ਅਮਰੀਕਾ ਦੇ ਕੈਲੀਫੋਰਨੀਆ ਚ’ ਮਾਰੇ ਗਏ ਧਰਮਪੀ੍ਤ ਸਿੰਘ ਜੱਸੜ ਦਾ ਦੂਸਰਾ ਕਾਤਲ ਵੀ ਗਿਫਤਾਰ

FullSizeRender
(ਸਵਾਇੰਤ ਸਿੰਘ )

ਨਿਊਯਾਰਕ – ਕੈਲੀਫੋਰਨੀਆ ਸੂਬੇ ਦੇ ਟਾਕਲ ਬਾਕਸ ਨਾਂ ਦੇ ਗੈਸ ਸਟੇਸ਼ਨ ਸਿਟੀ ਮਡੇਰਾ ਵਿਖੇ ਲੁੱਟ ਖੋਹ ਦੌਰਾਨ ਨਵੰਬਰ ਮਹੀਨੇ ਦੀ 13 ਤਾਰੀਖ ਨੂੰ ਗੈਸ ਸਟੇਸ਼ਨ ਨਾਲ ਸਥਿਤ ਸਟੋਰ ਤੇ ਕੰਮ ਕਰ ਰਹੇ 21 ਸਾਲਾ ਨੋਜਵਾਨ ਧਰਮਪ੍ਰੀਤ ਸਿੰਘ ਜੱਸੜ ਵਾਸੀ ਪਿੰਡ  ਖੋਥੜਾ , ਨੇੜੇ ਫਗਵਾੜਾ ਨੂੰ ਮਾਰਨ ਵਾਲਾ ਦੂਸਰਾ ਦੋਸ਼ੀ ਜੋ ਫਰਿਜ਼ਨੋ ਦਾ ਨਿਵਾਸੀ ਅਤੇ ਪੰਜਾਬੀ ਨਿਕਲਿਆ ਹੈ ਜੋ ਕਾਤਲ ਪਹਿਲਾਂ ਫੜਿਆ ਗਿਆ ਸੀ ਜੋ ਜੇਲ ਚ’ ਨਜ਼ਰਬੰਦ ਹੈ ਉਸ ਕਾਤਲ ਦਾ ਚਚੇਰਾ ਭਰਾ ਹੈ।ਜਿਸ ਨੂੰ ਪੁਲਿਸ ਨੇ ਰੋਡ ਤੋਂ ਨਾਕਾਬੰਦੀ ਦੋਰਾਨ ਗਿਫਤਾਰ ਕੀਤਾ।ਜਿਸ ਨੂੰ ਅਦਾਲਤ ਚ’ ਪੇਸ ਕੀਤਾ ਗਿਆ ਜਿੱਥੇ ਅਦਾਲਤ ਨੇ ਉਸ ਨੂੰ ਜ਼ਮਾਨਤ ਵੀ ਨਹੀਂ ਦਿੱਤੀ ਅਤੇ ਉਹ ਜੇਲ ਚ’ ਨਜ਼ਰਬੰਦ ਹੈ। ਜਿਸ ਦਾ ਨਾਂ ਸਵਾਇੰਤ ਸਿੰਘ ਹੈ ਜੋ ਜੇਲ ਚ’ ਨਜ਼ਰਬੰਦ ਹੈ ਅਤੇ ਪਹਿਲੇ ਫੜੇ ਗਏ ਕਾਤਲ ਦਾ ਚਚੇਰੇ ਭਰਾ ਹੈ।

Install Punjabi Akhbar App

Install
×