ਨਿਊਜ਼ੀਲੈਂਡ ਪੁਲਿਸ ਦੇ ਵਿਚ ਭਾਰਤੀ ਪੁਲਿਸ ਅਫਸਰ ਸਰਜੈਂਟ ਗੁਰਪ੍ਰੀਤ ਅਰੋੜਾ ਦੁਬਾਰਾ ਕਾਊਂਟੀਜ਼ ਮੈਨੁਕਾਓ ਵਿਖੇ ਜ਼ਿਲ੍ਹਾ ਏਥਨਿਕ ਸਰਵਿਸਜ਼ ਕੋਆਰਡੀਨੇਟਰ’ ਵਜੋਂ ਤੈਨਾਤ ਕੀਤੇ ਗਏ ਹਨ। ਇਸ ਤੋਂ ਪਹਿਲਾਂ ਉਹ ਲਗਪਗ ਇਕ ਸਾਲ ਵਿਭਾਗ ਦੇ ਦੂਸਰੇ ਕੰਮਾਂ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਸਨ। ਉਨ੍ਹਾਂ ਜਾਰੀ ਪ੍ਰੈਸ ਨੋਟ ਵਿਚ ਕਿਹਾ ਹੈ ਕਿ ਉਹ ਮੀਡੀਆ ਦੇ ਨਾਲ ਜਿੱਥੇ ਤਾਲਮੇਲ ਬਣਾਈ ਰੱਖਣਗੇ ਉਥੇ ਕਾਊਂਟੀਜ਼ ਮੈਨੁਕਾਓ ਪੁਲਿਸ ਦੀ ਫੇਸ ਬੁੱਕ ਉਤੇ ਵੀ ਜਾਣਕਾਰੀ ਦਿੰਦੇ ਰਹਿਣਗੇ। ਉਨ੍ਹਾਂ ਨੇ ਆਨ ਲਾਈਨ ਡੇਟਿੰਗ ਰਾਹੀਂ ਧੋਖੇ ਦਾ ਸ਼ਿਕਾਰ ਹੋ ਰਹੇ ਭਾਰਤੀਆਂ ਨੂੰ ਜਾਗੂਰਿਕ ਕਰਦੀ ਇਕ ਵੀਡੀਓ ਵੀ ਪਾਈ ਹੈ, ਜੋ ਕਿ ਬਹੁਤ ਲਾਭਕਾਰੀ ਹੈ।