ਅਪੰਗ ਲੋਕਾਂ ਦੀ ਸੇਵਾ ਨਿਭਾ ਰਹੇ ਵਰਕਰਾਂ ਨੇ ਕਰੋਨਾ ਵੈਕਸੀਨ ਉਪਰ ਜਤਾਈ ਚਿੰਤਾ, ਮੰਤਰੀਆਂ ਨੂੰ ਲਿੱਖੀਆਂ ਚਿੱਠੀਆਂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਅਜਿਹੇ ਲੋਕ ਜੋ ਕਿ ਸਰੀਰਕ ਪੱਖੋਂ ਅਪੰਗ ਲੋਕਾਂ ਦੀ ਸੇਵਾ ਵਿੱਚ ਕਾਰਜਰਤ ਹਨ ਅਤੇ ਅਜਿਹੇ ਅਦਾਰਿਆਂ ਅੰਦਰ ਆਪਣੀਆਂ ਸੇਵਾਵਾਂ ਉਕਤ ਲੋਕਾਂ ਪ੍ਰਤੀ ਨਿਭਾ ਰਹੇ ਹਨ, ਨੇ, ਅਜਿਹੇ ਲੋਕਾਂ ਨੂੰ ਦਿੱਤੀ ਜਾਣ ਵਾਲੀ ਕੋਵਿਡ-19 ਵੈਕਸੀਨ ਦੇ ਵਿਤਰਣ ਸਬੰਧੀ ਹੋ ਰਹੀਆਂ ਦੇਰੀਆਂ ਕਾਰਨ ਗਹਿਰੀ ਚਿੰਤਾ ਪ੍ਰਗਟਾਉਂਦਿਆਂ ਕੁੱਝ ਮੰਤਰੀਆਂ ਨੂੰ ਚਿੱਠੀਆਂ ਵੀ ਲਿੱਖੀਆਂ ਅਤੇ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਉਹ ਬਹੁਤ ਹੀ ਦੁਖੀ ਮਨ ਨਾਲ ਸਥਿਤੀਆਂ ਦਾ ਸਾਹਮਣਾ ਕਰ ਰਹੇ ਹਨ ਪਰੰਤੂ ਕੋਵਿਡ ਵੈਕਸੀਨ ਦੇ ਵਿਤਰਣ ਵਿੱਚ ਹਾਲ ਦੀ ਘੜੀ ਕੋਈ ਵੀ ਸੁਧਾਰ ਉਨ੍ਹਾਂ ਨੂੰ ਦਿਖਾਈ ਨਹੀਂ ਦੇ ਰਿਹਾ।
ਬੀਤੇ ਮੰਗਲਵਾਰ ਨੂੰ ਸੈਨੈਟ ਦੀ ਇੱਕ ਪੜਤਾਲੀਆ ਕਮਿਸ਼ਨ ਦੇ ਆਂਕੜਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੱਸਿਆ ਹੈ ਕਿ ਆਸਟ੍ਰੇਲੀਆ ਦੇਸ਼ ਅੰਦਰ 6000 ਤੋਂ ਵੀ ਵੱਧ ਅਜਿਹੇ ਅਦਾਰੇ ਹਨ ਜਿੱਥੇ ਕਿ ਸਰੀਰਕ ਪੱਖੋਂ ਅਪੰਗ ਲੋਕਾਂ ਦੀ ਦੇਖਭਾਲ ਕੀਤੀ ਜਾਂਦੀ ਹੈ ਅਤੇ ਦੇ ਆਂਕੜੇ ਦਰਸਾਉਂਦੇ ਹਨ ਕਿ ਮਹਿਜ਼ 93 ਅਜਿਹੇ ਅਦਾਰੇ ਹਨ ਜਿੱਥੇ ਕਿ ਸਟਾਫ ਅਤੇ ਫਰੰਟ ਲਾਈਨ ਵਰਕਰਾਂ ਨੂੰ ਕੋਵਿਡ-19 