ਬ੍ਰਿਸਬੇਨ ਵਿਖੇ ਦੀਵਾਲੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ

‘ਰਾਮ ਲੀਲਾ’ ਦੀ ਸਫ਼ਲ ਪੇਸ਼ਕਾਰੀ 

(ਬ੍ਰਿਸਬੇਨ) ਇੱਥੇ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਵਿਖੇ ਵੱਖ ਵੱਖ ਸਥਾਨਾਂ ‘ਤੇ ਹਿੰਦੂਆਂ ਅਤੇ ਸਿੱਖਾਂ ਦੇ ਆਪਸੀ ਸਾਂਝ ਅਤੇ ਪਿਆਰ ਦਾ ਪ੍ਰਤੀਕ  ਦੀਵਾਲੀ ਦਾ ਤਿਉਹਾਰ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਦੇਸੀਰੌਕਸ ਵੱਲੋਂ ਆਯੋਜਿਤ ਬ੍ਰਿਸਬੇਨ ਦਿਵਾਲੀ ਮੇਲਾ 2021 ‘ਚ ਸਮੁੱਚੇ ਭਾਈਚਾਰੇ ਨੇ ਪਰਿਵਾਰਾਂ ਸਮੇਤ ਭਰਵੀਂ ਸ਼ਮੂਲੀਅਤ ਕੀਤੀ। ਮੇਲੇਦੇ ਪ੍ਰਬੰਧਕ ਮਨਮੋਹਨ, ਹੈਰੀ ਅਤੇ ਲਵਲੀਨ ਨੇ ਦੱਸਿਆ ਕਿ ਇਸ ਦੀਵਾਲੀ ਮੇਲੇ ਵਿੱਚ ਭਾਰਤੀ ਸੱਭਿਆਚਾਰ ਦੀਆਂ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਜਿਕਰਯੋਗ ਹੈ ਕਿ ਬ੍ਰਿਸਬੇਨ ਸ਼ਹਿਰ ਦੇ ਇਸ ਮੇਲੇ ਵਿੱਚ ਪਹਿਲੀ ਵਾਰ ‘ਰਾਮ ਲੀਲਾ’ ਦੀ ਸਫ਼ਲ ਪੇਸ਼ਕਾਰੀ ਨੂੰ ਲੋਕਾਂ ਵੱਲੋਂ ਸਲਾਹਿਆ ਗਿਆ। ਮੇਲੇ ਵਿੱਚ ਸੂਬਾ ਪਾਰਲੀਮੈਂਟ ਤੋਂ ਸਾਂਸਦ ਜੋਅ ਕੈਲੀ ਅਤੇ ਜੇਮਸ ਮਾਰਟਿਨ ਨੇਵਿਸ਼ੇਸ਼ ਸ਼ਮੂਲੀਅਤ ਕੀਤੀ ਅਤੇ ਕਿਹਾ ਕਿ ਦੀਵਾਲੀ ਦੀ ਮਾਨਤਾ ਸੰਸਾਰ ਭਰ ਵਿੱਚ ਫੈਲੀ ਹੋਈ ਹੈ। ਇਹ ਇੱਕ ਅਜਿਹਾ ਸਮਾਂ ਹੈ ਜੋਪਰਿਵਾਰ ਇਕੱਠੇ ਹੋ ਕੇ ਮਨਾਉਂਦੇ ਹਨ। ਇਹ ਹਨੇਰੇ ‘ਤੇ ਰੋਸ਼ਨੀ ਦਾ ਪ੍ਰਤੀਕ ਹੈ। ਭਾਰਤੀ ਲੋਕ ਇਸ ਦਿਨ ਆਪਣੇ ਘਰਾਂ ਨੂੰ ਹਰ ਪਾਸੇਰੌਸ਼ਨੀਆਂ ਨਾਲ ਸਜਾ ਦਿੰਦੇ ਹਨ। ਹੋਰ ਸੱਭਿਆਚਾਰਿਕ ਵੰਨਗੀਆਂ ਤੋਂ ਇਲਾਵਾ ‘ਰਿੱਚ ਵਿਰਸਾ ਭੰਗੜਾ ਗਰੁੱਪ’ ਦੀਆਂ ਪੇਸ਼ਕਾਰੀਆਂਨੇ ਲੋਕਾਂ ਨੂੰ ਝੂਮਣ ਲਾਇਆ। ਅਮੈਰਿਕਨ ਕਾਲਜ਼ ਅਤੇ ਐਜੂਕੇਸ਼ਨ ਅੰਬੈਸੀ ਦੇ ਸਹਿਯੋਗ ਨਾਲ ਕਰਾਏ ਇਸ ਮੇਲੇ ਦੇ ਅੰਤ ਵਿੱਚਲੁਭਾਉਣੀ ਆਤਸ਼ਬਾਜ਼ੀ ਕੀਤੀ ਗਈ। ਗੌਰਤਲਬ ਹੈ ਕਿ ਕਰੋਨਾ ਮਹਾਮਾਰੀ ਤੋਂ ਬਾਅਦ ਆਸਟਰੇਲੀਆ ‘ਚ ਪਹਿਲੀ ਵਾਰ ਭਾਰਤੀਮੂਲ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਹੈ।

Install Punjabi Akhbar App

Install
×