ਜਿਲ੍ਹਾ ਪ੍ਰਸਾਸਨ ਦੀ ਨਿਵੇਕਲੀ ਪਹਿਲ -ਨਸ਼ਾ ਛੱਡ ਚੁੱਕੇ 25 ਨੌਜਵਾਨਾਂ ਨੂੰ ਟੂਲ ਕਿੱਟਾਂ ਤੇ ਸਰਟੀਫ਼ਿਕੇਟ ਦੇ ਕੇ ਮੱਦਦ ਕਰਨ ਦਾ ਭਰੋਸਾ ਦਿੱਤਾ

DSC_0398

ਬਠਿੰਡਾ, 26 ਜੂਨ —  ਇੱਕ ਨਿਵੇਕਲੀ ਪਹਿਲ ਕਰਦਿਆਂ ਜਿਲ੍ਹਾ ਪ੍ਰਸਾਸਨ ਵੱਲੋਂ 25 ਨਸ਼ਾ ਛੱਡ ਚੁਕੇ ਨੌਜਵਾਨਾਂ ਨੂੰ ਆਪਣਾ ਕੰਮ ਸ਼ੁਰੂ ਕਰਨ ਖ਼ਾਤਰ ਅੱਜ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਅਤੇ ਗ਼ੈਰ ਕਾਨੂਨੀ ਤਸਕਰੀ ਨੂੰ ਰੋਕਣ ਸਬੰਧੀ ਅੰਤਰਰਾਸ਼ਟਰੀ ਦਿਵਸ ਨੂੰ ਸਮਰਪਿਤ ਮੌਕੇ ਟੂਲ ਕਿੱਟਾਂ ਤੋਂ ਇਲਾਵਾ 3 ਤੋਂ 4 ਮਹੀਨੇ ਦੀ ਮੁਫ਼ਤ ਸਿਖਲਾਈ ਲੈਣ ਉਪਰੰਤ ਨੌਜਵਾਨਾਂ ਨੂੰ ਸਰਟੀਫ਼ਿਕੇਟ ਵੀ ਦਿੱਤੇ ਗਏ।
ઠ ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ੍ਰੀਨਿਵਾਸਨ ਨੇ ਇਸ ਸਬੰਧੀ ਜ਼ਿਲ੍ਹੇ ਰੈਡ ਕਰਾਸ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਬੋਲਦਿਆਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੇ ਹੁਣ ਜ਼ਿੰਦਗੀ ਵਿੱਚ ਕਦੇ ਵੀ ਨਸ਼ਾ ਨਾ ਕਰਨ ਦਾ ਪ੍ਰਣ ਲਿਆ ਹੈ, ਉਨ੍ਹਾਂ ਜ਼ਿਲ੍ਹਾ ਪਸ਼ਾਸਨ ਵੱਲੋਂ ਹਰ ਸੰਭਵ ਸਹਾਇਤਾ ਕਰਨ ਦਾ ਵਿਸ਼ਵਾਸ਼ ਦਿਵਾਇਆ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਹਾਇਤਾ ਨੂੰ ਬਹੁਤ ਜਲਦ ਹਰ ਮਹੀਨੇ ਮੁਹੱਈਆ ਕਰਵਾਇਆ ਜਾਵੇਗਾ, ਤਾਂ ਜੋ ਨਸ਼ੇ ਤੋਂ ਮੁਕਤ ਨੌਜਵਾਨਾਂ ਨੂੰ ਨਾ ਕੇਵਲ ਨਸ਼ੇ ਦੀ ਭੈੜੀ ਲਤ ਤੋਂ ਛੁਟਕਾਰਾ ਦਿਵਾਇਆ ਜਾ ਸਕੇ ਬਲਕਿ ਅਜਿਹੇ ਵਿਅਕਤੀਆਂ ਅਤੇ ਨੌਜਵਾਨਾਂ ਨੂੰ ਕਿੱਤੇ ਤੇ ਵੀ ਲਗਾਇਆ ਜਾ ਸਕੇ।
ઠ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਸ਼੍ਰੀ ਬੀ. ਸ੍ਰੀਨਿਵਾਸਨ ਨੇ ਦੱਸਿਆ ਕਿ 25 ਵਿੱਚੋਂ 15 ਨੌਜਵਾਨ ਜੋ ਸਰਕਾਰੀ ਨਸ਼ਾ ਛੁੜਾਉ ਕੇਂਦਰ ਜਾਂ ਓਟ ਕਲੀਨਿਕ ਵਿੱਚੋ ਆਪਣਾ ਇਲਾਜ ਕਰਵਾ ਚੁੱਕੇ ਹਨ, ਨੂੰ ਵੱਖ-ਵੱਖ ਕੰਮਾਂ ਲਈ ਲੋੜੀਂਦੀਆਂ ਟੂਲ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ। ਅਜਿਹੇ 10 ਹੋਰ ਨੌਜਵਾਨਾਂ ਨੂੰ ਵੱਖਰੇ ਤੌਰ ‘ਤੇ ਮੁਫ਼ਤ ਸਕਿੱਲ ਡਿਵੈਲਪਮੈਂਟ ਤਹਿਤ 3 ਤੋਂ 4 ਮਹੀਨੇ ਦੀ ਟ੍ਰੇਨਿੰਗ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਟ੍ਰੇਨਿੰਗ ਉਪਰੰਤ ਉਹ ਆਪਣਾ ਕੰਮ ਧੰਦਾ ਸ਼ੁਰੂ ਕਰਕੇ ਆਪਣੇ ਪੈਰਾਂ ‘ਤੇ ਖੜੇ ਹੋ ਸਕਣ।