ਦੀ ਡੇਜ਼ ਵਿਤਰਣ ਲਈ ਪਹਿਲੇ ਫੇਜ਼ ਵਿੱਚ ਲਿਆ ਗਿਆ ਹੈ ਪਰੰਤੂ ਸੱਚਾਈ ਇਹ ਹੈ ਕਿ ਦੋ ਮਹੀਨੇ ਦਾ ਸਮਾਂ ਬੀਤੇ ਜਾਣ ਤੋਂ ਬਾਅਦ ਵੀ, ਉਨ੍ਹਾਂ ਨੂੰ ਹਾਲੇ ਤੱਕ ਕੋਵਿਡ-19 ਦੀ ਪਹਿਲੀ ਹੀ ਡੋਜ਼ ਦਿੱਤੀ ਜਾ ਸਕੀ ਹੈ।
ਫੈਡਰਲ ਸਿਹਤ ਮਹਿਕਮੇ ਨੇ ਵੀ ਮੰਨਿਆ ਹੈ ਕਿ ਡਿਸਅਬਿਲੀਟੀ ਸਪੋਰਟ ਵਰਕਰਾਂ ਆਦਿ ਨੂੰ ਥੜ੍ਹਾਂ ਪਿੱਛੇ ਹਟਾ ਕੇ ਸਰਕਾਰ ਨੇ ਪਹਿਲਾਂ ਓਲਡ ਏਜਡ ਹੋਮਾਂ ਆਦਿ ਦੇ ਵਰਕਰਾਂ ਨੂੰ ਉਕਤ ਵੈਕਸੀਨ ਦੇਣ ਦਾ ਪ੍ਰਬੰਧਨ ਚਾਲੂ ਕੀਤਾ ਸੀ ਅਤੇ ਇਸੇ ਕਾਰਨ ਇਹ ਦੇਰੀ ਹੋ ਗਈ ਹੈ।
ਅਬਿਲੀਟੀ ਆਪਸ਼ਨਜ਼ ਦੀ ਮੁੱਖ ਕਾਰਜਕਰਤਾ -ਜੂਲੀਆ ਸਕੁਏਅਰ ਨੇ ਇੱਕ ਚਿੱਠੀ ਰਾਹੀਂ ਸਿਹਤ ਮੰਤਰੀ ਗ੍ਰੈਗ ਹੰਟ ਅਤੇ ਐਨ.ਡੀ.ਆਈ.ਐਸ. ਦੇ ਮੰਤਰੀ ਲਿੰਡਾ ਰੇਨੋਲਡਜ਼ ਨੂੰ ਸਥਿਤੀਆਂ ਦੀ ਜਾਣਕਾਰੀ ਦਿੱਤੀ ਹੈ ਅਤੇ ਦੱਸਿਆ ਹੈ ਕਿ ਉਕਤ ਵਰਕਰ ਹਾਲੇ ਵੀ ਵੈਕਸੀਨ ਦੀ ਪਹੁੰਚ ਤੋਂ ਬਾਹਰ ਹੀ ਦਿਖਾਈ ਦੇ ਰਹੇ ਹਨ।
ਦਰਅਸਲ, ਕਰੋਨਾ ਵੈਕਸੀਨ ਦੇ ਵਿਤਰਣ ਸਮੇਂ ਸਰਕਾਰ ਨੇ ਦਾਅਵਾ ਕੀਤਾ ਸੀ ਕਿ 500,000 ਤੋਂ ਵੀ ਜ਼ਿਆਦਾ ਏਜਡ ਕੇਅਰ ਸੈਂਟਰਾਂ ਅਤੇ ਡਿਸਅਬਿਲੀਟੀ ਸੈਂਟਰਾਂ ਦੇ ਵਰਕਰਾਂ ਨੂੰ ਦਵਾਈ ਵਿਤਰਣ ਦੇ ਪਹਿਲੇ 6 ਹਫ਼ਤਿਆਂ ਦੇ ਅੰਦਰ ਅੰਦਰ ਉਕਤ ਵੈਕਸੀਨ ਦੇ ਦਿੱਤੀ ਜਾਵੇਗੀ ਪਰੰਤੂ ਜ਼ਮੀਨੀ ਹਕੀਕਤਾਂ ਕੁੱਝ ਹੋਰ ਹੀ ਦਰਸਾ ਰਹੀਆਂ ਹਨ ਜੋ ਕਿ ਬਹੁਤ ਜ਼ਿਆਦਾ ਖ਼ਤਰਨਾਕ ਹੋ ਸਕਦਾ ਹੈ।

Install Punjabi Akhbar App

Install
×