ਜਿਲ੍ਹਾ ਪੱਧਰੀ ਕਿਸਾਨ ਮੇਲੇ ਦਾ ਆਯੋਜਨ – ਕਿਸਾਨਾਂ ਨੂੰ ਨਵੀਨਤਮ ਤਕਨਾਲੌਜੀ ਅਪਨਾ ਕੇ ਵੱਧ ਮੁਨਾਫ਼ਾ ਲੈਣ ਲੈਣ ਦੀ ਅਪੀਲ 

20190318_132626

ਬਠਿੰਡਾ/ 18 ਮਾਰਚ/ ਸਾਉਣੀ ਦੀਆਂ ਫਸਲਾਂ ਸਬੰਧੀ ਨਵੀਨਤਮ ਤਕਨੀਕੀ ਜਾਣਕਾਰੀ ਦੇਣ ਅਤੇ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਦੀ ਸਾਂਭ ਸੰਭਾਲ, ਇਸਨੂੰ ਜਮੀਨ ਵਿੱਚ ਵਾਹੁਣ, ਵਾਤਾਵਰਣ ਬਚਾਉਣ, ਮਨੁੱਖੀ ਅਤੇ ਭੂਮੀ ਦੀ ਸਿਹਤ ਬਰਕਰਾਰ ਰੱਖਣ ਲਈ ਖੇਤੀਬਾੜੀ ਵਿਭਾਗ ਵੱਲੋਂ ਆਤਮਾ ਸਕੀਮ ਦੇ ਸਹਿਯੋਗ ਨਾਲ ਸਥਾਨ ਖੇਤੀ ਭਵਨ ਵਿਖੇ ਜਿਲ੍ਹਾ ਪੱਧਰ ਦਾ ਕਿਸਾਨ ਮੇਲਾ ਲਗਾਇਆ ਗਿਆ। ਮੇਲੇ ਦਾ ਉਦਘਾਟਨ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਵਧੀਕ ਡਿਪਟੀ ਕਮਿਸਨਰ ਬਠਿੰਡਾ ਨੇ ਕੀਤਾ, ਜਦਕਿ ਪ੍ਰਧਾਨਗੀ ਰਾਜੇਸ ਕੁਮਾਰ ਵਸਿਸਟ ਸੰਯੁਕਤ ਖੇਤੀਬਾੜੀ ਡਾਇਰੈਕਟਰ ਪੰਜਾਬ ਨੇ ਕੀਤੀ।

ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਨਵੀਨਤਮ ਤਕਨਾਲੌਜੀ ਅਪਨਾ ਕੇ ਵੱਧ ਤੋਂ ਵੱਧ ਮੁਨਾਫ਼ਾ ਲੈਣ ਦਾ ਸੁਝਾਅ ਦਿੱਤਾ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਅਤੇ ਇਸਦੇ ਧੂੰਆਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਬਾਰੇ ਸੋਚਣ। ਉਹਨਾਂ ਖੇਤੀ ਦੇ ਨਾਲ ਨਾਲ ਸਹਾਇਕ ਧੰਦਿਆਂ ਨੂੰ ਅਪਨਾਉਣ ਦੀ ਲੋੜ ਤੇ ਵੀ ਜੋਰ ਦਿੱਤਾ। ਸ੍ਰੀ ਸਿੱਧੂ ਨੇ ਦੱਸਿਆ ਕਿ ਸਰਕਾਰ ਵੱਲੋਂ ਹਾੜੀ ਦੀਆਂ ਫ਼ਸਲਾਂ ਦੀ ਸੁਚੱਜੀ ਖਰੀਦ ਲਈ ਢੁਕਵੇਂ ਪ੍ਰਬੰਧ ਕੀਤੇ ਜਾ ਚੁੱਕੇ ਹਨ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਫਸਲਾਂ ਦਾ ਵੱਧ ਉਤਪਾਦਨ ਲੈਣ ਲਈ ਚੰਗੇ ਬੀਜਾਂ ਦੀ ਚੋਣ, ਖਾਦਾਂ ਤੇ ਜਹਿਰਾਂ ਦੀ ਵਰਤੋਂ ਸਬੰਧੀ ਖੇਤੀਬਾੜੀ ਮਾਹਰਾਂ ਨਾਲ ਸਲਾਹ ਮਸਵਰਾਂ ਕਰਦੇ ਰਹਿਣ। ਉਹਨਾਂ ਇਹ ਵੀ ਵਿਸਵਾਸ ਦਿਵਾਇਆ ਕਿ ਨਰਮੇਂ ਦੀ ਬਿਜਾਈ ਕਰਨ ਸਮੇਂ ਨਹਿਰੀ ਪਾਣੀ ਅਤੇ ਬਿਜਲੀ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।

