2 ਦਿਲਾਂ ਦੀ ਇਸ਼ਕ ਕਹਾਣੀ ਪਾਉਂਦੀ ਫ਼ਿਲਮ ਹੋਵੇਗੀ ‘ਦਿਲ ਦੀਆਂ ਗੱਲਾਂ’

42766918_2145547062156724_1349334658315190272_o

ਸੰਗੀਤਕ ਖੇਤਰ ‘ਚ ਮਾਡਲਿੰਗ ਅਤੇ ਨਿਰਦੇਸ਼ਨ ਰਾਹੀਂ ਵੱਡੇ ਨਾਂਅ ਵਜੋਂ ਉੱਭਰ ਕੇ ਸਾਹਮਣੇ ਆਇਆ ਪਰਮੀਸ਼ ਵਰਮਾ ਹੁਣ ਫ਼ਿਲਮੀ ਖੇਤਰ ‘ਚ ਵੀ ਚਰਚਾਵਾਂ ਹੈ। ਆਗਾਮੀ 3 ਮਈ ਨੂੰ ਸਪੀਡ ਰਿਕਾਰਡਜ਼, ਪਿਟਾਰਾ ਟਾਕੀਜ਼ਅਤੇ ਓਮ ਜੀ ਗਰੁੱਪ  ਦੇ ਬੈਨਰ ਹੇਠ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ‘ਦਿਲ ਦੀਆਂ ਗੱਲਾਂ’ ‘ਚ ਪਰਮੀਸ਼ ਵਰਮਾ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

Article Wamiqa Gabbi (3)
‘ਹਾਈਐਂਡ ਯਾਰੀਆਂ’ ਦੀ ਵੱਡੀ ਸਫ਼ਲਤਾ ਤੋਂ ਬਾਅਦ ਨਿਰਮਾਤਾ ਤਿੱਕੜੀ ਦਿਨੇਸ਼ ਔਲਖ, ਸੰਦੀਪ ਬਾਂਸਲ ਅਤੇ ਮੁਨੀਸ਼ ਸਾਹਨੀ ਵਲੋਂ ਪ੍ਰੋਡਿਊਸ ਇਹ ਫ਼ਿਲਮ ਹੈ ਪਿਆਰ ਮੁਹੱਬਤ ਦੇ ਵਿਸ਼ਿਆਂ ਦੀ ਇੱਕ ਨਿਰੋਲ ਲਵ ਸਟੋਰੀਫ਼ਿਲਮ ਹੋਵੇਗੀ ਜੋ ਵਿਦੇਸ਼ ਪੜਾਈ ਕਰਨ ਗਏ ਪੰਜਾਬੀ ਮੁੰਡੇ ਦੀ ਕਹਾਣੀ ਅਧਾਰਤ ਹੈ।ਇਸ ਫ਼ਿਲਮ ਦਾ ਨਿਰਦੇਸ਼ਨ ਪਰਮੀਸ਼ ਵਰਮਾ ਤੇ ਉਦੇ ਪ੍ਰਤਾਪ ਸਿੰਘ ਨੇ ਸਾਂਝੇ ਤੌਰ ‘ਤੇ ਦਿੱਤਾ ਹੈ ਅਤੇ ਫ਼ਿਲਮ ਦੀ ਕਹਾਣੀ ਤੇ ਸਕਰੀਨਪਲੇਅ  ਵੀ ਇੰਨ੍ਹਾਂ ਨੇ ਹੀ ਨੇ ਲਿਖਿਆ ਹੈ।ਫ਼ਿਲਮ ਦੀ ਸੂਟਿੰਗ ਚੰਡੀਗੜ੍ਹ  ਤੇ ਲੰਡਨ ਵਿਖੇ ਕੀਤੀ ਗਈ ਹੈ। ਪਰਮੀਸ਼ ਵਰਮਾ, ਵਾਮਿਕਾ ਗੱਬੀ, ਗੌਰਵ ਕੱਕੜ ਅਤੇ ਬਨਿੰਦਰ ਬਨੀ ਆਦਿ ਕਲਾਕਾਰ ਇਸ ਫ਼ਿਲਮ ਵਿੱਚ ਅਹਿਮ ਕਿਰਦਾਰ ਨਿਭਾਉਣਗੇ।

(ਗੁਰਨੈਬ ਸਿੰਘ ਗੀਗਾਮਾਜਰਾ )

gurnaibgigamajra88@gmail.com

Install Punjabi Akhbar App

Install
×