ਪੰਜਾਬ ਸਰਕਾਰ ਦੇ ਵਿਕਾਸ ਕੰਮਾਂ ਨੂੰ ਵਿਰੋਧੀ ਧਿਰਾਂ ਅੱਖੋਂ ਪਰੋਖੇ ਨਹੀਂ ਕਰ ਸਕਦੀਆਂ-ਸ਼੍ਰੋਮਣੀ ਅਕਾਲੀ ਦਲ ਨਿਊਜ਼ੀਲੈਂਡ

NZ PIC 6 july-1

ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਨਿਊਜ਼ੀਲੈਂਡ ਵਿੰਗ ਦੀ ਇਕ ਅਹਿਮ ਮੀਟਿੰਗ ਮੈਨੁਰੇਵਾ ਵਿਖੇ ਹੋਈ, ਜਿਸ ਦੇ ਵਿਚ ਵੱਡੀ ਗਿਣਤੀ ਦੇ ਵਿਚ ਪਾਰਟੀ ਮੈਂਬਰਾਨ ਹਾਜ਼ਿਰ ਹੋਏ। ਪ੍ਰਧਾਨ ਜਗਜੀਤ ਸਿੰਘ ਬੌਬੀ ਬਰਾੜ ਅਤੇ ਯੂਥ ਵਿੰਗ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਦੀ ਅਗਵਾਈ ਵਿਚ ਮੌਜੂਦਾ ਪੰਜਾਬ ਦੇ ਹਾਲਾਤਾਂ ਉਤੇ ਵਿਚਾਰਾਂ ਹੋਈਆਂ। ਮੀਟਿੰਗ ਦੀ ਰਸਮੀ ਆਰੰਭਤਾ ਵਿਚ ਸ.ਪ੍ਰਿਤਪਾਲ ਸਿੰਘ ਗਰੇਵਾਲ ਚੇਅਰਮੈਨ ਸ਼੍ਰੋਮਣੀ ਅਕਾਲੀ ਦਲ ਨਿਊਜ਼ੀਲੈਂਡ ਨੇ ਕੀਤੀ। ਉਨ੍ਹਾਂ ਇਸ ਗੱਲ ਉਤੇ ਧਿਆਨ ਦਿਵਾਇਆ ਕਿ ਪੰਜਾਬ ਸਰਕਾਰ ਨੇ ਆਰਥਿਕ ਮੰਦਵਾੜੇ ਦੇ ਚਲਦਿਆਂ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਵੱਧ ਤੋਂ ਵੱਧ ਵਿਕਾਸ ਦੇ ਕੰਮ, ਸੜਕਾਂ ਦੇ ਜਾਲ ਅਤੇ ਪੁਲਾਂ ਦੇ ਨਿਰਮਾਣ ਕਾਰਜਾਂ ਨੂੰ ਸਿਰੇ ਚਾੜ੍ਹਿਆ ਹੈ, ਜਿਨ੍ਹਾਂ ਨੂੰ ਵਿਰੋਧੀ ਧਿਰਾਂ ਅੱਖੋਂ ਪਰੋਖੇ ਕਰ ਰਹੀਆਂ ਹਨ। ਬਜ਼ੁਰਗਾਂ ਅਤੇ ਔਰਤਾਂ ਵਾਸਤੇ ਕਈ ਸਹੂਲਤਾਂ ਸ਼ੁਰੂ ਕੀਤੀਆਂ ਗਈਆਂ ਹਨ। ਨਸ਼ਿਆਂ ਦਾ ਐਨਾ ਜਾਲ ਨਹੀਂ ਹੈ ਜਿਨ੍ਹਾਂ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਪ੍ਰਧਾਨ ਜਗਜੀਤ ਸਿੰਘ ਬਰਾੜ ਨੇ ਵੀ ਆਖਿਆਂ ਕਿ ਪੰਜਾਬ ‘ਚ ਵਿਰੋਧੀ ਪਾਰਟੀਆਂ ਵਲੋਂ ਫੈਲਾਏ ਜਾ ਰਹੇ ਝੂਠ ਅਤੇ ਪੰਜਾਬੀ ਨੌਜਵਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਬਣਾਈ ਜਾਣ ਵਾਲੀ ਰਣਨੀਤੀ ਦਾ ਹਾਈ ਕਮਾਨ ਨੂੰ ਹਰ ਤਰੀਕੇ ਨਾਲ ਸਾਥ ਦਿੱਤਾ ਜਾਵੇਗਾ।
ਮੀਟਿੰਗ ਦੌਰਾਨ ਯੂਥ ਅਕਾਲੀ ਦਲ ਨਾਲ ਜੁੜੇ ਨੌਜਵਾਨਾਂ ਨੇ  ਵੀ ਉਤਸ਼ਾਹ ਵਿਖਾਇਆ। ਨੌਜਵਾਨਾਂ ਨੇ ਇਸ ਗੱਲ ਦਾ ਮਾਣ ਕੀਤਾ ਕਿ ਸਾਰੀ ਦੁਨੀਆ ਵਿੱਚ ਪੰਜਾਬੀ ਆਪਣੀ ਕਾਬਲੀਅਤ ਅਤੇ ਮਿਹਨਤ ਨਾਲ ਪੰਜਾਬੀਅਤ ਦੇ ਝੰਡੇ ਕਰ ਰਹੇ ਹਨ, ਪਰ ਇਸਦੇ ਬਾਵਜੂਦ ਕੁਝ ਝੂਠ ਦੀ ਰਾਜਨੀਤੀ ਖੇਡਣ ਵਾਲੀਆਂ ਪਾਰਟੀਆਂ ਪੰਜਾਬੀ ਨੌਜਵਾਨਾਂ ਨੂੰ ਨਸ਼ੇ ਦੀ ਮੋਹਰ ਲਗਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਸ਼੍ਰੀ ਉੱਤਮ ਚੰਦ ਜੋ ਕਿ ਪੇਸ਼ੇ ਪੱਖੋਂ ਸਫਲ ਲੇਖਾਕਾਰ ਹਨ, ਨੂੰ ਸ਼੍ਰੋਮਣੀ ਅਕਾਲੀ ਦਲ ਨਿਊਜ਼ੀਲੈਂਡ ਦਾ ਮੁੱਖ ਬੁਲਾਰਾ ਚੁਣਿਆ ਅਤੇ ਚੇਅਰਮੈਨ ਸ. ਪ੍ਰਿਤਪਾਲ ਸਿੰਘ ਗਰੇਵਾਲ ਨੇ ਸ਼੍ਰੀ ਉੱਤਮ ਚੰਦ ਜੀ ਨੂੰ ਸਿਰੋਪਾਓ ਪਾ ਕੇ ਜੀ ਆਇਆਂ ਆਖਿਆ।
ਸ੍ਰੀ ਉੱਤਮ ਚੰਦ ਜੀ ਨੇ ਸਾਰੇ ਹਾਜ਼ਿਰ ਹੋਏ ਮੈਂਬਰਾਂ ਅਤੇ ਆਹੁਦੇਦਾਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਿਦੇਸ਼ੀ ਰਹਿੰਦਾ ਪੰਜਾਬੀ ਭਾਈਚਾਰਾ ਸ਼੍ਰੋਮਣੀ ਅਕਾਲੀ ਦਲ ਦੀ ਕਾਰਗੁਜ਼ਾਰੀ ਤੋਂ ਵਾਕਿਫ ਹੈ ਅਤੇ ਸਰਕਾਰ ਵਿਕਾਸ ਦੇ ਮੁੱਦੇ ਉਤੇ ਅਗਲੀਆਂ ਵਿਧਾਨ ਸਭਾ ਚੋਣਾਂ ਹਰ ਹਾਲਤ ਵਿਚ ਜਿੱਤੇਗੀ।
