ਸਾਡੇ ਪ੍ਰਚਾਰਕ-ਜੀ ਆਇਆਂ ਨੂੰ: ਦੁਆਬੇ ਦਾ ਪ੍ਰਸਿੱਧ ਢਾਡੀ ਜੱਥਾ ਭਾਈ ਕਸ਼ਮੀਰ ਸਿੰਘ ਕਾਦਰ ਨਿਊਜ਼ੀਲੈਂਡ ਪਹੁੰਚਿਆ

ਗੁਰਦੁਆਰਾ ਸਿੱਖ ਸੰਗਤ ਟੌਰੰਗਾ ਵਿਖੇ ਸੰਗਤਾਂ ਨੂੰ ਨਿਹਾਲ ਕਰਨਗੇ

(ਔਕਲੈਂਡ):-ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਵਿਖੇ ਲਗਪਗ ਅੱਧਾ ਤੱਕ ਗੁਰੂ ਘਰ ਦੀਆਂ ਸੇਵਾਵਾਂ ਨਿਭਾਉਣ ਦੇ ਲਈ ਦੁਆਬੇ ਦਾ ਪ੍ਰਸਿੱਧ ਢਾਡੀ ਜੱਥਾ ਭਾਈ ਕਸ਼ਮੀਰ ਸਿੰਘ ਕਾਦਰ  ਅਤੇ ਉਨ੍ਹਾਂ ਦੇ ਸਾਥੀ ਭਾਈ ਨੀਲਕਮਲ ਸਿੰਘ (ਸਾਰੰਗੀ ਮਾਸਟਰ), ਢਾਡੀ ਮਹਿਲ ਸਿੰਘ ਮਾਹੀ ਅਤੇ ਢਾਡੀ ਹਰਕੰਵਲ ਸਿੰਘ ਅੱਜ ਔਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਪਹੁੰਚੇ। ਜੱਥੇ ਦਾ ਸਵਾਗਤ ਕਰਨ ਦੇ ਲਈ ਗੁਰਦੁਆਰਾ ਸਿੱਖ ਸੰਗਤ ਟੌਰੰਗਾ ਤੋਂ ਮੁੱਖ ਸੇਵਾਦਾਰ ਭਾਈ ਪੂਰਨ ਸਿੰਘ ਬੰਗਾ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ।  ਭਾਈ ਕਸ਼ਮੀਰ ਸਿੰਘ ਕਾਦਰ ਪਿੰਡ ਮਹਿੰਦਪੁਰ (ਬਲਾਚੌਰ) ਦੇ ਜੱਥੇ ਦਾ ਇਹ ਪਹਿਲਾ ਨਿਊਜ਼ੀਲੈਂਡ ਦੌਰਾ ਹੈ ਅਤੇ ਇਸ ਤੋਂ ਪਹਿਲਾਂ ਉਹ ਕੈਨੇਡਾ, ਆਸਟਰੇਲੀਆ, ਜਰਮਨ, ਬੈਲਜੀਅਮ ਵਿਖੇ ਹਾਲੈਂਡ ਵਿਖੇ ਵੀ ਸੇਵਾ ਕਰ ਚੁੱਕੇ ਹਨ। ਇਹ ਜੱਥਾ 6 ਮਹੀਨੇ ਤੱਕ ਗੁਰਦੁਆਰਾ ਸਿੱਖ ਸੰਗਤ ਟੌਰੰਗਾ ਵਿਖੇ ਢਾਡੀ ਵਾਰਾਂ, ਗੁਰਬਾਣੀ ਕੀਰਤਨ, ਸਿੱਖ ਇਤਿਹਾਸ ਦੇ ਨਾਲ ਸੰਗਤਾਂ ਨੂੰ ਨਿਹਾਲ ਕਰੇਗਾ।