ਅਪੰਗਤਾ ਦੀਆਂ ਸੇਵਾਵਾਂ ਵਿੱਚ ਲੱਗੇ ਅਦਾਰਿਆਂ ਵਿੱਚ ਕਰੋਨਾ ਵੈਕਸੀਨ ਦਾ ਹਾਲੇ ਵੀ ਇੰਤਜ਼ਾਰ -ਪ੍ਰਧਾਨ ਮੰਤਰੀ ਕੋਲ ਲਗਾਈ ਗੁਹਾਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਰੀਰਕ ਅਪੰਗਤਾ ਝੇਲ ਰਹੇ ਵਿਅਕਤੀ ਜੋ ਕਿ ਅਪੰਗਤਾ ਦੀਆਂ ਸੇਵਾਵਾਂ ਵਿੱਚ ਲੱਗੇ ਕੇਅਰ ਹੋਮਾਂ ਵਿੱਚ ਰਹਿੰਦੇ ਹਨ, ਉਨ੍ਹਾਂ ਨੇ ਅਤੇ ਕੇਅਰ ਹੋਮਾਂ ਦੀ ਦੇਖਭਾਲ ਆਦਿ ਕਰਨ ਵਾਲੇ ਕੇਅਰਰਾਂ ਨੇ ਮਿਲ ਕੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਕੋਲ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਅਦਾਰੇ ਭਾਵੇਂ ਪਹਿਲ ਦੇ ਆਧਾਰ ਉਪਰ ਟੀਕਾਕਰਣ ਵਿੱਚ ਸ਼ਾਮਿਲ ਹੋਣ ਵਾਲੀ ਕਤਾਰ ਦਾ ਹਿੱਸਾ ਹਨ, ਪਰੰਤੂ ਉਨ੍ਹਾਂ ਨੂੰ ਹਾਲੇ ਤੱਕ ਕਰੋਨਾ ਦੀ ਪਹਿਲੀ ਖੁਰਾਕ ਵੀ ਨਹੀਂ ਮਿਲੀ ਅਤੇ ਉਹ ਮਾਯੂਸੀ ਦੇ ਨਾਲ ਨਾਲ ਭਾਰੀ ਜੋਖਮ ਵੀ ਝੇਲ ਰਹੇ ਹਨ।
ਨੈਸ਼ਨਲ ਡਿਸਅਬਿਲੀਟੀ ਸੇਵਾਵਾਂ ਦੇ ਮੁਖੀ ਡੇਵਿਡ ਮੂਡੀ ਨੇ ਕਿਹਾ ਕਿ ਉਕਤ ਅਦਾਰੇ ਬੜੀ ਰੀਝ ਨਾਲ ਪ੍ਰਧਾਨ ਮੰਤਰੀ ਵੱਲ ਦੇਖ ਰਹੇ ਹਨ ਅਤੇ ਕਰੋਨਾ ਵੈਕਸੀਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਸਰਕਾਰ ਦਾ ਪਲਾਨ ਸੀ ਕਿ ਜੋਖਮ ਭਰੇ ਖੇਤਰਾਂ ਆਦਿ ਵਿੱਚ ਕਰੋਨਾ ਵੈਕਸੀਨ ਪਹਿਲ ਦੇ ਆਧਾਰ ਤੇ ਪਹੁੰਚਾਈ ਜਾਵੇਗੀ ਪਰੰਤੂ ਹਾਲੇ ਤੱਕ ਉਕਤ ਖੇਤਰਾਂ ਵਿਚ ਰਹਿਣ ਵਾਲੇ ਮਰੀਜ਼ ਕਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਨੂੰ ਹੀ ਤਰਸ ਰਹੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਆਪਣੀ ਪਹਿਲੀ ਮੀਟਿੰਗ (ਕਰੋਨਾ ਵਾਲੇ ਸੰਦਰਭ ਵਿੱਚ ਹੋਣ ਵਾਲੀਆਂ ਹਫਤੇ ਵਿੱਚ ਦੋ ਮੀਟਿੰਗਾਂ) ਕਰਨ ਜਾ ਰਹੇ ਹਨ ਤਾਂ ਅਜਿਹੇ ਅਦਾਰਿਆਂ ਨਾਲ ਸਬੰਧਤ ਹਰ ਕਿਸੇ ਨੂੰ ਚਾਹੀਦਾ ਹੈ ਕਿ ਉਹ ਰਾਜ ਦੇ ਪ੍ਰੀਮੀਅਰ ਅਤੇ ਸਬੰਧਤ ਅਧਿਕਾਰੀਆਂ ਨੂੰ ਗੁਹਾਰ ਲਗਾਏ ਤਾਂ ਜੋ ਉਹ ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਕੋਲੋਂ ਉਕਤ ਖੇਤਰਾਂ ਨੂੰ ਅਣਗੌਲ਼ਿਆਂ ਕਰਨ ਦੀ ਵਜਹ ਪੁੱਛ ਸਕਣ ਅਤੇ ਪ੍ਰਧਾਨ ਮੰਤਰੀ ਇਹ ਵੀ ਸਪੱਸ਼ਟ ਕਰਨ ਕਿ ਆਖਿਰ ਅਜਿਹੇ ਖੇਤਰ ਜੋ ਕਿ ਪਹਿਲ ਦੇ ਆਧਾਰ ਤੇ ਰੱਖੇ ਗਏ ਹਨ, ਨੂੰ ਵੈਕਸੀਨ ਕਦੋਂ ਮਿਲੇਗੀ….?

Install Punjabi Akhbar App

Install
×