ਅਰਥ ਭਰਪੂਰ ਗੀਤ-ਇਕ ਸੁਨੇਹਾ ਸਮਾਜ ਲਈ

ਬਸਿਆਲਾ ਐਨ. ਆਰ. ਆਈ. ਵੈਲਫੇਅਰ ਸੁਸਾਇਟੀ ਵੱਲੋਂ ਗੀਤ ‘ਧੀਆਂ’ ਲਈ ਗਾਇਕ ਹਰਮਿੰਦਰ ਨੂਰਪੁਰੀ ਨੂੰ ਵਧਾਈ

ਖੁਸ਼ੀਆਂ ਦਾ ਸਿਰਨਾਵਾਂ ਬਣਦੀਆਂ ਧੀਆਂ ਨੂੰ ਸਮਰਪਿਤ ਹੈ ਇਹ ਗੀਤ

(ਆਕਲੈਂਡ, 25 ਮਾਰਚ, 2021):-ਅਜੋਕੇ ਦੌਰ ਦੇ ਵਿਚ ਪੰਜਾਬੀ ਸੰਗੀਤ ਉਦਯੋਗ ਮਨੋਰੰਜਨ ਦੇ ਨਾਂਅ ਨਾਲ ਜਾਣਿਆ ਜਾਣ ਲੱਗਾ ਹੈ ਗੀਤਾਂ ਦਾ ਮਿਆਰ, ਸਮਾਜਿਕ ਸੁਨੇਹੇ ਜਾਂ ਅਸਲ ਸਭਿਆਚਾਰ ਦੀ ਗੱਲ ਕਿਤੇ ਨਾ ਕਿਤੇ ਅਲੋਪ ਹੁੰਦੀ ਜਾ ਰਹੀ ਹੈ, ਪਰ ਫਿਰ ਵੀ ਕਈ ਅਜਿਹੇ ਸੁਹਿਰਦ ਗਾਇਕ ਹਨ ਜੋ ਇਸ ਦੌਰਾਨ ਸਮਾਨਅੰਤਰ ਪੇਸ਼ਕਾਰੀ ਕਰਕੇ ਕੋਈ ਨਾ ਕੋਈ ਸਾਰਥਿਕ ਸੁਨੇਹਾ ਦੇਣ ਦੀ ਕੋਸ਼ਿਸ ਕਰਦੇ ਹਨ। ਅਜਿਹੇ ਹੀ ਇਕ ਕਲਾਕਾਰ ਨੇ ਹਰਮਿੰਦਰ ਨੂਰਪੁਰੀ। ਦਸਮੇਸ਼ ਪਿਤਾ ਜੀ ਦੀ ਵਸਾਈ ਨਗਰੀ ਸ੍ਰੀ ਅਨੰਦਪੁਰ ਸਾਹਿਬ ਲਾਗੇ ਨੂਰਪੁਰ ਹਲਕੇ ਦੇ ਵਿਚ ਇਸ ਪੰਜਾਬੀ ਗਾਇਕ ਦਾ ਨਾਂਅ ਲੋਕ ਗੀਤ ‘ਕਰ ਕਿਰਪਾ’ ਕਰਕੇ ਜਾਣਦੇ ਹਨ ਕਿਉਂਕਿ ਹਰਵਿੰਦਰ ਓਹੜਪੁਰੀ ਦਾ ਉਹ ਲਿਖਿਆ ਗੀਤ ਹਰ ਪ੍ਰੋਗਰਾਮ ਦੀ ਸ਼ੁਰੂਆਤ ਹੋ ਨਿਬੜਦਾ ਹੈ। ਹੁਣ ਗਾਇਕ ਹਰਮਿੰਦਰ ਨੂਰਪੁਰੀ ਨੇ ਸਮਾਜਿਕ ਚੇਤਨਾ ਪ੍ਰਗਟਾਉਂਦਾ ਗੀਤ ‘ਧੀਆਂ’ ਬੀਤੇ ਦਿਨੀਂ ਰਿਲੀਜ਼ ਕੀਤਾ ਹੈ ਜਿਸ ਨੂੰ ਲਿਖਿਆ ਹੈ ਨਿਊਜ਼ੀਲੈਂਡ ਵਸਦੇ ਗੀਤਕਾਰ ਹਰਜਿੰਦਰ ਸਿੰਘ ਬਸਿਆਲਾ ਨੇ। ਇਸ ਗੀਤ ਬਾਰੇ  ‘ਬਸਿਆਲਾ ਐਨ. ਆਰ. ਆਈ. ਵੈਲਫੇਅਰ ਸੁਸਾਇਟੀ’ ਅਤੇ ਇਕ ਨੂਰ ਵੈਲਫੇਅਰ ਸੁਸਾਇਟੀ ਸੁੱਜੋਂ ਨੇ ਆਪਣਾ ਪ੍ਰਤੀਕਰਮ ਦਿੰਦਿਆ ਇਸ ਹੋਣਹਾਰ ਗਾਇਕ ਨੂੰ ਬਹੁਤ ਬਹੁਤ ਵਧਾਈ ਦਿੱਤੀ ਹੈ। ਮਾਸਟਰ ਗੁਰਚਰਨ ਸਿੰਘ ਬਸਿਆਲਾ, ਸ. ਮੁਖਤਿਆਰ ਸਿੰਘ, ਸ. ਗੁਰਜੀਤ ਸਿੰਘ, ਸ. ਜਸਪਾਲ ਸਿੰਘ ਗਿੱਦਾ ਸੁੱਜੋਂ ਅਤੇ ਐਨ. ਆਰ. ਆਈ. ਗਰੁੱਪ ਦੇ ਨਾਲ ਜੁੜੇ ਬਹੁਤ ਸਾਰੇ ਮੈਂਬਰਾਂ ਨੇ ਇਸ ਗਾਇਕ ਨੂੰ ਸਮਾਜਿਕ ਸੇਧ ਦੇਣ ਵਾਲੇ ਇਸ ਗੀਤ ਲਈ ਦਿਲੋਂ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਗੀਤਾਂ ਨੂੰ ਐਵਾਰਡਾਂ ਲਈ ਚੁਣਿਆ ਜਾਣਾ ਚਾਹੀਦਾ ਹੈ। ਇਹ ਸੰਸਥਾਵਾਂ ਜਿੱਥੇ ਹਰ ਸਾਲ ਧੀਆਂ ਦੀ ਲੋਹੜੀ ਮਨਾ ਕੇ ਭਰੂਣ ਹੱਤਿਆਵਾਂ ਰੋਕਣ ਦੇ ਵਿਚ ਆਪਣਾ ਯੋਗਦਾਨ ਪਾ ਰਹੀਆਂ ਹਨ ਉਥੇ ਇਸ ਗੀਤ ਦੇ ਨਾਲ ਅਜਿਹੀਆਂ ਸੰਸਥਾਵਾਂ ਨੂੰ ਹੋਰ ਬੱਲ ਮਿਲਦਾ ਹੈ। ਇਸ ਗੀਤ ਨੂੰ ਮੰਗਲਾ ਰਿਕਾਰਡਜ਼ ਕੰਪਨੀ ਵੱਲੋਂ ਰਿਲੀਜ਼ ਕੀਤਾ ਗਿਆ ਹੈ ਅਤੇ ਸੰਗੀਤ ਦਿੱਤਾ ਹੈ ਬੀਟ ਬ੍ਰਦਰਜ਼ ਅਤੇ ਦਵਿੰਦਰ ਸੁੱਜੋਂ ਹੋਰਾਂ ਨੇ। ਇਸ ਗੀਤ ਨੂੰ ਗੀਤਕਾਰ ਹਰਵਿੰਦਰ ਓਹੜਪੁਰੀ ਅਤੇ ਮੰਗਲਾ ਰਿਕਾਰਡਜ਼ ਨੇ ਪੇਸ਼ ਕੀਤਾ ਹੈ। ਇਸ ਗੀਤ ਦੀ ਵੀਡੀਓ ਦੇ ਵਿਚ ਪ੍ਰਸਿੱਧ ਫਿਲਮੀ ਕਲਾਕਾਰ ਸ. ਅੰਮਿ੍ਰਤਪਾਲ ਸਿੰਘ ਬਿੱਲਾ ਅਤੇ ਹੋਰ ਕਲਾਕਾਰਾਂ ਨੇ ਕੰਮ ਕੀਤਾ ਹੈ।

ਗਾਇਕ ਹਰਮਿੰਦਰ ਨੂਰਪੁਰੀ ਦੀ ਨਵੇਂ ਗੀਤ ‘ਧੀਆਂ’ ਦਾ ਪੋਸਟਰ

Install Punjabi Akhbar App

Install
×