ਨਿਊ ਸਾਊਥ ਵੈਲਜ਼ ਅੰਦਰ ਡਿਜ਼ਿਟਲ ਡ੍ਰਾਇਵਿੰਗ ਲਾਇਸੰਸ ਨੇ ਛੋਹਿਆ 2 ਮਿਲਅਨ ਦਾ ਆਂਕੜਾ

ਨਿਊ ਸਾਊਥ ਵੈਲਜ਼ ਵੱਲੋਂ ਬੀਤੇ ਸਾਲ ਚਾਲੂ ਕੀਤਾ ਗਿਆ ਡਿਜ਼ਿਟਲ ਡ੍ਰਾਇਵਿੰਗ ਲਾਇਸੰਸ (ਡੀ.ਡੀ.ਐਲ.) ਦਾ ਸਿਲਸਿਲਾ ਇਸ ਕਦਰ ਹਰਮਨ ਪਿਆਰਾ ਹੋ ਰਿਹਾ ਹੈ ਕਿ ਮਹਿਜ਼ ਇੱਕ ਸਾਲ ਅੰਦਰ ਹੀ ਇਸਨੇ 2 ਮਿਲੀਅਨ ਲਾਇਸੰਸ ਡਾਊਨਲੋਡ ਹੋ ਜਾਣ ਦਾ ਆਂਕੜਾ ਛੋਹ ਲਿਆ ਹੈ ਅਤੇ ਇਹ ਲਗਾਤਾਰ ਅੱਗੇ ਵੀ ਜਾਰੀ ਹੈ। ਗ੍ਰਾਹਕ ਸਬੰਧੀ ਸੇਵਾਵਾਂ ਦੇ ਮੰਰੀ ਵਿਕਟਰ ਡੋਮੀਨੈਲੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਡੀ.ਐਲ. ਸੁਰੱਖਿਅਤ ਮਾਧਿਅਮ ਹੈ ਅਤੇ ਇਸ ਦਾ ਇਸਤੇਮਾਲ ਸੜਕਾਂ ਉਪਰ ਹੋਣ ਵਾਲੀ ਚੈਕਿੰਗ ਦੌਰਾਨ ਦਿਖਾਉਣ ਲਈ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤਕਨਾਲੋਜੀ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ ਅਤੇ 95% ਲੋਕਾਂ ਨੇ ਇਸਨੂੰ ਥਮਜ਼ ਆਪ ਲਾਈਕ ਵੀ ਕੀਤਾ ਹੈ ਅਤੇ ਕਿਉਂਕਿ ਇਸ ਵੇਲੇ ਕਰੋਨਾ ਦੀ ਮਹਾਂਮਾਰੀ ਕਾਰਨ ਲੱਗੀਆਂ ਪਾਬੰਧੀਆਂ ਤੋਂ ਛੋਟ ਮਿਲਣ ਕਾਰਨ ਲੋਕਾਂ ਦੀ ਆਵਾਜਾਈ ਵੱਧ ਗਈ ਹੈ ਅਤੇ ਇਸ ਵਾਸਤੇ ਇਹ ਲਾਇਸੰਸ ਹੋਰ ਵੀ ਮਹੱਤਵਪੂਰਨ ਭੂਮਿਕਾ ਅਦਾ ਕਰ ਰਿਹਾ ਹੈ। ਗ੍ਰਾਹਕਾਂ ਨੇ ਹੁਣ ਤੱਕ ਇਸ ਦੇ ਇਸਤੇਮਾਲ ਨਾਲ ਜਿੱਥੇ ਕਿਤੇ ਵੀ ਪ੍ਰਵੇਸ਼ ਕੀਤਾ ਹੈ ਉਸ ਦਾ ਆਂਕੜਾ ਹੁਣ 562,000 ਤੱਕ ਪਹੁੰਚ ਚੁਕਾ ਹੈ। ਸਤੰਬਰ ਦੇ ਮਹੀਨੇ ਵਿੱਚ ਨਿਊ ਸਾਊਥ ਵੈਲਜ਼ ਸਰਕਾਰ ਨੇ ਇਕ ਪ੍ਰਸਤਾਵ ਪਾਸ ਕਰਕੇ ਅਜਿਹੇ ਲਾਇਸੰਸ ਨੂੰ ਹੋਰ ਪ੍ਰਵਾਨਗੀ ਦੇ ਦਿੱਤੀ ਸੀ ਅਤੇ ਖੁਸ਼ੀ ਦੀ ਗੱਲ ਇਹ ਹੈ ਕਿ ਹੁਣ ਇਹ ਆਸਟ੍ਰੇਲੀਆ ਦੀਆਂ ਸਾਰੀਆਂ ਸਟੇਟਾਂ ਅਤੇ ਯੂ.ਟੀ. ਵਿੱਚ ਵੀ ਪ੍ਰਵਾਨਿਤ ਹੋ ਚੁਕਾ ਹੈ ਅਤੇ ਹਰ ਪਾਸੇ ਦੀ ਪੁਲਿਸ ਨੇ ਇਸ ਦੀ ਮੌਜੂਦਗੀ ਨੂੰ ਖਿੜ੍ਹੇ ਮੱਥੇ ਸਵੀਕਾਰਿਅ ਹੈ। ਇਸ ਨੂੰ ਪ੍ਰਾਪਤ ਕਰਨ ਵਾਸਤੇ MyServiceNSW Account (www.service.nsw.gov.au) ਉਪਰ ਆਪਣਾ ਅਕਾਊਂਟ ਖੋਲ੍ਹਣਾ ਪੈਂਦਾ ਹੈ ਅਤੇ ਜਲਦੀ ਆਉ ਅਤੇ ਜਲਦੀ ਪਾਉ ਵਾਲਾ ਨਿਯਮ ਲਾਗੂ ਹੈ। ਲਾਈਸੰਸ ਧਾਰਕਾਂ ਨੂੰ ਤਾਕੀਦ ਕੀਤੀ ਜਾਂਦੀ ਹੈ ਕਿ ਜਦੋਂ ਵੀ ਉਹ ਦੂਸਰੇ ਪ੍ਰਦੇਸ਼ਾਂ ਵਿੱਚ ਜਾਣ ਤਾਂ ਆਪਣਾ ਅਸਲ ਲਾਈਸੰਸ (ਪਲਾਸਟਿਕ ਵਾਲਾ) ਜ਼ਰੂਰ ਆਪਣੇ ਨਾਲ ਰੱਖਣ।

Install Punjabi Akhbar App

Install
×