ਪਾਰਕ ਹੋਟਲ ਵਿਚਲੇ ਗਾਰਡ ਦਾ ਕਰੋਨਾ ਟੈਸਟ ਆਇਆ ਨੈਗੇਟਿਵ -ਆਈਸੋਲੇਟ ਕੀਤੇ ਗਏ ਬੰਧਕ ਰਫੂਜੀਆਂ ਦੇ ਕਮਰਿਆਂ ਦੇ ਦਰਵਾਜ਼ੇ ਮੁੜ ਤੋਂ ਖੁੱਲ੍ਹੇ

(ਦ ਏਜ ਮੁਤਾਬਿਕ) ਆਸਟ੍ਰੇਲੀਆਈ ਬਾਰਡਰ ਫੋਰਸ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਇਹ ਵਧੀਆ ਖ਼ਬਰ ਨਸ਼ਰ ਕੀਤੀ ਕਿ ਮੈਲਬੋਰਨ ਵਿਚਲੇ ਕਾਰਲਟਨ ਵਿਖੇ ਪਾਰਕ ਹੋਟਲ ਵਿੱਚ ਬੰਧੀ ਰਫੂਜੀਆਂ ਨੂੰ ਹੋਟਲ ਦੇ ਕਮਰਿਆਂ ਵਿੱਚ ਅਹਿਤਿਆਦਨ ਆਈਸੋਲੇਟ ਕਰਨ ਵਾਲੇ ਮਾਮਲੇ ਵਿੱਚ ਹੁਣ ਤਾਜ਼ਾ ਜਾਣਕਾਰੀ ਮੁਤਾਬਿਕ ਉਥੋਂ ਦੇ ਸੁਰੱਖਿਆ ਕਰਮੀ ਦਾ ਕਰੋਨਾ ਟੈਸਟ ਨੈਗੇਟਿਵ ਆ ਗਿਆ ਹੈ ਅਤੇ ਇਸ ਦੇ ਨਾਲ ਹੀ 12 ਬੰਧਕਾਂ ਦੇ ਕਮਰਿਆਂ ਦੇ ਦਰਵਾਜ਼ੇ ਮੁੜ ਤੋਂ ਖੋਲ੍ਹ ਦਿੱਤੇ ਗਏ ਹਨ। ਉਨ੍ਹਾਂ ਕਿਹਾ ਉਕਤ ਗਾਰਡ ਨੇ ਮੈਲਬੋਰਨ ਵਿਚਲੀ ਇੱਕ ਹਾਈ ਰਿਸਕ ਥਾਂ ਉਪਰ ਆਵਾਗਮਨ ਕੀਤਾ ਸੀ ਤਾਂ ਉਸਦਾ ਕਰੋਨਾ ਟੈਸਟ ਕੀਤਾ ਗਿਆ ਸੀ ਅਤੇ ਹੋਟਲ ਵਿਚਲੇ 12 ਬੰਧਕ ਸ਼ਰਣਾਰੀਥੀਆਂ ਨੂੰ ਹੋਟਲ ਦੇ ਕਮਰਿਆਂ ਵਿੱਚ ਹੀ ਆਈਸੋਲੇਟ ਕਾਰਨ ਬੰਦ ਕਰ ਦਿੱਤਾ ਗਿਆ ਸੀ ਪਰੰਤੂ ਹੁਣ ਉਕਤ ਕਰਮੀ ਦਾ ਕਰੋਨਾ ਟੈਸਟ ਦੀ ਰਿਪੋਰਟ ਨੈਗੇਟਿਵ ਆਉਣ ਕਾਰਨ ਸਥਿਤੀਆਂ ਮੁੜ ਤੋਂ ਪਹਿਲਾਂ ਦੀ ਤਰ੍ਹਾਂ ਹੀ ਬਹਾਲ ਕਰ ਦਿੱਤੀਆਂ ਗਈਆਂ ਹਨ। ਇਸ ਗੱਲ ਦੀ ਪੁਸ਼ਟੀ ਉਥੋਂ ਦੇ ਰਫੂਜੀ ਐਕਸ਼ਨ ਕੋਲਿਸ਼ਨ ਅਧਿਕਾਰੀ ਇਆਨ ਰਿੰਟੌਲ ਨੇ ਵੀ ਕੀਤੀ ਹੈ। ਸਿਹਤ ਮੰਤਰੀ ਮਾਰਟਿਨ ਫੋਲੇ ਨੇ ਕਿਹਾ ਕਿ ਹੁਣ ਹੋਟਲ ਪਾਰਕ ਇਨ ਨਾਲ ਸਬੰਧਤ ਕੋਈ ਵੀ ਕਰੋਨਾ ਦਾ ਪਾਜ਼ਿਟਿਵ ਮਾਮਲਾ ਨਹੀਂ ਹੈ।

Install Punjabi Akhbar App

Install
×