ਗੁਰਦੁਆਰਾ ਸਾਹਿਬ ਦੇ ਨਾਲ ਬਣੇ ਗੰਦੇ ਪਾਣੀ ਵਾਲੇ ਛੱਪੜ ਦਾ ਬਾਲੀ ਵਾਰਿਸ ਕੌਣ?

Exif_JPEG_420

ਅਕਾਲੀ-ਭਾਜਪਾ ਗੱਠਜੋੜ ਵਾਲੀ ਪਾਰਟੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰਤ ਨੂੰ ਸਵੱਛ ਭਾਰਤ ਮੁਹਿੰਮ ਦੀ ਕਸਬਾ ਮਹਿਲ ਕਲਾਂ ਵਿੱਚ ਫੂਕ ਨਿਕਲ ਕੇ ਰਹਿ ਗਈ ਹੈ। ਜਿਸ ਦੀ ਤਾਜ਼ਾ ਮਿਸਾਲ ਕਸਬਾ ਮਹਿਲ ਕਲਾਂ  ਦੇ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਛੇਵੀਂ ਦੇ ਬਿਲਕੁਲ ਨਾਲ ਬਣੇ  ਗੰਦੇ ਪਾਣੀ ਵਾਲੇ ਛੱਪੜ ਤੋਂ ਮਿਲਦੀ ਹੈ। ਜਿਸ ਵਿੱਚ  ਹਰ ਸਮੇਂ ਭੈੜੀ ਬਦਬੂ ਮਾਰਨ  ਕਰਕੇ ਕਿਸੇ ਸਮੇਂ ਵੀ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਇਸ ਛੱਪੜ ਦਾ ਨਿਕਾਸ ਪੰਚਾਇਤ ਵੱਲੋਂ ਇੱਕ ਆਰਜ਼ੀ ਟਿਊਬਵੈਲ ਮੋਟਰ ਰੱਖ ਕੇ ਕੱਢਿਆ ਜਾ ਰਿਹਾ ਹੈ ਤੇ ਗੰਦਗੀ ਗੁਰਦੁਆਰਾ ਸਾਹਿਬ ਅਤੇ ਕਸਬੇ ਵਿੱਚ ਆਉਣ ਜਾਣ ਵਾਲੇ ਰਾਹਗੀਰਾਂ ਤੇ ਸੰਗਤਾਂ ਦਾ ਸਵਾਗਤ ਕਰਦੀ ਹੈ। ਇਸ ਛੱਪੜ ਦੇ ਨਜ਼ਦੀਕ ਜਿਥੇ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਸਸੋਬਿਤ ਹੈ ਉਥੇ ਕਈ ਰਹਾਇਸ਼ੀ ਘਰ,ਖੇਤੀ ਬਾੜੀ ਦਫ਼ਤਰ,ਟੈਲੀਫੋਨ ਦਫ਼ਤਰ ਅਤੇ ਸਰਕਾਰੀ ਹਾਈ ਸਕੂਲ ਅਤੇ ਪੁਲਸ ਥਾਣੇ ਨੂੰ ਜਾਣ ਵਾਲਾ ਇੱਕ ਅਹਿਮ ਰਸਤਾ ਹੈ। ਪਰ ਉਕਤ ਛੱਪੜ ਦੀ ਗੰਦਗੀ ਵੱਲ ਪੰਚਾਇਤ ਤੇ ਕਿਸੇ ਵੀ ਪਾਰਟੀ ਦੇ ਲੀਡਰ ਦਾ ਕੋਈ  ਧਿਆਨ ਨਹੀ ਹੈ । ਸਿਰਫ਼ ਫੋਕੀ ਸ਼ੋਹਰਤ ਹਾਸਲ ਕਰਨ ਤੱਕ ਹੀ ਸੀਮਿਤ ਰਹਿੰਦੇ ਹਨ।

