ਪੁਲਿਸ-ਪੁਲਸ ਦਾ ਫਰਕ

Punjab Police Cartoon- Gursharanjit Singh Shinh

ਨਵੇਂ ਸਾਲ ਤੇ ਸਾਰਿਆਂ ਨੂੰ ਹੀ ਚਾਅ ਹੁੰਦਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਮਨਾਇਆ ਜਾਵੇ।ਓਵੇ ਹੀ ਮੈਂ ਵੀ ਸੋਚਿਆ ਇਸ ਵਾਰ ਘਰ ਦੀ ਕੋਈ ਸਜਾਵਟ ਕੀਤੀ ਜਾਵੇ। ਮੇਂ ਸਸਤੀ ਜਿਹੀ ਦੁਕਾਨ ਤੋਂ ਦੋ ਡਾਲਰ ਦੇ ਪਜਾਹ ਗ਼ੁਬਾਰੇ ਦੋ ਡਾਲਰ ਦਾ ਗ਼ੁਬਾਰੇ ਵਿੱਚ ਹਵਾ ਭਰਨ ਲਾਈ ਪੰਪ ਤੇ ਦੋ ਡਾਲਰ ਦੀਆ ਲੜੀਆਂ ਲੈ ਆਇਆ। ਮੇਂ ਸੋਚਿਆ ਕਿ ਅਗਲੇ ਦਿਨ ਹਵਾ ਭਰ ਭਰ ਚੇਪੀਆ ਲਾ ਲਾ ਕਿ ਚਿਪਕਾ ਦੇਵਾਂਗਾ।ਕਿਉਂਕਿ ਰਾਤ ਕਾਫ਼ੀ ਹੋ ਗਈ ਸੀ.ਇਹ ਸੋਚਦਾ ਸੋਚਦਾ ਸੋਂ ਗਿਆ। ਚਲੋ ਜੀ ਸਾਰੇ ਗੁਬੱਰੇ ਤੁੰਨ ਤੁੰਨ ਕੇ ਹਵਾ ਭਰ ਕੇ ਪਤਾ ਨਈਂ ਕਿਹੜੇ ਵੇਲੇ ਲਾ ਦਿੱਤੇ ਕੰਧਾ ਅਤੇ ਛੱਤਾ ਨਾਲ। ਹਵਾ ਇੰਨੀ ਜਿਆਦਾ ਭਰੀ ਗਈ ਕੇ ਗ਼ੁਬਾਰੇ ਫੱਟਣ ਨੂੰ ਆ ਗਏ ਤੇ ਗ਼ੁਬਾਰੇ ਵੀ ਸਾਈਜ਼ ਵਿਚ ਕੁਝ ਜਿਆਦਾ ਹੀ ਵੱਡੇ ਸਨ। ਇਕ ਦੋ ਤਾਂ ਹਵਾ ਭਰਨ ਵੇਲੇ ਹੀ ਪਟਾਕਾ ਮਾਰ ਗਏ।ਤੇ ਪਟਾਕਾ ਵੀ ਇੰਨਾ ਉਚੀ ਕੇ ਡਰ ਨਾਲ ਇਕ ਵਾਰ ਤਾਂ ਬੁੜ੍ਹਕ ਜੇ ਗਿਆ। ਥੋੜ੍ਹੇ ਜਿਹੇ ਟਾਈਮ ਪਿਛੋਂ ਇਕ ਹੋਰ ਗ਼ੁਬਾਰੇ ਨੇ ਪਟਾਕਾ ਮਾਰਿਆ ਤਾ ਮੇਂ ਡਰ ਨਾਲ਼ ਬਹੂਤ ਜੋਰ ਦੀ ਤਰਿਪਕਿਆ। ਇਕ ਡਰ ਜਿਹਾ ਲੱਗਣ ਲੱਗ ਪਿਆ ਗ਼ੁਬਾਰੇ ਦੇ ਫਟਣ ਦਾ ।ਕੋਈ ਵੀ ਗ਼ੁਬਾਰਾ ਕਿਸੇ ਵੇਲੇ ਵੀ ਫੱਟ ਕੇ ਡਰਾ ਦਿੰਦਾ। ਮੇਂ ਬਾਥਰੂਮ ਵਿਚ ਨਹਾਉਣ ਲਈ ਗਿਆ ਤਾਂ ਇਕ ਗ਼ੁਬਾਰੇ ਨੇ ਹੋਰ ਪਟਾਕਾ ਮਾਰ ਦਿੱਤਾ। ਜਿੰਵੇ ਕਿਸੇ ਨੇ ਹਵਾਈ ਫਾਇਰ ਕੀਤਾ ਹੋਵੇ ਤੇ ਮੇਂ ਤਿਲਕ ਕੇ ਸੱਟ ਖਾ ਲੇਣੀ ਸੀ ।