DSC_0413

ਡਿਪਟੀ ਕਮਿਸਨਰ ਨੇ ਦੱਸਿਆ ਕਿ ਜੇਕਰ ਇਨ੍ਹਾਂ ਨੌਜਵਾਨਾਂ ਵਿੱਚ ਹੁਨਰ ਹੋਵੇਗਾ ਅਤੇ ਇਹ ਆਪਣੇ ਕੰਮ ਵਿੱਚ ਰੁੱਝੇ ਰਹਿਣਗੇ ਅਤੇ ਇਨ੍ਹਾਂ ਦਾ ਖਿਆਲ ਨਸ਼ੇ ਵੱਲ ਵੀ ਨਹੀਂ ਜਾਵੇਗਾ। ਉਨ੍ਹਾਂ ਆਮ ਲੋਕਾਂ ਨੂੰ ਅਜਿਹੇ ਨੌਜਵਾਨਾਂ ਦੀ ਵੱਧ ਤੋਂ ਵੱਧ ਮਦਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਡੇ ਉਦਯੋਗਿਕ ਘਰਾਣਿਆਂ ਦੇ ਸੀ.ਐਸ.ਆਰ (ਕਾਰਪੋਰੇਟ ਸੋਸ਼ਲ ਰਿਸਪਾਂਸਿਬਿਲਿਟੀ) ਫੰਡ ਤਹਿਤ ਪੈਸਾ ਇਕੱਠਾ ਕੀਤਾ ਜਾਵੇਗਾ।

ਮੌਕੇ ‘ਤੇ ਹਾਜ਼ਰ ਇਨ੍ਹਾਂ ਨੌਜਵਾਨਾਂ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਉਹ ਜਦੋਂ ਇੱਕ ਵਾਰ ਆਪਣੇ ਪੈਰਾਂ ‘ਤੇ ਖੜੇ ਹੋ ਗਏ ਤਾਂ ਹੋਰ ਨੌਜਵਾਨਾਂ ਲਈ ਪਰੇਰਨਾ ਸਰੋਤ ਤਾਂ ਬਣਨਗੇ ਹੀ ਪਰ ਉਹ ਇਹ ਵੀ ਵਾਅਦਾ ਕਰਦੇ ਹਨ ਕਿ ਉਹ ਹੋਰ ਨਸ਼ੇ ਦੇ ਦਲਦਲ ਵਿੱਚ ਫਸੇ ਨੌਜਵਾਨਾਂ ਦੀ ਵੀ ਮਦਦ ਕਰਨਗੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀ ਨਵੀਨ ਗਡਵਾਲ, ਰੈਡ ਕਰਾਸ ਸੁਸਾਇਟੀ ਦੇ ਸਕੱਤਰ ਸ਼੍ਰੀ ਦਰਸ਼ਨ ਕੁਮਾਰ, ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਦੇ ਸੀ.ਐਸ.ਆਰ. ਅਧਿਕਾਰੀ ਸ਼੍ਰੀ ਹਰਦੀਪ ਸਿੰਘ ਤੇ ਪੀ.ਆਰ.ਓ. ਸ਼੍ਰੀ ਵਾਹਿਗੁਰੂ ਪਾਲ ਸਿੰਘ ਅਤੇ ਨਸ਼ਾ ਛੁਡਾਉ ਕੇਂਦਰ ਦੇ ਨੁਮਾਇੰਦੇ ਆਦਿ ਹਾਜ਼ਰ ਸਨ।

Install Punjabi Akhbar App

Install
×