਦਾ ਇਹ ਸਮਾਗਮ ਬੜੀਆਂ ਇਤਿਹਾਸਿਕ ਯਾਦਾਂ ਛੱਡ ਗਿਆ। ਪੰਜਾਬੀ ਲੋਕ ਗਾਇਕੀ ਦੀ ਸਿਰਮੌਰ ਅਵਾਜ ਪਾਲੀ ਦੇਤਵਾਲੀਆ,ਸਿਮਰਜੀਤ ਸਿੰਮੀ, ਅਦਾਕ ਅਤੇ ਗਾਇਕ ਹਰਪ੍ਰੀਤ ਮਾਂਗਟ ਨੇ ਇਸ ਮੇਲੇ ਵਿੱਚ ਹਾਜਰੀ ਲਵਾ ਕੇ ਸਮਾਗਮ ਨੂੰ ਚਾਰ ਚੰਦ ਲਾਏ।ਮਨਦੀਪ ਪੂਨੀਆਂ ਨੇ ਅਹਿਮ ਸਟੇਜ ਸੰਚਾਲਨ ਦੀ ਭੂਮਿਕਾ ਨੂੰ ਨਿਭਾਇਆ। ਸਾਰੇ ਆਏ ਮਹਿਮਾਂਨਾਂ ਪਤਵੰਤੇ ਸੱਜਣਾਂ ਨੂੰ ਜੀ ਆਇਆ ਆਖਿਆ ਅਤੇ ਗਾਇਕ ਹਰਪ੍ਰੀਤ ਮਾਂਗਟ ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ।ਮਾਂਗਟ ਨੇ ਸ੍ਰੀ ਦਸਵੇਂ ਪਾਤਸਾਹ ਦੀ ਵਾਰ ਨਾਲ ਆਗਮਨ ਕਰਕੇ ਚੜਦੀ ਕਲਾ,ਪਿਆਰ,ਮਿਰਜਾ ਆਦਿ ਗੀਤਾਂ ਨਾਲ ਭਰਭੁਰ ਮਨੋਰੰਜਨ ਕੀਤਾ। ਇਸ ਤੋਂ ਬਾਅਦ ਵਾਰੀ ਆਈ ਮਿਆਰੀ ਅਤੇ ਸਭਿਆਚਾਰਕ ਗੀਤਾਂ ਦੇ ਰਚੇਤਾ ਤੇ ਗਾਇਕ ਪਾਲੀ ਦੇਤਵਾਲੀਆ ਅਤੇ ਸਿਮਰਜੀਤ ਸਿੰਮੀ ਦੀ ਜਿੰਨਾਂ ਨੇ ਮਿੱਟੀ ਦਾ ਬਾਵਾ,ਜੁਗਨੀ,ਲੰਡਨ ਦੀ ਗੋਰੀ,ਧੀਆਂ ਵਰਗੇ ਗੀਤਾਂ ਨਾਲ ਬਾਖੂਬੀ ਰੰਗ ਬੰਨਿਆਂ। ਇਸੇ ਦੋਰਾਨ ਮਨਦੀਪ ਪੂਨੀਆਂ ਵੱਲੋਂ ਆਪਣੀ ਸਾਇਰੀ ਅਣਖ,ਸਰਮ,ਸੱਜਣ ਵਰਗੇ ਪਾਏਦਾਰ ਸੇਅਰਾਂ ਨਾਲ ਚੰਗਾ ਰਮਗ ਬੰਨਿਆਂ।ਸਮਾਗਮ ਦੇ ਅਮਤ ਵਿੱਚ ਸਾਰੇ ਹੀ ਦਰਸਕਾਂ ਅਤੇ ਪਤਵੰਤੇ ਸੱਜਣਾਂ ਵੱਲੋਂ ਰਲ ਕੇ ਲੋਕ ਬੋਲੀਆਂ ਉੱਪਰ ਭੰਗੜਾ ਪਾਇਆ ਅਤੇ ਖੁਸੀ ਮਨਾਈ। ਅੰਤ ਵਿੱਚ ਸਨਮਾਨ ਸਮਾਂਰੋਹ ਦੋਰਾਨ ਸਾਰੇ ਮੈਬਰਾਂ ਅਤੇ ਪਤਵੰਤਿਆਂ ਵੱਲੋਂ ਆਏ ਹੋਏ ਗਾਇਕ ਕਲਾਕਾਰਾਂ ਦਾ ਸਨਮਾਨ ਕੀਤਾ ਗਿਆ ਜਿਸ ਦੌਰਾਨ ਕੰਵਲਦੀਪ ਸਿਮਘ ਕੰਬੋਜ,ਹਰਪਾਲ ਸਿੰਘ ਖਟੜਾ,ਬੀਜੇਪੀ ਫਾਊਡਰ ਅਨਿਲ ਸਰਮਾਂ,ਗੁਰਿੰਦਰ ਪਲਾਹਾ,ਮੈਡਮ ਅਰੁਨਦੀਪ ਪਲਾਹਾ,ਕਸਮੀਰ ਸਿੰਘ ਬੋਪਾਰਾਏ,ਰਣਜੀਤ ਸਿੰਘ ਝੂਟੀ,ਇੰਦਰਜੀਤ ਸਿੰਘ,ਨਸਰੁਲਹ ਕੁਰੈਸੀ,ਸਰਬਜੀਤ ਸਿੰਘ ਸੇਰਗਿੱਲ,ਪ੍ਰਿਤਪਾਲ ਸਿੰਘ,ਸੰਤੋਖ ਸਿੰਘ,ਬਲਦੇਵ ਬਰਾੜ, ਤ੍ਰਲੋਚਨ ਸਿੰਘ, ਹਰਭਜਨ ਸਿੰਘ ਪ੍ਰਗਟ ਜਲਾਲ ਆਦਿ ਪਤਵੰਤੇ ਮੌਜੂਦ ਸਨ।
ਮਨਦੀਪ ਪੂਨੀਆਂ(ਨਾਰਵੇ)

Welcome to Punjabi Akhbar

Install Punjabi Akhbar
×
Enable Notifications    OK No thanks