ਜਿਕਰਯੋਗ ਹੈ ਕਿ ਕੁਝ ਸਾਲ ਪਹਿਲਾ ਉਕਤ ਛੱਪੜ ਵਿੱਚ ਇੱਕ ਨਬਾਲਗ ਬੱਚੇ ਦੀ ਡੁੱਬਣ ਨਾਲ ਮੌਤ ਵੀ ਹੋ ਚੁੱਕੀ ਹੈ ਅਤੇ ਗੁਰਦੁਆਰਾ ਸਾਹਿਬ ਵਿੱਚ ਜਿਥੇ ਖੁਸੀ ਤੇ ਗਮੀ ਦੇ ਪ੍ਰੋਗਰਾਮ ਕੀਤੇ ਜਾਦੇ ਹਨ ਉਥੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਆਪਣੀਆਂ ਮੀਟਿੰਗਾਂ ਆਦਿ ਵੀ ਕਰਦੇ ਰਹਿੰਦੇ ਸਨ,  ਪਰ ਅੱਜ ਤੱਕ ਕਿਸੇ ਵੀ ਲੀਡਰ ਨੇ ਉਕਤ ਗੰਦਗੀ ਵੱਲ ਕੋਈ ਧਿਆਨ ਦੇਣ ਦੀ ਜਰੂਰਤ ਨਹੀ ਸਮਝੀ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਛੱਪੜ ਦੇ ਨਜ਼ਦੀਕ ਬਣੇ ਰਹਾਇਸ਼ੀ ਘਰਾਂ ਦੇ ਵਸਨੀਕਾਂ ਨੇ ਕਿਹਾ ਕਿ ਇਸ ਛੱਪੜ ਵਿੱਚੋਂ ਹਰ ਸਮੇਂ ਭੈੜੀ ਬਦਬੂ ਮਾਰਨ ਕਰਕੇ ਸਾਨੂੰ ਖਾਣਾ ਪੀਣਾ ਵੀ ਦੁੱਭਰ ਹੋਇਆਂ ਪਿਆ ਹੈ ਅਤੇ ਸਾਡੇ ਬੱਚਿਆਂ ਨੂੰ ਭੈੜੀਆਂ ਬਿਮਾਰੀਆਂ ਲੱਗਣ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ। ਪਰ ਸਿਹਤ ਵਿਭਾਗ ਵੀ ਪਤਾ ਨਹੀ ਕਿਹੜੀ ਕੁੰਭਕਰਨੀ ਨੀਦ ਸੁੱਤਾ ਪਿਆ ਹੈ।

ਪਿੰਡ ਦੇ ਲੋਕਾਂ ਦੀ ਮੰਗ ਹੈ ਕਿ ਗੰਦੇ ਪਾਣੀ ਵਾਲੇ ਛੱਪੜ ਦੀ ਜਲਦ ਸਫਾਈ ਕਰਵਾ ਕੇ ਗੰਦੇ ਪਾਣੀ ਦੇ ਨਿਕਾਸ ਦਾ ਯੋਗ ਪ੍ਰਬੰਧ ਕੀਤਾ ਜਾਵੇ।

(ਗੁਰਭਿੰਦਰ ਗੁਰੀ)

mworld8384@yahoo.com

One thought on “ਗੁਰਦੁਆਰਾ ਸਾਹਿਬ ਦੇ ਨਾਲ ਬਣੇ ਗੰਦੇ ਪਾਣੀ ਵਾਲੇ ਛੱਪੜ ਦਾ ਬਾਲੀ ਵਾਰਿਸ ਕੌਣ?

  1. ਛਪੜ ਚੰਗੇ ਹੁੰਦੇ ਆ ਜੇ ਸਾਫ ਰੱਖੇ ਜਾਣ , ਇਥੇ ਲੱਗਦਾ ਐੱਮ ਐੱਲ ਏ ਜਾਂ ਪੰਚਾਇਤ ਜ਼ੁੰਮੇਵਾਰ ਆ , ਕਿ ਜ਼ਮੀਨ ਗੁਰੁਦ੍ਵਾਰੇ ਦੀ ਆ

Comments are closed.

Install Punjabi Akhbar App

Install
×