ਪੰਜਾਬੀ ਐਸੋਸੀਏਸ਼ਨ ਆਫ਼ ਸਾਊਥ ਆਸਟਰੇਲੀਆ ਵੱਲੋਂ ਮਨਾਈ ਗਈ ਦੀਵਾਲੀ

diwali celebrated

ਭਾਰਤੀ ਸਭਿਆਚਾਰ ਅਤੇ ਸਾਂਝ ਦੀ ਪ੍ਰਤੀਕ ਦੀਵਾਲੀ ਪੰਜਾਬੀ ਐਸੋਸੀਏਸ਼ਨ ਆਫ਼ ਸਾਊਥ ਆਸਟਰੇਲੀਆ ਵੱਲੋਂ ਬੜੇ ਹੀ ਉਲਾਸ ਪੂਰਵਕ ਤਰੀਕੇ ਨਾਲ ਮਨਾਈ ਗਈ । ਇਸ ਦੌਰਾਨ ਵੱਖ ਵੱਖ ਭਾਰਤੀ ਸਭਿਆਚਾਰਕ ਗਰੁੱਪਾਂ ਨੇ ਭਾਰਤੀ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ । ਪੰਜਾਬੀ ਸੰਸਥਾ ਦੇ ਪ੍ਰਧਾਨ ਕੁਲਦੀਪ ਸਿੰਘ ਚੁੱਘਾ ਨੇ ਹਿੰਦੂ ਭਾਈਚਾਰੇ ’ਚ ਦੀਵਾਲੀ ਮਨਾਏ ਜਾਣ ਅਤੇ ਏਸੇ ਦਿਨ ਸਿੱਖ ਭਾਈਚਾਰੇ ਵੱਲੋਂ ਬੰਦੀ ਛੋੜ ਦਿਵਸ਼ ਮਨਾਏ ਜਾਣ ਬਾਰੇ ਵਿਸਥਾਰ ਸਾਹਿਤ ਦੱਸਿਆ । ਇਸ ਮੌਕੇ ਸੰਸਦ ਮੈਂਬਰ ਮਿਸਟਰ ਸਟੀਵਨ ਮਾਰਸ਼ਲ , ਲਿਬਰਲ ਪਾਰਟੀ ਸਾਊਥ ਆਸਟਰੇਲੀਆ ਦੇ ਲੀਡਰ ਤੇ ਸੰਸਦ ਮੈਂਬਰ ਜੌਨ ਗਾਰਡਨਰ , ਬੱਚਿਆਂ ਦੀ ਸ਼ੁਰੱਖਿਆਂ ਮਾਮਲੇ ਦੇ ਮੰਤਰੀ ਰਚਿਲ ਸੈਂਡਰਸ਼ਨ ਅਤੇ ਐਮ ਐਲ ਸੀ ਜਿੰਗ ਲੀ , ਕੈਬਲਟਾਊਨ ਕੌਂਸਲ ਦੇ ਡਿਪਟੀ ਮੇਅਰ ਮਾਰੀਜਕਾ ਰਿਆਨ ਆਦਿ ਨੇ ਸ਼ਿਰਕਤ ਕੀਤੀ ਅਤੇ ਭਾਰਤੀ ਭਾਈਚਾਰੇ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀ । ਉਨ੍ਹਾਂ ਸਿੱਖ ਭਾਈਚਾਰੇ ਨੂੰ ਬੰਦੀ ਛੋੜ ਦਿਵਸ਼ ਦੀ ਵਿਧਾਈ ਦਿੱਤੀ । ਪੰਜਾਬੀ ਐਸ਼ੋਸੀਏਸ਼ਨ ਦੇ ਨੂਮਾਇੰਦੇ ਪਰਤਾਪ ਸਿੰਘ , ਗੁਰਪਿੰਦਰ ਸਿੰਘ ਰਾਜ਼ਨ , ਅਵਤਾਰ ਸਿੰਘ ਰਾਜੂ , ਤਾਰਾ ਸਿੰਘ ਅਤੇ ਮਨਬੀਰ ਸਿੰਘ ਮੈਬੋ ਨੇ ਭਾਰਤੀ ਭਾਈਚਾਰੇ ਵੱਲੋਂ ਦੀਵਾਲੀ ਮਨਾਉਣ ਲਈ ਦਿੱਤੇ ਸਹਿਯੋਗ ਅਤੇ ਦੀਵਾਲੀ ਦੇ ਪ੍ਰੋਗਰਾਮ ’ਚ ਸ਼ਿਰਕਤ ਕਰਨ ਦਾ ਧੰਨਵਾਦ ਕੀਤਾ ।

Install Punjabi Akhbar App

Install
×