ਸਿਡਨੀ ਅਤੇ ਨਿਊ ਸਾਊਥ ਵੇਲਜ਼ ਦੇ ਹੜ੍ਹ ਮਾਰੇ ਖੇਤਰਾਂ ਲਈ ਰਾਹਤ ਰਾਸ਼ੀ

ਸਰਕਾਰ ਵੱਲੋਂ, ਨਿਊ ਸਾਊਥ ਵੇਲਜ਼ ਰਾਜ ਦੇ ਹੜ੍ਹ ਮਾਰੇ ਖੇਤਰਾਂ ਵਿੱਚ ਨੁਕਸਾਨ ਦੀ ਮਾਰ ਖਾਏ ਲੋਕਾਂ ਲਈ ਇੱਕ ‘ਜਾਇੰਟ ਡਿਜ਼ਾਸਟਰ ਫੰਡਿੰਗ’ ਸ਼ੁਰੂ ਕੀਤੀ ਗਈ ਹੈ ਅਤੇ ਸਿਡਨੀ ਦੇ 23 ਸਥਾਨਕ ਸਰਕਾਰਾਂ ਵਾਲੇ ਖੇਤਰਾਂ ਸਮੇਤ ਰਾਜ ਦੇ ਹੋਰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਇਹ ਰਾਸ਼ੀ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ 2021 ਦੇ ਮਾਰਚ ਦੇ ਮਹੀਨੇ ਵਿੱਚ, ਅਤੇ ਇਸ ਸਾਲ ਦੇ ਮਾਰਚ ਅਤੇ ਅਪ੍ਰੈਲ ਦੇ ਮਹੀਨਿਆਂ ਵਿੱਚ ਵੀ ਹੜ੍ਹਾਂ ਨੇ ਤਬਾਹੀ ਮਚਾਈ ਸੀ। ਅਤੇ ਹੁਣ ਫੇਰ ਭਾਰੀ ਬਾਰਿਸ਼ ਨੇ ਬੀਤੇ 3 ਦਿਨਾਂ ਤੋਂ ਲੋਕਾਂ ਦਾ ਜੀਣਾ ਹਰਾਮ ਕੀਤਾ ਹੋਇਆ ਹੈ। ਅਤੇ ਲੋਕ ਭਾਰੀ ਮੁਸ਼ੱਕਤ ਅਤੇ ਮੁਸੀਬਤਾਂ ਦਾ ਸਾਹਮਣਾ ਕਰਦੇ ਹਨ ਜਦੋਂ ਉਨ੍ਹਾਂ ਨੂੰ ਇੱਕ ਦਮ ਆਪਣਾ ਘਰ ਬਾਹਰ ਛੱਡ ਕੇ ਕਿਸੇ ਸੁਰੱਖਿਅਤ ਥਾਂ ਤੇ ਆਪਣਾ ਬਚਾਉ ਕਰਨ ਵਾਸਤੇ ਜਾਣਾ ਪੈਂਦਾ ਹੈ।
ਸਿਡਨੀ ਦੇ ਜ਼ਿਆਦਾਤਰ ਖੇਤਰ ਹੜ੍ਹ ਦੇ ਮਾੜੇ ਪ੍ਰਭਾਵ ਅਧੀਨ ਹਨ ਜਿਨ੍ਹਾਂ ਵਿੱਚ ਹਾਕਸਬਰੀ ਅਤੇ ਨੇਪੀਅਨ ਨਦੀਆਂ ਦੇ ਖੇਤਰ ਆਉਂਦੇ ਹਨ ਅਤੇ ਇਨ੍ਹਾਂ ਖੇਤਰਾਂ ਵਿੱਚ ਮੈਨੰਨਗਲ, ਉਤਰੀ ਰਿਚਮੰਡ, ਨਿਚਲੇ ਪੋਰਟਲੈਂਡ ਅਤੇ ਵਿੰਡਸਰ ਆਦਿ ਖੇਤਰ ਕਾਫੀ ਪ੍ਰਭਾਵਿਤ ਹੋ ਰਹੇ ਹਨ।
ਬੀਤੀ ਰਾਤ ਵੀ ਸਿਡਨੀ ਦੇ ਦੱਖਣ-ਪੱਛਮੀ ਖੇਤਰ -ਚਿਪਿੰਗ ਨੋਰਟਨ ਵਿਖੇ ਲੋਕਾਂ ਨੂੰ ਅੱਧੀ ਰਾਤ ਤੋਂ ਪਹਿਲਾਂ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਂਵਾਂ ਤੇ ਜਾਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਅਤੇ ਸਮੁੱਚਾ ਖੇਤਰ ਖਾਲੀ ਕਰਵਾਇਆ ਗਿਆ ਜੋ ਕਿ ਜੋਰਜਿਸ ਅਤੇ ਵੋਰੋਨੋਰਾ ਨਦੀਆਂ ਵਿੱਚ ਹੜ੍ਹ ਕਾਰਨ ਖਾਲੀ ਕਰਵਾਇਆ ਗਿਆ ਹੈ।
ਹੜ੍ਹਾਂ ਸਬੰਧੀ ਜਾਣਕਾਰੀ ਆਦਿ ਲੈਣ ਵਾਸਤੇ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ ਅਤੇ ਜਾਂ ਫੇਰ ਸੂਚਨਾ, ਜਾਂ ਸਹਾਇਤਾ ਆਦ ਲਈ 132 500 ਜਾਂ 000 (ਆਪਾਤਕਾਲੀਨ ਸਥਿਤੀਆਂ ਲਈ) ਤੇ ਕਾਲ ਕੀਤੀ ਜਾ ਸਕਦੀ ਹੈ।

Install Punjabi Akhbar App

Install
×