ਫਿਲਮ ਦਾ ਮਾਸਟਰ ਮਾਂਈਡ ਜਿੰਦਾ ਸੁੱਖਾ ਜੋ ਕੀ 7 ਅਗਸਤ ਨੂੰ ਰਿਲੀਜ਼ ਹੋ ਰਹੀ ਹੈ ਪ੍ਰਤੀ ਲੋਕਾ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ । ਲੋਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਹਰੇ ਹਨ ਅਤੇ ਇਸ ਫਿਲਮ ਦੇ ਪ੍ਰਚਾਰ ਵਿੱਚ ਪੰਜਾਬੀ ਕਲਾਕਾਰ ਦਿਲਜੀਤ ਦੁਸਾਂਝ ਅਤੇ ਹਰਭਜਨ ਮਾਨ ਨੇ ਵੀ ਆਪਣਾ ਸਹਿਯੋਗ ਦਿੱਤਾ ਹੈ । ਦਿਲਜੀਤ ਦੁਸਾਂਝ ਨੇ ਆਪਣੇ ਫੇਸਬੁੱਕ ਪੇਜ਼ ਅਤੇ ਹਰਭਜਨ ਮਾਨ ਨੇ ਟਵਿਟਰ ਰਾਹੀ ਇਸ ਫਿਲਮ ਦਾ ਪ੍ਰਚਾਰ ਕੀਤਾ ।ਇਹਨਾ ਪੰਜਾਬੀ ਕਲਾਕਾਰਾ ਦੇ ਸਹਿਯੋਗ ਨਾਲ ਫਿਲਮ ਟੀਮ ਨੂੰ ਬਹੁਤ ਹੌਸਲਾ ਮਿਲਿਆ ਹੈ ਅਤੇ ਟੀਮ ਨੂੰ ਆਸ ਹੈ ਕਿ ਹੋਰ ਵੀ ਕਲਾਕਾਰ ਇਸ ਫਿਲਮ ਦੇ ਪ੍ਰਚਾਰ ਵਿੱਚ ਸਹਿਯੋਗ ਕਰਨਗੇ ਤਾਂ ਕਿ ਸਿੱਖ ਇਤਿਹਾਸ ਅਤੇ ਇਹਨਾ ਮਹਾਨ ਸ਼ਹੀਦਾਂ ਤੇ ਬਣੀ ਫਿਲਮ ਨੂੰ ਉਤਸ਼ਾਹ ਮਿਲ ਸਕੇ ਅਤੇ ਲੋਕ ਇਹਨਾ ਮਹਾਨ ਸ਼ਹੀਦਾਂ ਦੇ ਜੀਵਨ ਤੋਂ ਜਾਣੂ ਹੋ ਸਕਣ । ਜੀ. ਆਰ. ਸਿੰਘ ਬ੍ਰਦਰਜ਼ ਪ੍ਰੋਡਕਸ਼ਨ ਅਤੇ ਧਰਮ ਸੇਵਾ ਰਿਕਾਰਡਜ਼ ਵੱਲੋ ਇਹਨਾਂ ਦੋਨਾਂ ਕਲਾਕਾਰਾਂ ਦਾ ਤਹਿਦਿੱਲੋ ਧੰਨਵਾਦ ਕੀਤਾ ਗਿਆ ।