ਅਰਜਨਟੀਨੀ ਫੁਟਬਾਲਰ ਡੀਗੋ ਮੈਰਾਡੋਨਾ ਦੀ 60 ਦੀ ਉਮਰ ਵਿੱਚ ਮੌਤ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਅਰਜਨਟੀਟੀ ਫੁਟਬਾਲ ਐਸੋਸਿਏਸ਼ਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਪਣਾ ਚੋਟੀ ਦਾ ਖਿਡਾਰੀ ਅਤੇ ਸਮੁੱਚੇ ਸੰਸਾਰ ਵਿੱਚ ਆਪਣੀ ਛਾਪ ਛੱਡਣ ਵਾਲਾ ਫੁਟਬਾਲਰ ਡੀਗੋ ਆਰਮਾਂਡੋ ਮੈਰਾਡੋਨਾ ਖੋਹ ਦਿੱਤਾ ਹੈ। ਡੀਗੋ ਮੈਰੀਡੋਨਾ, ਦੀ 60 ਸਾਲ ਦੀ ਉਮਰ ਭੋਗ ਕੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਅਰਜਨਟੀਨਾ ਦੀ ਮੈਕਸਿਕੋ ਵਿੱਚ 1986 ਦੀ ਵਰਲਡ ਕੱਪ ਦੀ ਜਿੱਤ ਦਾ ਸਿਹਰਾ ਮੈਰੀਡੋਨਾ ਉਪਰ ਹੀ ਸੀ। 1990 ਤੱਕ ਇਟਲੀ ਦੇ ਫਾਈਨਲ ਤੱਕ ਉਸ ਨੇ ਅਰਜਨਟੀਨਾ ਟੀਮ ਦੀ ਕਪਤਾਨੀ ਕੀਤੀ ਅਤੇ ਬਾਅਦ ਵਿੱਚ ਉਹ ਨਸ਼ਿਆਂ ਦੇ ਮਾਮਲਿਆਂ ਵਿੱਚ ਉਲਝ ਗਿਆ। 1994 ਦੇ ਵਰਲਡ ਕੱਪ ਦੌਰਾਨ ਅਮਰੀਕਾ ਵਿੱਚ ਉਸਨੂੰ ਨਸ਼ਿਆਂ ਦਾ ਆਦੀ ਕਰਾਰ ਦਿੱਤਾ ਗਿਆ ਅਤੇ ਇਸ ਤੋਂ ਪਹਿਲਾਂ ਵੀ 1991 ਵਿੱਚ ਉਸਨੂੰ ਕੋਕੇਨ (ਨਸ਼ਾ) ਲੈਣ ਕਾਰਨ ਫੁੱਟਬਾਲ ਖੇਡਣ ਤੋਂ ਬੈਨ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਉਹ ਸੈਵੀਲਾ, ਬੋਕਾ ਜੂਨੀਅਰ ਅਤੇ ਨੈਵਲਜ਼ ਓਲਡ ਬਾਇਜ਼ ਲਈ ਵੀ ਖੇਡਦਾ ਰਿਹਾ ਅਤੇ ਮੌਜੂਦਾ ਸਮੇਂ ਵਿੱਚ ਉਹ ਅਰਜਨਟੀਨਾ ਦੇ ਲਾ ਪੈਲਟਾ ਵਿਖੇ ਜਿਮਨੇਜ਼ੀਆ ਵਾਈ ਐਸਗਰੀਮਾ ਵਿਖੇ ਮੈਨੇਜਰ ਦੇ ਤੌਰ ਤੇ ਕੰਮ ਕਰ ਰਿਹਾ ਸੀ। 2008 ਤੋਂ 2010 ਤੱਕ ਉਹ ਅਰਜਨਟੀਨਾ ਦੀ ਕੌਮੀ ਟੀਮ ਦਾ ਕੋਚ ਵੀ ਰਿਹਾ ਸੀ ਅਤੇ ਫੇਰ ਉਹ ਮਿਡਲ-ਈਸਟ ਅਤੇ ਮੈਕਸਿਕੋ ਵਿੱਚ ਕੋਚਿੰਗ ਦਿੰਦਾ ਰਿਹਾ। ਅਸਲ ਵਿੱਚ ਨਸ਼ਿਆਂ ਅਤੇ ਸ਼ਰਾਬ ਨੇ ਉਸ ਦਾ ਜੀਵਨ ਬਰਬਾਦ ਕੀਤਾ ਅਤੇ ਉਸ ਦਾ ਸਰੀਰ ਗਾਲ ਕੇ ਰੱਖ ਦਿੱਤਾ। ਸੰਨ 2000 ਵਿੱਚ ਨਸ਼ਿਆਂ ਕਾਰਨ ਉਸਦਾ ਹਰਟ-ਫੇਲ੍ਹ ਵੀ ਹੋ ਗਿਆ ਸੀ ਅਤੇ ਉਹ ਮੌਤ ਦੇ ਕਿਨਾਰੇ ਤੋਂ ਹੀ ਵਾਪਿਸ ਮੁੜ੍ਹਿਆ ਮੰਨਿਆ ਜਾਂਦਾ ਸੀ। ਮੌਜੂਦਾ ਸਮੇਂ ਐਨੀਮੀਆ ਅਤੇ ਡੀਹਾਈਡ੍ਰੇਸ਼ਨ ਉਸਦੀ ਮੌਤ ਦਾ ਕਾਰਨ ਬਣੇ ਕਿਉਂਕਿ ਉਸਦੇ ਦਿਮਾਗ ਅੰਦਰ ਖ਼ੂਨ ਰਿਸਣ ਕਾਰਨ ਹਸਪਤਾਲ ਅੰਦਰੋਂ ਉਸਨੂੰ ਕੋਈ ਇਲਾਜ ਨਾ ਹੋਣ ਦੀ ਸੂਰਤ ਵਿੱਚ ਡਿਸਚਾਰਜ ਕਰ ਦਿੱਤਾ ਗਿਆ ਸੀ।

Install Punjabi Akhbar App

Install
×