ਮੀਟਿੰਗ ਦੀ ਸਮਾਪਤੀ ਪ੍ਰਧਾਨ ਸ. ਜਗਜੀਤ ਸਿੰਘ ਬਰਾੜ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਕੇ ਕੀਤੀ ਅਤੇ ਕਿਹਾ ਕਿ ਪੰਜਾਬ ‘ਚ ਤੀਜੀ ਵਾਰ ਮੁੜ ਅਕਾਲੀ ਦਲ-ਭਾਜਪਾ ਦੀ ਸਰਕਾਰ ਬਣੇਗੀ। ਮੀਟਿੰਗ ਦੇ ਵਿਚ ਅਹੁਦੇਦਾਰਾਂ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਸਰਦਾਰ ਕਸ਼ਮੀਰ ਸਿੰਘ ਬਘੇਲਾ , ਮੀਤ ਪ੍ਰਧਾਨ ਜਗਦੇਵ ਸਿੰਘ ਜੱਗੀ , ਹਰਵੰਤ ਸਿੰਘ ਬਿੱਲਾ , ਗੁਰਪ੍ਰੀਤ ਸਿੰਘ ਬਰਾੜ (ਗੈਰੀ) , ਕਮਲ ਤੱਖਰ , ਪਾਲ ਸਿੰਘ ਰਣੀਆ , ਸ.ਭੁਪਿੰਦਰ ਸਿੰਘ ਬੈਂਸ , ਗੁਰਭੇਜ ਸਿੰਘ ਬਘੇਲਾ , ਸ.ਗੁਰਿੰਦਰ ਸਿੰਘ ਧਾਲੀਵਾਲ, ਸ. ਸੁਰਜੀਤ ਸਿੰਘ ਰਾਇਸਰੀ , ਹਰਪ੍ਰੀਤ ਸਿੰਘ ਗਿੱਲ , ਗੁਰਪ੍ਰੀਤ ਸਿੰਘ ਬਘੇਲਾ , ਪਰਮਿੰਦਰ ਤੱਖਰ , ਤੀਰਥ ਅਟਵਾਲ , ਦਵਿੰਦਰ ਸਿੰਘ ਗਿੱਲ , ਸੁੱਖਾ ਮੁੱਦਕੀ , ਜਗਸੀਰ ਸਿੰਘ ਮਨੀਲਾ , ਗੁਰਪ੍ਰੀਤ ਕਰਫ਼ੀ , ਹਰਗੋਬਿੰਦ ਸਿੰਘ ਮੜ੍ਹ , ਦਿਲਬਾਘ ਸਿੰਘ, ਕਾਕੂ ਭੇਖਾ, ਹਰਪ੍ਰੀਤ ਸਿੰਘ ਗਿੱਲ , ਪ੍ਰੀਤਮ ਸਿੰਘ ਬੱਧਨੀ , ਕੁਲਵੰਤ ਸਿੰਘ ਬੱਧਨੀ,ਪਾਲਪ੍ਰੀਤ ਸਿੰਘ ਸੰਧੂ , ਅਮਨ ਝੱਜ , ਦੀਪਾ ਬਰਾੜ , ਹੈਰੀ ਮੁੱਦਕੀ , ਗੁਰਵਿੰਦਰ ਕਲਸੀ , ਲਵਪ੍ਰੀਤ ਸਿੰਘ , ਅਮਨਪ੍ਰੀਤ ਿਸੰਘ ਬਰਾੜ ਮੁੱਦਕੀ , ਸੁਰਿੰਦਰਜੀਤ ਸਿੰਘ ਬਰਾੜ, ਮਨਜਿੰਦਰ ਮਿਲਖੀ ਅਤੇ ਸ. ਮੈਨਪਾਲ ਸਿੰਘ  ਹਾਜ਼ਿਰ ਸਨ।

Install Punjabi Akhbar App

Install
×