ਜੰਮੂ ਕਸ਼ਮੀਰ ਚੋਣਾਂ ‘ਚ ਧਾਰਾ 370 ਮੁੱਖ ਮੁੱਦਾ

jammu

ਜੰਮੂ-ਕਸ਼ਮੀਰ ਚੋਣਾਂ ਦਾ ਮਾਹੌਲ ਜਿਵੇਂ ਜਿਵੇਂ ਗਰਮ ਹੋ ਰਿਹਾ ਹੈ ਤਿਵੇਂ ਤਿਵੇਂ ਧਾਰਾ 370 ਇਕ ਵਾਰ ਫਿਰ ਚੋਣਾਂ ਦਾ ਮੁੱਦਾ ਬਣ ਉੱਭਰ ਰਿਹਾ ਹੈ। ਭਾਰਤੀ ਜਨਤਾ ਪਾਰਟੀ ਇਸ ‘ਤੇ ਬਹਿਸ ਕਰਨਾ ਚਾਹੁੰਦੀ ਹੈ ਪਰ ਨੈਸ਼ਨਲ ਕਾਂਗਰਸ ਤੇ ਕਾਂਗਰਸ ਦੇ ਨੇਤਾ ਕਹਿੰਦੇ ਹਨ ਕਿ ਇਹ ਬਹਿਸ ਦਾ ਮੁੱਦਾ ਨਹੀਂ ।ਰਾਜ ‘ਚ 25 ਨਵੰਬਰ ਤੋਂ 20 ਦਸੰਬਰ ਤੱਕ 5 ਪੜਾਵਾਂ ‘ਚ ਚੋਣਾਂ ਹੋ ਰਹੀਆਂ ਹਨ ।ਭਾਜਪਾ ਸਾਰੀਆਂ 87 ਸੀਟਾਂ ‘ਤੇ ਇਕੱਲੀ ਚੋਣ ਲੜੇਗੀ। ਕਾਂਗਰਸ ਪਾਰਟੀ ਦੇ ਜੰਮੂ-ਕਸ਼ਮੀਰ ਦੇ ਪ੍ਰਧਾਨ ਸੈੱਫੂਦੀਨ ਸੋਜ ਕਹਿੰਦੇ ਹਨ ਕਿ 370 ਨਹੀਂ ਰੱਖਣਗੇ ਤਾਂ ਕਸ਼ਮੀਰ ਦਾ ਭਾਰਤ ਨਾਲ ਰਿਸ਼ਤਾ ਕੀ ਰਹੇਗਾ? ਭਾਜਪਾ ਇਸ ਨੂੰ ਮੁੱਦਾ ਬਣਾ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ।ਰਾਜ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟਵੀਟ ‘ਤੇ ਕਿਹਾ ਕਿ ਸੰਵਿਧਾਨ ਦੀ ਧਾਰਾ 370 ਹੀ ਰਾਜ ਨੂੰ ਭਾਰਤ ਨਾਲ ਜੋੜਦੀ ਹੈ ਤਾਂ ਇਸ ਨੂੰ ਹਟਾਉਣ ਦਾ ਸਵਾਲ ਹੀ ਨਹੀਂ ਉੱਠਦਾ ।ਇਹ ਧਾਰਾ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ। ਇਸ ਲਈ ਰਾਜ ਤੋਂ ਬਾਹਰ ਦੇ ਲੋਕ ਉੱਥੇ ਜ਼ਮੀਨ ਆਪਣੇ ਨਾਂਅ ‘ਤੇ ਨਹੀਂ ਖ਼ਰੀਦ ਸਕਦੇ ।ਭਾਜਪਾ ਇਸ ਨੂੰ ਹਟਾਉਣ ਦੀ ਗੱਲ ਕਰਦੀ ਹੈ ਪਰ ਸੈੱਫੂਦੀਨ ਅਨੁਸਾਰ 370 ਧਾਰਾ ਹੀ ਇਕ ਅਜਿਹਾ ਹਥਿਆਰ ਹੈ ਜੋ ਸੰਵਿਧਾਨਕ ਰੂਪ ਨਾਲ ਭਾਰਤ ਨਾਲ ਜੋੜਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਭਾਜਪਾ ਜੰਮੂ-ਕਸ਼ਮੀਰ ‘ਚ ਸਰਕਾਰ ਬਣਾਉਣ ‘ਚ ਸਫਲ ਹੋ ਵੀ ਸਕਦੀ ਹੈ। ਜੰਮੂ ‘ਚ ਉਨ੍ਹਾਂ ਦੀ ਸਥਿਤੀ ਕਾਫ਼ੀ ਮਜ਼ਬੂਤ ਹੈ ਅਤੇ ਕਸ਼ਮੀਰ ਘਾਟੀ ‘ਚ ਵੱਖਵਾਦੀ ਪਾਰਟੀਆਂ ਨੇ ਚੋਣਾਂ ਦਾ ਬਾਈਕਾਟ ਕੀਤਾ ਤਾਂ ਇਸ ਦਾ ਭਾਜਪਾ ਫ਼ਾਇਦਾ ਹੋਵੇਗਾ ।

Install Punjabi Akhbar App

Install
×