ਦੁਬਈ ਤੋਂ ਆਏ ਨੌਜਵਾਨ ਦਾ ਕੋਰੋਨਾ ਕਵਿਡ-19 ਦਾ ਟੈੱਸਟ ਨਾ ਹੋਣ ਕਰ ਕੇ ਪਿੰਡ ‘ਚ ਖ਼ੌਫ਼ ਦਾ ਮਾਹੌਲ

ਧਾਰੀਵਾਲ, 21 ਮਾਰਚ – ਪਿਛਲੇ ਦਿਨੀਂ 13 ਮਾਰਚ ਨੂੰ ਦੁਬਈ ਤੋਂ ਆਏ ਧਾਰੀਵਾਲ ਦੇ ਇੱਕ ਦਵਿੰਦਰ ਕੁਮਾਰ ਨਾਮ ਦੇ ਨੌਜਵਾਨ ਦਾ ਕੋਰੋਨਾ ਵਾਇਰਸ ਦਾ ਕੋਈ ਵੀ ਟੈਸਟ ਨਾ ਹੋਣ ਕਰ ਕੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਸੀ। ਨੋਡਲ ਅਫ਼ਸਰ ਰਾਕੇਸ਼ ਵਿਲੀਅਮ ਦੀ ਅਗਵਾਈ ‘ਚ ਸਿਹਤ ਕਰਮਚਾਰੀਆਂ ਨੇ ਦੁਬਈ ਤੋਂ ਆਏ ਨੌਜਵਾਨ ਦੇ ਘਰ ਜਾ ਕੇ ਜਦੋਂ ਜਾਂਚ ਪੜਤਾਲ ਕੀਤੀ ਗਈ ਤਾਂ ਉਸ ਦੇ ਘਰ ਉਸ ਦੇ ਭਰਾ ਦਾ ਸ਼ਗਨ ਦਾ ਸਮਾਗਮ ਚੱਲ ਰਿਹਾ ਸੀ। ਸਿਹਤ ਵਿਭਾਗ ਦੀ ਟੀਮ ਵੱਲੋਂ ਪੁੱਛਗਿੱਛ ਦੌਰਾਨ ਸ਼ਗਨ ਸਮਾਗਮ ਚ ਹਫੜਾ-ਦਫੜੀ ਮੱਚ ਗਈ, ਜਿਸ ਉਪਰੰਤ ਘਰ ਵਾਲਿਆਂ ਨੇ ਤੁਰੰਤ ਨੌਜਵਾਨ ਨੂੰ ਕੋਰੋਨਾ ਵਾਇਰਸ ਦੇ ਟੈੱਸਟਾਂ ਲਈ ਹਸਪਤਾਲ ਪਹੁੰਚਾਇਆ।

ਧੰਨਵਾਦ ਸਹਿਤ (ਅਜੀਤ)