ਮੇਂ ਨਹਾ ਕੇ ਛੇਤੀ ਛੇਤੀ ਬਾਹਰ ਆਇਆ ਤੇ ਆਉਣ ਸਾਰ ਹੀ ਇਕ ਹੋਰ ਗ਼ੁਬਾਰੇ ਦੇ ਫਟਣ ਨਾਲ ਮੇਂ ਫੇਰ ਤਰਿਪਕ ਗਿਆ।ਘਰ ਦੀ ਹਰ ਕੰਧ ਅਤੇ ਛੱਤ ਤੇ ਲਟਕ ਰਹੇ ਗ਼ੁਬਾਰੇ ਸੋਹਣੇ ਤਾ ਲਗਦੇ ਸੀ ਪਰ ਗੁਬਾਰਿਆ ਦਾ ਫਟਣਾ ਇਕ ਦਮ ਡਰਾ ਵੀ ਦਿੰਦਾ ਸੀ.ਇੰਜ ਲੱਗਣ ਲੱਗ ਪਿਆ ਜਿਵੇਂ ਮੇਂ ਆਪ ਹੀ ਘਰ ਬੰਬ ਲਟਕਾ ਲਏ ਹੋਣ। ਫੇਰ ਜਿਵੇਂ ਰਾਤ ਨੂੰ ਸੋਣ ਲੱਗੇ ਅਜੇ ਅੱਖ ਲੱਗੀ ਹੀ ਹੋਵੇ ਤੇ ਫੇਰ ਇਕ ਹੋਰ ਪਟਾਕਾ ਜਿਹਾ ਪਿਆ ਤੇ ਮੇਂ ਬੈੱਡ ਤੋਂ ਦੋ ਫੁੱਟ ਉੱਚਾ ਬੁੜ੍ਹਕਿਆ।ਫੇਰ ਸੌਣ ਦੀ ਕੋਸਿਸ ਕੀਤੀ ਹੀ ਸੀ ਕੇ ਦਰਵਾਜਾ ਖੜਕ ਪਿਆ।ਮੇਰੇ ਪੁੱਛਣ ਤੇ ਅਸੀਂ ਪੁਲਸ ਹਾਂ ਮੇਂ ਦਰਵਾਜਾ ਖੋਲ੍ਹਿਆ ਤਾ ਉਨ੍ਹਾਂ ਨੇ ਮੇਰੇ ਵੱਲ ਪਿਸਤੌਲ ਤਾਣ ਕੇ ਹੱਥ ਖੜ੍ਹੇ ਕਰਕੇ ਗੋਡਿਆ ਭਾਰ ਬੈਠਣ ਨੂੰ ਕਿਹਾ। ਘਰਵਾਲੀ ਦੀ ਆਵਾਜ ਆਈ ਕੇ ਕੀ ਪੀ ਟੀ ਜਿਹੀ ਕਰ ਰਹੇ ਹੋ ਤਾ ਮੇਂ ਕਿਹਾ ਮਾਮੇ ਕਰਵਾ ਰਹੇ ਨੇ ਪੀ ਟੀ.ਇੰਨੇ ਨੂੰ ਪੁਲਸ ਘਰ ਦਾਖ਼ਲ ਹੋ ਗਈ ਤੇ ਗੇੜੇ ਜਿਹੇ ਕੱਡ ਕੇ ਕਹਿੰਦੇ ਕਿਥੇ ਹੈ ਗੰਨ।ਮੇਂ ਕਿਹਾ ਸਰ ਕਿਹੜੀ ਗੰਨ ਤੇ ਕਿਸਨੇ ਕਿਹਾ ਮੇਰੇ ਘਰ ਗੰਨ ਹੈ। ਉਨ੍ਹਾਂ ਕਿਹਾ ਕੇ ਸਾਨੂੰ ਤੁਹਾਡੇ ਕਿਸੇ ਗਵਾਂਢੀ ਨੇ ਫੋਨ ਕੀਤਾ ਹੈ ਕੇ ਇਸ ਘਰ ਵਿਚੋਂ ਫਾਇਰ ਹੋ ਰਹੇ ਨੇ। ਇੰਨੇ ਨੂੰ ਦੋ ਗ਼ੁਬਾਰੇ ਇਕੱਠੇ ਹੀ ਫੱਟ ਗਏ ਜਿਸ ਨਾਲ ਮੇਂ ਗੋਡਿਆ ਭਾਰ ਬੈਠਾ ਹੀ ਡਰ ਗਿਆ ਤੇ ਨਾਲ ਹੀ ਪੁਲਸ ਵੀ ਡਰ ਨਾਲ ਤਰਿਪਕ ਗਈ।