ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੀ ਇਕੱਤਰਤਾ ਵਿਚ  ‘ਵਰਲਡ ਸਿੱਖ ਡੇ’ ਵਜੋਂ ਮਨਾਉਣ ਦੀਆਂ ਵਿਚਾਰਾਂ

  • ਸੰਸਥਾ ਨੇ ਕਈ ਦੇਸ਼ਾਂ ਦੇ ਬੁਲਾਰੇ ਐਲਾਨੇ : ਗੁਰਮੀਤ ਸਿੰਘ ਔਲਖ ਮੈਮੋਰੀਅਲ ਐਵਾਰਡ ਕਮੇਟੀ ਦਾ ਗਠਨ 

Press Note World sikh day 2018

ਨਿਊਯਾਰਕ — ਸਿੱਖ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਪਾਈਨ ਹਿੱਲ ਗੁਰਦਆਰਾ ਸਾਹਿਬ ਨਿਊ ਜਰਸੀ ਵਿਖੇ ਹੋਈ ਜਿਸ ਵਿਚ 2018 ਦੀ ਵਿਸਾਖੀ ‘ਵਰਲਡ ਸਿੱਖ ਡੇ’ ਵਜੋਂ ਮਨਾਉਣਾ ਮੁੱਖ ਮੁੱਦੇ ਵਜੋਂ ਉਭਰਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਨੇ ਦਸਿਆ ਕਿ ਵਰਲਡ ਸਿੱਖ ਡੇ ਦੇ ਬੈਨਰ ਹੇਠ ਵਿਸਾਖੀ 2018 ਦੇ ਸਾਰੇ ਸਮਾਗਮਾਂ ਲਈ ਕੈਨੇਡਾ, ਯੂਲ਼ਕੇਲ਼, ਇਟਲੀ ਅਤੇ ਬਾਕੀ ਯੁਰਪ ਅਤੇ ਆਸਟ੍ਰੇਲੀਆ ਦੇ ਸਿੱਖਾਂ ਨਾਲ ਤਾਲਮੇਲ ਬਿਠਾਇਆ ਜਾਵੇਗਾ।
ਉਨ੍ਹਾਂ ਪ੍ਰੈਸ ਬਿਆਨ ਰਾਹੀਂ ਦਸਿਆ ਕਿ ਵਰਕਿੰਗ ਕਮੇਟੀ ਇਸ ਗੱਲ ‘ਤੇ ਵੀ ਸਹਿਮਤ ਹੋਈ ਕਿ ਸਮਾਗਮਾਂ ਲਈ ਪੰਜਾਬ ਦੀ ਸਿੱਖ ਲੀਡਰਸ਼ਿੱਪ ਅਤੇ ਸ਼੍ਰੋਮਣੀ ਕਮੇਟੀ ਸ੍ਰੀ ਅਮ੍ਰਿੰਤਸਰ ਦੀ ਲੀਡਰਸਿੱਪ ਨੂੰ ਵੀ ਨਾਲ ਲਿਆ ਜਾਵੇ। ਇਸ ਗੱਲ ‘ਤੇ ਆਮ ਸਹਿਮਤੀ ਬਣੀ ਕਿ ਵਰਕਿੰਗ ਕਮੇਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੀ ਸਪਾਂਸਰਸ਼ਿੱਪ ਅਧੀਨ ਭਵਿੱਖ ਦੇ ਸੈਮੀਨਾਰ ਅਤੇ ਪ੍ਰੋਗਰਾਮ ਪ੍ਰਵਾਨ ਕਰੇ। ਸੰਸਥਾ ਜੋ ਹੁਣ 85 ਤੋਂ ਵੱਧ ਗੁਰਦੁਆਰਿਆਂ ਅਤੇ ਜਥੇਬੰਦੀਆਂ ਦੀ ਪ੍ਰਤੀਨਿਧਤਾ ਕਰਦੀ ਹੈ, ਵਲੋਂ ਭਵਿੱਖ ਵਿਚ ਸਿੱਖਾਂ ਅਤੇ ਸਿੱਖ ਜਥੇਬੰਦੀਆਂ ਵਿਚ ਬਿਹਤਰ ਤਾਲਮੇਲ ਪੈਦਾ ਕਰਨ ਲਈ ਸਟੇਟ ਸਪੋਕਸਪਰਸਨ ਲਈ ਜਿਨ੍ਹਾਂ ਵਿਆਕਤੀਆਂ ਦੀ ਚੋਣ ਕੀਤੀ ਗਈ ਉਹ ਹਨ, ਕਨੈਕਟੀਕਟ ਤੋਂ ਸਵਰਨਜੀਤ ਸਿੰਘ ਖਾਲਸਾ, ਮੈਸਾਚੁਐਸਟ ਤੋਂ ਗੁਰਨਿੰਦਰ ਸਿੰਘ ਧਾਲੀਵਾਲ, ਨਿਉਯਾਰਕ ਤੋਂ ਕੁਲਦੀਪ ਸਿੰਘ ਢਿੱਲੋਂ, ਰਜਿੰਦਰ ਸਿੰਘ ਤੇ ਮੱਖਣ ਸਿੰਘ, ਅਪਸਟੇਟ, ਨਿਉਯਾਰਕ ਤੋਂ ਇੰਦਰਜੀਤ ਸਿੰਘ ਧਾਲੀਵਾਲ, ਵਰਜੀਨੀਆ ਤੋਂ ਊਧਮ ਸਿੰਘ ਪਵਨ ਸਿੰਘ, ਮੈਰੀਲੈਂਡ ਤੋਂ ਬਖਸ਼ੀਸ਼ ਸਿੰਘ ਸ਼ਵਿੰਦਰ ਸਿੰਘ, ਨਿਊ ਜਰਸੀ ਤੋਂ ਗੁਰਦਾਵਰ ਸਿੰਘ,ਕੇਵਲ ਸਿੰਘ, ਜੋਗਾ ਸਿੰਘ, ਪੈਨਸਲਵੇਨੀਆ ਤੋਂ ਹਰਚਰਨ ਸਿੰਘ ਐਸ਼ਪੀਲ਼ ਸਿੰਘ, ਇਡੀਆਨਾ ਤੋਂ ਜਗਦੀਸ਼ ਸਿੰਘ, ਸੁਭਾਸ਼ ਸਿੰਘ ਇਟਲੀ ਨੋਇਸ ਤੋਂ ਰਾਜਿੰਦਰ ਸਿੰਘ ਰਾਜਾ ਅਤੇ ਉਟਾਹ ਤੋਂ ਗੁਰਚਰਨਜੀਤ ਸਿੰਘ ਦੇ ਨਾਂ ਵਿਸ਼ੇਸ਼ ਹਨ। ਨਾਰਥ ਈਸਟ ਅਤੇ ਮਿਡ ਐਟਲਾਂਟਿਕ ਗੁਰਦੁਆਰਿਆਂ ਦੀ ਲੀਡਰਸ਼ਿੱਪ ਵੱਡੀ ਗਿਣਤੀ ਵਿਚ ਸ਼ਾਮਲ ਹੋਈ। ਸਭ ਤੋਂ ਪਹਿਲਾਂ ਬਰਲਿੰਘਟਨ ਕਾਊਂਟੀ ਨਿਊ ਜਰਸੀ ਵਲੋਂ ਅਜਾਦਾਨਾ ਤੌਰ ‘ਤੇ ਚੁਣੇ ਗਏ ਸ਼ ਬਲਵੀਰ ਸਿੰਘ ਦਾ ਤੁਆਰਿਫ ਕਰਾਉਂਦਿਆਂ ਗੁਰਦੁਆਰਾ ਪਾਈਨ ਹਿੱਲ ਦੇ ਗ੍ਰੰਥੀ ਸਾਹਿਬਾਨ ਵਲੋਂ ਭੇਟ ਕੀਤਾ ਗਿਆ। ਦੂਸਰੇ ਮਹਿਮਾਨ ਹਰਪ੍ਰੀਤ ਸਿੰਘ ਮੋਖਾ ਰੀਜਨਲ ਡਾਇਰੈਕਟਰ, ਮਿਡ ਐਟਲਾਂਟਿਕ ਰੀਜਨ, ਡਿਪਾਰਟਮੈਂਟ ਆਫ ਜਸਟਿਸ ਨੂੰ ਸੰਸਥਾ ਦੇ ਮੀਡੀਆਂ ਸਪੋਕਸਮੈਨ ਹਰਜਿੰਦਰ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ। ਉਪਰੰਤ ਮੈਂਬਰਾਂ ਨੇ ਸੰਸਥਾ ਦੀ ਮਈ ਦੀ ਮੀਟਿੰਗ ਤੋਂ ਬਾਅਦ ਸਾਰੇ ਚੈਪਟਰਾਂ ਦੀਆਂ ਪ੍ਰਾਪਤੀਆਂ ਦਾ ਲੇਖਾ ਜੋਖਾ ਕੀਤਾ।
ਸੰਸਥਾ ਨੇ ਡਾ ਗੁਰਮੀਤ ਸਿੰਘ ਔਲਖ ਮੈਮੋਰੀਅਲ ਐਵਾਰਡ ਕਮੇਟੀ ਦਾ ਗਠਨ ਵੀ ਕੀਤਾ। ਇਹ ਐਵਾਰਡ ਮਨੁੱਖੀ ਅਧਿਕਾਰ ਅਤੇ ਸਵੈ ਨਿਰਨੇ ਦੇ ਹੱਕ ਖੇਤਰ ਵਿਚ ਵਧੀਆ ਕੰਮ ਕਰਨ ਵਾਲੀ ਸ਼ਖਸ਼ੀਅਤ ਨੂੰ ਦਿੱਤਾ ਜਾਵੇਗਾ। ਮੈਂਬਰ ਹਨ ਡਾਲ਼ ਬਖਸ਼ੀਸ਼ ਸਿੰਘ ਸੰਧੂ, ਪੈਨਸਲਵੇਨੀਆ, ਡਾਲ਼ ਅਮਰਜੀਤ ਸਿੰਘ ਨਿਊਯਾਰਕ, ਅਵਤਾਰ ਸਿੰਘ ਪੰਨੂੰ ਨਿਉਯਾਰਕ, ਬਲਵਿੰਦਰ ਸਿੰਘ ਚੱਠਾ ਵਰਜੀਨੀਆ, ਸੁਰਜੀਤ ਸਿੰਘ ਕੁਲਾਰ ਨਿਉ ਜਰਸੀ, ਰੇਸ਼ਮ ਸਿੰਘ ਸੰਧੂ ਵਰਜੀਨੀਆ। ਗੁਰਦੇਵ ਸਿੰਘ ਕੰਗ ਨਿਉਯਾਰਕ ਅਤੇ ਹਰਜਿੰਦਰ ਸਿੰਘ ਨਿਉ ਜਰਸੀ। ਸੰਸਥਾ ਦਾ ਵਿੱਤੀ ਲੇਖਾ ਜੋਖਾ ਵੱਡੀ ਸਕਰੀਨ ‘ਤੇ ਸਾਰਿਆਂ ਨੂੰ ਵਿਖਾਇਆ ਗਿਆ ਅਤੇ ਦਿੱਤਾ ਗਿਆ ਕਿ ਸਮੂਹ ਭਾਗ ਲੈਣ ਵਾਲ਼ੀਆਂ ਸੰਸਥਾਵਾਂ 100 ਡਾਲਰ ਪ੍ਰਤੀ ਸਾਲ ਦਾ ਯੋਗਦਾਨ ਪਾਉਣ। ਅੰਤ ਵਿਚ ਹਰੇਕ ਮੈਂਬਰ ਨੂੰ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ ਗਿਆ। ਸਾਰਿਆਂ ਨੇ ਸਿੱਖ ਪਹਿਚਾਣ, ਮਨੁੱਖੀ ਅਧਿਕਾਰ ਅਤੇ ਸਿੱਖ ਅਜਾਦੀ ਵਿਸ਼ੇ ਉਤੇ ਕੇਂਦਰਤ ਕਰਨ ਦੀ ਗੱਲ ਆਪਸ ਵਿਚ ਧਾਰਮਿਕ ਅਤੇ ਬਹਿਸ ਵਿਚ ਨਾ ਉਲਝਣ ਦੀ ਗੱਲ ਕਹੀ। ਬਹੁਤੇ ਮੈਂਬਰਾਂ ਦੀ ਰਾਏ ਸੀ ਕਿ ਕਮੇਟੀ ਨੂੰ ਅੰਦਰੂਨੀ ਧਾਰਮਿਕ ਮਸਲਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇਹ ਮਸਲੇ ਮੁੱਖ ਨਿਸ਼ਾਨੇ ‘ਅਜਾਦ ਸਿੱਖ ਨੇਸ਼ਨ’ ਦੀ ਪ੍ਰਾਪਤੀ ਤੋਂ ਬਾਅਦ ਚੰਗੀ ਤਰ੍ਹਾਂ ਸੁਲਝਾਏ ਜਾ ਸਕਦੇ ਹਨ। ਹਰਪ੍ਰੀਤ ਸਿੰਘ ਮੋਖਾ ਨੇ ਅਮਰੀਕਾ ਵਿਚ ਧਾਰਮਿਕ ਥਾਵਾਂ ਦੀ ਸੁਰੱਖਿਆ ਬਾਬਤ ਗੱਲ ਕਰਦਿਆਂ ਹਾਲ ਹੀ ਵਿਚ ਟੈਕਸਾਸ ਵਿਚ ਚਰਚ ਵਿਚ ਇਕ ਪਾਗਲ ਵਿਆਕਤੀ ਵਲੋਂ ਗੋਲੀਆਂ ਚੱਲਾਉਣ ਦੀ ਭਿਆਨਕ ਘਟਨਾ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਅਮਰੀਕਾ ਦੇ ਹੋਮਲੈਂਡ ਸਕਿਉਰਟੀ ਡਿਪਾਰਟਮੈਂਟ ਵਲੋਂ ਧਾਰਮਿਕ ਸਥਾਨਾਂ ਦੇ ਮੈਂਬਰਾਂ ਅਤੇ ਪ੍ਰਬੰਧਕੀ ਸਟਾਫ ਨੂੰ ਅਤੇ ਸਵੈਰੱਖਿਆ ਦੀ ਸਿਖਲਾਈ ਦੇਣ ਦੀ ਤਿਆਰੀ ਕਰ ਰਿਹਾ ਹੈ।

ਜਾਰੀ ਕਰਤਾ
ਹਿੰਮਤ ਸਿੰਘ ਕੋਆਰਡੀਨੇਟਰ
ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ)

sccecoast@gmail.com

Install Punjabi Akhbar App

Install
×