ਡਰਾਇਵਿੰਗ ਲਾਇਸੰਸ ‘ਡਿਸਕੁਆਲੀਫਾਈਡ’; ਚਲਾ ਰਿਹਾ ਪੈਟਰੋਲ ਵਾਲੀ ਸਾਈਕਲ -ਉਹ ਵੀ “ਪ੍ਰਤੀਬੰਧਿਤ”

ਨਿਊ ਸਾਊਥ ਵੇਲਜ਼ ਵਿੱਚ ਪੁਲਿਸ ਵੱਲੋਂ ਇੱਕ 36 ਸਾਲਾਂ ਦੇ ਵਿਅਕਤੀ ਨੂੰ ਨਾਮਜ਼ਦ ਕੀਤਾ ਗਿਆ ਹੈ ਜੋ ਕਿ ਇੱਕ ਬੀ.ਐਮ.ਐਕਸ ਸਾਈਕਲ ਚਲਾ ਰਿਹਾ ਸੀ ਅਤੇ ਉਸ ਉਪਰ ਪੈਟਰੋਲ ਦੀ ਟੈਂਕੀ ਅਤੇ ਛੋਟਾ ਜਿਹਾ ਇੰਜਣ ਲੱਗਿਆ ਹੋਇਆ ਸੀ ਅਤੇ ਜਦੋਂ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕੀਤਾ ਤਾਂ ਉਹ ਆਪਣੀ ਉਕਤ ਮੋਟਰ-ਸਾਈਕਲ ਨੂੰ 50 ਜ਼ੋਨ ਅੰਦਰ 47 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜਾ ਰਿਹਾ ਸੀ।
ਲੋਕਾਂ ਨੇ ਉਕਤ ਮੋਟਰ-ਸਾਈਕਲ ਦੀ ਬਹੁਤ ਜ਼ਿਆਦਾ ਸ਼ੋਰ ਵਾਲੀ ਆਵਾਜ਼ ਸੁਣੀ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਮੋਕੇ ਤੇ ਪਹੁੰਚ ਕੇ ਉਕਤ ਵਿਅਕਤੀ ਅਤੇ ਉਸਦੀ ਮੋਟਰ-ਸਾਈਕਲ ਨੂੰ ਕਬਜ਼ੇ ਵਿੱਚ ਲੈ ਲਿਆ।
ਪੁਲਿਸ ਦੇ ਦੱਸਣ ਅਨੁਸਾਰ ਉਕਤ ਵਿਅਕਤੀ ਨੇ ਆਪਣੀ ਸਾਈਕਲ ਨੂੰ ਇੰਜਣ ਅਤੇ ਪੈਟਰੋਲ ਦੀ ਟੈਂਕੀ ਲਗਾ ਕੇ ਮੋਟਰ ਸਾਈਕਲ ਬਣਾਇਆ ਹੋਇਆ ਸੀ ਜੋ ਕਿ ਬਿਲਕੁਲ ਵੀ ਸੁਰੱਖਿਅਤ ਨਹੀਂ ਸੀ ਅਤੇ ਜ਼ਿਕਰਯੋਗ ਇਹ ਵੀ ਹੈ ਕਿ ਉਕਤ ਵਿਅਕਤੀ ਦਾ ਡਰਾਇਵਿੰਗ ਲਾਇਸੰਸ, ਪਹਿਲਾਂ ਹੀ ‘ਡਿਸਕੁਆਲੀਫਾਈਡ’ ਕੀਤਾ ਹੋਇਆ ਪਾਇਆ ਗਿਆ ਹੈ। ਉਕਤ ਵਿਅਕਤੀ ਦਾ ਪੀ.2 ਲਾਲੀਸੰਸ ਉਪਰ, ਵਿਭਾਗ ਵੱਲੋਂ ਦਿਸੰਬਰ 2022 ਤੱਕ ਪਾਬੰਧੀ ਲਗਾਈ ਹੋਈ ਹੈ।
ਜ਼ਿਕਰਯੋਗ ਇਹ ਵੀ ਹੈ ਕਿ ਅਜਿਹੀਆਂ ਆਪ ਹੀ ਤਿਆਰ ਕੀਤੀਆਂ ਗਈਆਂ ਮੋਟਰ ਸਾਈਕਲਾਂ, ਨੂੰ ਨਿਊ ਸਾਊਥ ਵੇਲਜ਼ ਸਰਕਾਰ ਨੇ ਪਹਿਲਾਂ ਤੋਂ ਹੀ ਰਾਜ ਭਰ ਦੀਆਂ ਸੜਕਾਂ ਉਪਰ ਚਲਾਉਣ ਤੋਂ ਪਾਬੰਧੀਸ਼ੁਦਾ ਕੀਤਾ ਹੋਇਆ ਹੈ। ਅਜਿਹੀਆਂ ਮੋਟਰ ਸਾਈਕਲਾਂ ਸੜਕਾਂ ਤੋਂ ਇਲਾਵਾ ਸਾਈਕਲ ਜ਼ੋਨ ਅਤੇ ਜਾਂ ਫੇਰ ਜਨਤਕ ਪਾਰਕਾਂ ਆਦਿ ਵਿੱਚ ਵੀ ਚਲਾਈਆਂ ਨਹੀਂ ਜਾ ਸਕਦੀਆਂ ਹਨ।

Install Punjabi Akhbar App

Install
×