ਨਾਲ ਹੀ ਪੁਲਸ ਵਾਲੇ ਸਮਝ ਗਏ ਕੇ ਗਵਾਂਢੀਆਂ ਨੂੰ ਗ਼ੁਬਾਰਿਆਂ ਦੀ ਥਾ ਗੰਨ ਦਾ ਭੁਲੇਖਾ ਪੈ ਗਿਆ ਹੋਣਾ। ਮੇਂ ਪੁਲਸ ਨੂੰ ਖੜ੍ਹੇ ਹੋਣ ਲਈ ਪੁਛਿਆ ਤਾ ਉਹ ਆਪਣੇ ਪਿਸਤੋਲ ਲੱਕ ਨਾਲ ਟੰਗ ਕੇ ਸੌਰੀ ਫ਼ੀਲ ਜਿਹੀ ਕਰਕੇ ਕਹਿਦੇ ,ਕਿਓਂ ਨਹੀਂ।ਕਹਿੰਦੇ ਮਾਫ਼ ਕਰਨਾ ਤੁਹਾਨੂੰ ਡਿਸਟਰਬ ਕੀਤਾ। ਅਜ਼ੇ ਉਹ ਦਰਵਾਜ਼ੇ ਵਿੱਚ ਹੀ ਖੜ੍ਹੇ ਸਨ ਕੇ ਮੇਰੀ ਅੱਖ ਖੁੱਲ੍ਹ ਗਈ। ਮੇਂ ਘਰਵਾਲੀ ਨੂੰ ਦੱਸਿਆ ਕਿਵੇਂ ਸੁਪਨੇ ਵਿਚ ਆਸਟ੍ਰੇਲੀਆ ਪੁਲਸ ਆਈ ਸੀ ਮਾਫ਼ੀਆ ਮੰਗ ਕੇ ਮੁੜ ਗਈ ਜੇ ਕਿਤੇ ਭਾਰਤ ਹੁੰਦਾ ਤਾ ਪੁਲਸ ਨੇ ਕਹਿਣਾ ਸੀ ਅੱਧੀ ਰਾਤ ਨੂੰ ਚੱਲ ਕੇ ਆਏ ਹਾਂ ਕੋਈ ਚਾਅ ਪਾਣੀ ਕਰੋ। ਬੱਸ ਚਾਅ ਪਾਣੀ ਤਾਂ ਬਦਨਾਮ ਕੀਤਾ ਹੋਇਆ ਉਨ੍ਹਾਂ ਦਾ ਇਸ਼ਾਰਾ ਕਿਸ ਚੀਜ ਵੱਲ ਹੁੰਦਾ ਹੈ ਉਹ ਸਾਰੇ ਹੀ ਜਾਣਦੈਂ ਹਨ।

One thought on “ਪੁਲਿਸ-ਪੁਲਸ ਦਾ ਫਰਕ

  1. In your artical You have shown police all sikhs. Impossible they are not Indian not Australians. It seems Ur aim Is to tarnise the image of Sikhs. Try to ne good writer. It was only the Sikhs who Save the country. And Will do the dame . Dear dont make fun of their attire.

Comments are closed.

Install Punjabi Akhbar App

Install
×