ਬਾਬਾ ਜੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਨਾਮੀ ਸੇਵਾ ਸੁਸਾਇਟੀ ਵੱਲੋਂ ਸਰਕਾਰੀ ਹਸਪਤਾਲ ਭੁਲੱਥ ਵਿਖੇ ਫ੍ਰੀ ਡਾਇਲਸਿਸ ਹਸਪਤਾਲ ਖੁੱਲੇਗਾ

ਭੁਲੱਥ —ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਵੱਲੋ ਗੁਰੂ ਨਾਨਕ ਫਰੀ ਡਾਇਲਸਿਸ ਸੈਟਰ ਜਲਦ ਹੀ ਸਰਕਾਰੀ ਹਸਪਤਾਲ ਭੁਲੱਥ ਵਿੱਚ ਖੁੱਲਣ ਜਾ ਰਿਹਾ ਹੈ । ਇਸ ਸੁਸਾਇਟੀ ਵੱਲੋ ਲੋੜਵੰਦ-ਗਰੀਬ ਮਰੀਜ ਦੀ ਮੁਫਤ ਡਾਇਲਾਸਿਸ ਕਰਨ ਦਾ ਉਪਰਾਲਾ ਕੀਤਾ ਜਾਵੇਗਾ, ਜੋ ਕਿ ਬਹੁਤ ਪ੍ਰਸੰਸਾ ਲਾਇਕ ਹੈ।ਮਿਤੀ 27 ਨਵੰਬਰ 2020 ਦੁਪਹਿਰ 3 ਵਜੇ ਇਕ ਸਾਂਝੇ ਇਜਲਾਸ ਦੀ ਮੀਟਿੰਗ ਲਈ ਅਲਪਾਇਨ ਸਕੂਲ ਭੁਲੱਥ ਵਿਖੇ ਪਹੁੰਚਣ ਦੀ ਬੇਨਤੀ ਕੀਤੀ ਜਾਦੀ ਹੈ।ਇਹ ਉਤਮ ਕਾਰਜ ਨੂੰ ਸਫਲ ਬਣਾਉਣ ਲਈ ਭੁਲੱਥ ਨਿਵਾਸੀਆਂ ਨੇ ਸ: ਬਲਵਿੰਦਰ ਸਿੰਘ ਚੀਮਾ, ਸ: ਫਲਜਿੰਦਰ ਸਿੰਘ ਲਾਲੀਆ, ਡਾ. ਸ੍ਰੀ ਸੁਰਿੰਦਰ ਕੱਕੜ ਭੁਲੱਥ  ਅਤੇ ਹੋਰ ਸਹਿਯੋਗ ਦੇਣ ਵਾਲੇ ਵੀਰਾਂ ਦਾ ਦਿਲੋ ਬਹੁਤ ਹੀ ਧੰਨਵਾਦ ਕੀਤਾ ਹੈ।

Install Punjabi Akhbar App

Install
×