20190318_111637

ਸੰਬੋਧਨ ਕਰਦਿਆਂ ਸ੍ਰੀ ਰਾਜੇਸ ਕੁਮਾਰ ਵਸਿਸਟ ਨੇ ਕਿਸਾਨਾਂ ਨੂੰ ਦੱਸਿਆ ਕਿ ਸਾਉਣੀ ਦੀਆਂ ਫਸਲਾਂ ਦੇ ਪ੍ਰਮਾਣਿਤ ਬੀਜਾਂ ਦੀ ਲੋੜ ਨੂੰ ਪੂਰਾ ਕਰਨ ਲਈ ਸਪਲਾਈ ਕਰਨ ਵਾਲੀਆਂ ਵੱਖ ਵੱਖ ਏਜੰਸੀਆਂ ਨਾਲ ਤਾਲਮੇਲ ਕਰਕੇ ਮੰਗ ਅਨੁਸਾਰ ਨਰਮੇਂ ਦੇ 20 ਲੱਖ ਬੀਟੀ ਕਾਟਨ ਬੀਜਾਂ ਦੇ ਪੈਕਟਾਂ ਦਾ ਪ੍ਰਬੰਧ ਕਰ ਲਿਆ ਗਿਆ ਹੈ। ਉਹਨਾਂ ਖਾਦਾਂ ਦੇ ਸਬੰਧ ਵਿੱਚ ਅਪੀਲ ਕੀਤੀ ਕਿ ਸੰਤੁਲਿਤ ਖਾਦਾਂ ਦੀ ਵਰਤੋਂ ਕੀਤੀ ਜਾਵੇ ਅਤੇ ਮਿੱਟੀ ਤੇ ਪਾਣੀ ਟੈਸਟ ਕਰਾਉਣ ਉਪਰੰਤ ਹੀ ਬਿਜਾਈ ਕੀਤੀ ਜਾਵੇ। ਉਹਨਾਂ ਦੱਸਿਆ ਕਿ ਭੋਂ ਪਰਖ ਪ੍ਰਯੋਗਸਾਲਾਵਾਂ ਨੂੰ ਛੋਟੇ ਤੱਤ ਜਿਵੇਂ ਜਿੰਕ, ਲੋਹਾ, ਮੈਗਨੀਜ ਆਦਿ ਦੀ ਟੈਸਟ ਕਰਨ ਲਈ ਸਟਰੈਂਥਇੰਗ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨ ਆਪਣੀ ਜਮੀਨ ਦੀ ਟੈਸਟ ਰਿਪੋਰਟ ਦੇ ਅਨੁਸਾਰ ਛੋਟੇ ਤੱਤ ਵੀ ਲੋੜ ਅਨੁਸਾਰ ਵਰਤ ਸਕਣ। ਕੀਟ ਨਾਸਕਾਂ ਦੀ ਸੁਚੱਜੀ ਵਰਤੋਂ ਅਤੇ ਪਰਾਲੀ ਨਾੜ ਨੂੰ ਅੱਗ ਨਾ ਲਾਉਣ ਦੀ ਅਪੀਲ ਕਰਦਿਆਂ ਉਹਨਾਂ ਕਿਸਾਨਾਂ ਨੂੰ ਉਹਨਾਂ ਨੁਕਤਿਆਂ ਬਾਰੇ ਜੋਰ ਦੇ ਕੇ ੳਤਸ਼ਾਹਿਤ ਕੀਤਾ, ਜਿਹਨਾਂ ਵੱਲ ਕਿਸਾਨ ਬਹੁਤਾ ਧਿਆਨ ਨਹੀਂ ਦਿੰਦੇ ਜਾਂ ਉਹਨਾਂ ਨੂੰ ਇਸਦੀ ਮਹੱਤਤਾ ਦਾ ਪਤਾ ਨਹੀਂ ਹੁੰਦਾ, ਜਿਵੇਂ ਬੀਜ ਸੋਧ, ਮਿੱਟੀ ਪਰਖ ਆਦਿ।

ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਡਾ: ਗੁਰਾਦਿੱਤਾ ਸਿੰਘ ਸਿੱਧੂ ਨੇ ਸਬੰਧੋਨ ਕਰਦਿਆਂ ਜਿਲ੍ਹੇ ਵਿੱਚ ਫਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਪਿਛਲੇ ਸਾਲ 91 ਹਜ਼ਾਰ ਹੈਕੇਅਰ ਦੇ ਮੁਕਾਬਲੇ ਇਸ ਸਾਲ ਨਰਮੇਂ ਹੇਠ 1 ਲੱਖ 25 ਹਜ਼ਾਰ ਹੈਕਟੇਅਰ ਅਤੇ ਪਿਛਲੇ ਸਾਲ ਦੇ 1 ਲੱਖ 67 ਹਜ਼ਾਰ ਹੈਕਟਰ ਦੇ ਮੁਕਾਬਲੇ ਝੋਨੇ ਹੇਠ 1 ਲੱਖ 33 ਹਜ਼ਾਰ ਹੈਕਟੇਅਰ ਰਕਬੇ ਵਿੱਚ ਬਿਜਾਈ ਕਰਨ ਦਾ ਟੀਚਾ ਮਿਥਿਆ ਗਿਆ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਨਟਰਮੇਂ ਦਾ ਗੁਜਰਾਤੀ ਅਤੇ ਗੈਰ ਪ੍ਰਮਾਣਿਤ ਬੀਜਾਂ ਦੀ ਖਰੀਦ ਨਾ ਕਰਨ। ਉਹਨਾਂ ਸੁਝਾਅ ਦਿੱਤਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਸਿਫ਼ਾਰਸ ਕੀਤੀਆਂ 91 ਕਿਸਮਾਂ ਦੀ ਹੀ ਬਿਜਾਈ ਕੀਤੀ ਜਾਵੇ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨਾੜ ਨੂੰ ਅੱਗ ਨਾ ਲਾਉਣ ਕਿਉਂਕਿ ਅਜਿਹਾ ਕਰਨ ਨਾਲ ਬਹੁ ਕੀਮਤੀ ਕੁਦਰਤੀ ਤੱਤ ਸੜ ਕੇ ਨਸ਼ਟ ਹੋ ਜਾਂਦੇ ਹਨ ਅਤੇ ਮਿੱਤਰ ਕੀੜੇ ਵੀ ਖਤਮ ਹੋ ਜਾਂਦੇ ਹਨ।

ਸਮਾਗਮ ਨੂੰ ਸ੍ਰੀ ਗੁਰਤੇਜ ਸਿੰਘ ਖੇਤੀਬਾੜੀ ਸੂਚਨਾ ਅਫ਼ਸਰ ਬਠਿੰਡਾ, ਡਾ: ਪਰਮਜੀਤ ਸਿੰਘ ਡਾਇਰੈਕਟਰ ਰਿਜਨਲ ਰਿਸਰਚ ਸੈਂਟ ਬਠਿੰਡਾ, ਡਾ: ਕਵਲ ਕੁਮਾਰ ਜਿੰਦਲ ਖੇਤੀਬਾੜੀ ਅਫ਼ਸਰ, ਜਸਵੀਰ ਸਿੰਘ ਗੁੰਮਟੀ ਖੇਤੀਬਾੜੀ ਵਿਕਾਸਸ ਅਫ਼ਸਰ ਬਠਿੰਡਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵੱਖ ਵੱਖ ਵਿਭਾਗਾਂ ਵੱਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਸਨ।

(ਬਲਵਿੰਦਰ ਸਿੰਘ ਭੁੱਲਰ)

bhullarbti@gmail.com

Welcome to Punjabi Akhbar

Install Punjabi Akhbar
×
Enable Notifications    OK No thanks